:

31 ਤੋਂ 50 ਹੋਏ ਵਾਰਡ; ਇੱਕ ਦੀ ਜਗ੍ਹਾ ਦੋ-ਦੋ ਥਾਵਾਂ ਤੋਂ ਚੋਣ ਲੜਨਗੇ ਸਾਬਕਾ ਕੌਂਸਲਰ; ਕਿਸੇ ਨੇ ਆਪਣੀ ਮਾਤਾ ਤੇ ਕਿਸੇ ਨੇ ਪਤਨੀ ਨੂੰ ਬਣਾਇਆ ਉਮੀਦਵਾਰ


31 ਤੋਂ 50 ਹੋਏ ਵਾਰਡ; ਇੱਕ ਦੀ ਜਗ੍ਹਾ ਦੋ-ਦੋ ਥਾਵਾਂ ਤੋਂ ਚੋਣ ਲੜਨਗੇ ਸਾਬਕਾ ਕੌਂਸਲਰ; ਕਿਸੇ ਨੇ ਆਪਣੀ ਮਾਤਾ ਤੇ ਕਿਸੇ ਨੇ ਪਤਨੀ ਨੂੰ ਬਣਾਇਆ ਉਮੀਦਵਾਰ



ਬਰਨਾਲਾ

26 ਮਈ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ। ਕਾਬਿਲੇ-ਜ਼ਿਕਰ ਹੈ ਕਿ ਬਰਨਾਲਾ ਵਿੱਚ ਪਹਿਲੀ ਵਾਰ ਨਗਰ ਨਿਗਮ ਦੀਆਂ ਚੋਣਾਂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਇੱਥੇ ਨਗਰ ਕੌਂਸਲ ਸੀ, ਜਿਸ ਵਿੱਚ 31 ਵਾਰਡ ਹੁੰਦੇ ਸਨ, ਪਰ ਹੁਣ ਵਾਰਡਾਂ ਦੀ ਸੰਖਿਆ ਵਧਾ ਕੇ 50 ਕਰ ਦਿੱਤੀ ਗਈ ਹੈ। ਵਾਰਡਾਂ ਦੀ ਗਿਣਤੀ ਵਧਣ ਕਾਰਨ ਹੁਣ ਉਨੇ ਹੀ ਖੇਤਰ ਵਿੱਚ 19 ਕੌਂਸਲਰ ਵੱਧ ਹੋ ਜਾਣਗੇ। ਸੀਟਾਂ ਦੀ ਇਸ ਵਾਧੂ ਗਿਣਤੀ ਕਾਰਨ ਕਈ ਪੁਰਾਣੇ ਵਾਰਡਾਂ ਦੀ ਟੁੱਟ-ਭੱਜ ਹੋਈ ਹੈ, ਜਿਸ ਕਾਰਨ ਬਹੁਤ ਸਾਰੇ ਸਾਬਕਾ ਕੌਂਸਲਰ ਹੁਣ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰ ਰਹੇ ਹਨ। ਕਈ ਆਗੂ ਇੱਕ ਦੀ ਬਜਾਏ ਦੋ-ਦੋ ਥਾਵਾਂ ਤੋਂ ਚੋਣ ਲੜ ਰਹੇ ਹਨ। ਇਸ ਦਾ ਇੱਕ ਮੁੱਖ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਵਾਰਡਾਂ ਦੀ ਗਿਣਤੀ ਵਧਣ ਕਾਰਨ ਰਾਜਨੀਤਿਕ ਪਾਰਟੀਆਂ ਨੂੰ ਯੋਗ ਉਮੀਦਵਾਰ ਨਹੀਂ ਮਿਲ ਰਹੇ, ਜਿਸ ਕਰਕੇ ਵੱਡੇ ਆਗੂਆਂ ਨੂੰ ਦੋ-ਦੋ ਸੀਟਾਂ ਦੀ ਜ਼ਿੰਮੇਵਾਰੀ ਸੰਭਾਲਣੀ ਪੈ ਰਹੀ ਹੈ।
ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ ਖੁਦ ਵਾਰਡ ਨੰਬਰ 30 ਤੋਂ ਚੋਣ ਲੜ ਰਹੇ ਹਨ ਅਤੇ ਆਪਣੀ ਪੁਰਾਣੀ ਸੀਟ ਤੋਂ ਆਪਣੀ ਮਾਤਾ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡੀ–ਧਰਮਾ ਦੇ ਵਾਰਡ ਨੂੰ ਵੀ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ, ਜਿੱਥੇ ਇੱਕ ਪਾਸੇ ਤੋਂ ਉਹ ਖੁਦ ਅਤੇ ਦੂਜੇ ਪਾਸੇ ਤੋਂ ਉਨ੍ਹਾਂ ਦੀ ਪਤਨੀ ਚੋਣ ਲੜ ਰਹੀ ਹੈ। ਲਗਾਤਾਰ ਕਈ ਚੋਣਾਂ ਜਿੱਤਦੇ ਆ ਰਹੇ ਆਗੂ ਹੇਮਰਾਜ ਗਰਗ ਵੀ ਖੁਦ ਅਤੇ ਆਪਣੀ ਪਤਨੀ ਸਮੇਤ ਮੈਦਾਨ ਵਿੱਚ ਹਨ। ਉੱਥੇ ਹੀ ਭਾਜਪਾ ਆਗੂ ਧਰਮ ਸਿੰਘ ਫੌਜੀ ਦੇ ਵਾਰਡ ਵਿੱਚ ਵੀ ਵੰਡ ਹੋਣ ਕਾਰਨ, ਇੱਕ ਹਿੱਸੇ ਤੋਂ ਉਹ ਖੁਦ ਅਤੇ ਦੂਜੇ ਹਿੱਸੇ ਤੋਂ ਉਨ੍ਹਾਂ ਦੀ ਪਤਨੀ ਕਿਸਮਤ ਅਜ਼ਮਾ ਰਹੇ ਹਨ। ਇਸ ਵਾਰ ਬਹੁਤ ਸਾਰੇ ਵਾਰਡਾਂ ਵਿੱਚ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲਣਗੇ।


The political landscape in Barnala is heating up as the city prepares for its first-ever Municipal Corporation elections on May 26th. Previously governed by a Municipal Council with 31 wards, the number has now increased to 50. This restructuring has led to the division of old wards, prompting several veteran leaders to field their family members. Senior politicians from the Congress, AAP, and BJP are contesting from two fronts—either personally or through their mothers and wives. This strategic move aims to maintain their influence across newly carved territories, promising highly competitive and intriguing contests in multiple wards this election season.