:

ਸੁਯੰਕਤ ਕਿਸਾਨ ਮੋਰਚਾ ਦੇ ਉੱਤੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਦੇਸ ਵਿੱਚ ਸੂਬਾ ਰਾਜਧਾਨੀਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ


ਸੁਯੰਕਤ ਕਿਸਾਨ ਮੋਰਚਾ ਦੇ ਉੱਤੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਦੇਸ ਵਿੱਚ ਸੂਬਾ ਰਾਜਧਾਨੀਆਂ ਦਾ  ਘਿਰਾਓ ਕੀਤਾ ਜਾ ਰਿਹਾ ਹੈ 
ਬਰਨਾਲਾ 24/11/23
ਸੁਯੰਕਤ ਕਿਸਾਨ ਮੋਰਚਾ ਦੇ ਉੱਤੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਦੇਸ ਵਿੱਚ ਸੂਬਾ ਰਾਜਧਾਨੀਆਂ ਦਾ  ਘਿਰਾਓ ਕੀਤਾ ਜਾ ਰਿਹਾ ਹੈ | ਇਸ ਮੁੱਖ ਰੱਖਦੇ ਹੋਏ ਸੁਯੰਕਤ ਕਿਸਾਨ ਮੋਰਚਾ ਜ਼ਿਲ੍ਹਾ ਬਰਨਾਲਾ ਦੀ ਇਕੱਤਰਤਾ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਗੁਰਬਖਸ਼ ਸਿੰਘ ਸੂਬਾ ਪ੍ਰਧਾਨ ਜੈ ਕਿਸਾਨ ਅੰਦੋਲਨ ਨੇ ਕੀਤੀ ਜਿਸ ਵਿੱਚ 26,27,28 ਨਵੰਬਰ ਨੂੰ ਸੁਯੰਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਚੰਡੀਗੜ੍ਹ   ਤਿੰਨ ਰੋਜ਼ਾ ਧਰਨਾ ਲਾਉਣ ਦੀ  ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ  ਬਰਨਾਲਾ ਜ਼ਿਲ੍ਹੇ ਵਿੱਚ ਸ਼ਾਮਲ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ  ਕੇਂਦਰ ਅਤੇ ਸਰਕਾਰ ਦੀ ਕਿਸਾਨ ਮਾਰੂ ਨੀਤੀ   ਤੋਂ ਤੰਗ ਹੋ ਕੇ ਕਿਸਾਨ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਰੋਸ਼ ਪ੍ਰਦਰਸਨ ਵਿੱਚ ਸ਼ਮੂਲੀਅਤ ਕਰਨਗੇ ਜਿਸ ਵਿੱਚ ਟਰੈਕਟਰ ਟਰਾਲੀਆਂ ਭਰ ਕੇ  ਚੰਡੀਗੜ੍ਹ ਨੂੰ ਘੇਰਨ ਦੇ ਲਈ  ਆਪਣੇ ਆਪਣੇ ਸਾਧਨਾਂ ਰਾਹੀਂ ਜਾਣਗੇ ਇਸ ਮੌਕੇ ਗੁਰਨਾਮ ਸਿੰਘ ਕਨਵੀਨਰ ਸੁਯੰਕਤ ਕਿਸਾਨ ਮੋਰਚਾ ਜ਼ਿਲ੍ਹਾ ਬਰਨਾਲਾ ਪਵਿੱਤਰ ਸਿੰਘ ਲਾਲੀ ਪ੍ਰਧਾਨ ਮਨਜੀਤ ਰਾਜ ਤਰਸੇਮ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਬਰਨਾਲਾ ਮਨਵੀਰ ਕੌਰ ਸਰਪ੍ਰਸਤ  ਰਣਜੀਤ ਸਿੰਘ ਪ੍ਰਧਾਨ ਲੱਖੋਵਾਲ ਜਸਮੇਲ ਸਿੰਘ ਕਾਦੀਆਂ  ਇੰਦਰਪਾਲ ਸਿੰਘ ਸੂਬਾ ਆਗੂ ਡਕੌਂਦਾ ਗੁਰਚਰਨ ਸਿੰਘ ਸਰਪੰਚ ਗੁਰਮੇਲ ਸ਼ਰਮਾ ਜੱਗਾ ਸਿੰਘ ਬਦਰਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਬੂਟਾ ਸਿੰਘ ਠੀਕਰੀਵਾਲਾ  ਜਰਨੈਲ ਸਿੰਘ ਬਲਵੀਰ ਸਿੰਘ ਗੁਰਤੇਜ ਸਿੰਘ ਕਿਸਾਨ ਆਗੂਆਂ ਨੇ ਵਿਚਾਰ ਪੇਸ਼ ਕੀਤੇ  ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕਿਸਾਨ ਦੇ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਵਿਰੋਧ ਕੀਤਾ  ਅਤੇ ਆਪਣੇ ਹੱਕਾਂ ਲਈ  ਲੜਨ ਲਈ ਕਿਸਾਨ ਹਮੇਸ਼ਾ   ਤਿਆਰ ਰਹਿਣਗੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਕਰਨ ਵਾਲੀਆਂ ਸਰਕਾਰਾਂ ਨੂੰ ਸਮੇਂ ਮੁਤਾਬਿਕ ਘੇਰਨ ਲਈ ਅਤੇ ਮੰਗਾਂ ਮਨਵਾਉਣ ਸੰਘਰਸ਼ ਕਰਦੇ  ਰਹਿਣਗੇ |

ਤਾਜ਼ਾ ਖ਼ਬਰਾਂ
Gallery
Tags
Social Media