:

ਚੋਣ ਕਮਿਸ਼ਨ ਦਾ ਵੱਡਾ ਫੈਸਲਾ: ਵੋਟਰ ਸੂਚੀ 'ਚੋਂ ਬਾਹਰ ਹੋਏ ਯੋਗ ਨਾਗਰਿਕਾਂ ਲਈ ਰਾਹਤ ਮੁਹਿੰਮ, BLO ਜਾਣਗੇ ਘਰ-ਘਰ

0

ਚੋਣ ਕਮਿਸ਼ਨ ਦਾ ਵੱਡਾ ਫੈਸਲਾ: ਵੋਟਰ ਸੂਚੀ 'ਚੋਂ ਬਾਹਰ ਹੋਏ ਯੋਗ ਨਾਗਰਿਕਾਂ ਲਈ ਰਾਹਤ ਮੁਹਿੰਮ, BLO ਜਾਣਗੇ ਘਰ-ਘਰ

ਨਵੀਂ ਦਿੱਲੀ

ਯੋਗ ਵੋਟਰਾਂ ਨੂੰ ਦੁਬਾਰਾ ਜੋੜਨ ਦੀ ਮੁਹਿੰਮ ਦੇਸ਼ ਵਿੱਚ ਚੋਣ ਪ੍ਰਕਿਰਿਆ ਨੂੰ ਹੋਰ ਵਧੇਰੇ ਨਿਰਪੱਖ ਅਤੇ ਸਰਬ-ਸਾਂਝੀ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਨੇ ਇੱਕ ਅਹਿਮ ਕਦਮ ਚੁੱਕਿਆ ਹੈ। ਸਪੈਸ਼ਲ ਇੰਟੈਂਸਿਵ ਰੀਵਿਜ਼ਨ ਪ੍ਰਕਿਰਿਆ ਤੋਂ ਬਾਅਦ ਜਿਨ੍ਹਾਂ ਯੋਗ ਨਾਗਰਿਕਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਕੱਟੇ ਗਏ ਸਨ, ਉਨ੍ਹਾਂ ਨੂੰ ਮੁੜ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਚੋਣ ਕਮਿਸ਼ਨ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਦੇਸ਼ ਦਾ ਕੋਈ ਵੀ ਯੋਗ ਨਾਗਰਿਕ ਆਪਣੀ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ।ਓ

 ਬੀ.ਐੱਲ.ਓ ਕਰਨਗੇ ਘਰ-ਘਰ ਜਾ ਕੇ ਜਾਂਚ ਨਵੇਂ ਨਿਰਦੇਸ਼ਾਂ ਤਹਿਤ ਬੂਥ ਲੈਵਲ ਅਧਿਕਾਰੀ ਪੁਰਾਣੀ ਪ੍ਰੀ- ਐਸ .ਆਈ.ਆਰ .ਸੂਚੀ ਦਾ ਮਿਲਾਨ ਮੌਜੂਦਾ ਵੋਟਰ ਸੂਚੀ ਨਾਲ ਕਰਨਗੇ। ਇਸ ਦੌਰਾਨ ਜਿਨ੍ਹਾਂ ਲੋਕਾਂ ਦੇ ਨਾਮ ਛੁੱਟ ਗਏ ਹਨ, ਉਨ੍ਹਾਂ ਦੇ ਘਰ-ਘਰ ਜਾ ਕੇ ਵੈਰੀਫਿਕੇਸ਼ਨ ਕੀਤੀ ਜਾਵੇਗੀ। ਯੋਗ ਪਾਏ ਜਾਣ ਵਾਲੇ ਨਾਗਰਿਕਾਂ ਅਤੇ ਪਹਿਲੀ ਵਾਰ ਵੋਟ ਬਣਾਉਣ ਵਾਲੇ ਨੌਜਵਾਨਾਂ ਤੋਂ ਮੌਵ.ਕੇ 'ਤੇ ਹੀ ਫਾਰਮ-6 ਭਰਵਾਇਆ ਜਾਵੇਗਾ। ਹਰੇਕ ਅਧਿਕਾਰੀ ਨੂੰ ਹਫ਼ਤੇ ਵਿੱਚ ਘੱਟੋ-ਘੱਟ 20 ਤੋਂ 25 ਘਰਾਂ ਦਾ ਦੌਰਾ ਕਰਨ ਦਾ ਟੀਚਾ ਦਿੱਤਾ ਗਿਆ ਹੈ ਤਾਂ ਜੋ ਇੱਕ ਮਹੀਨੇ ਦੇ ਅੰਦਰ ਇਹ ਪ੍ਰਕਿਰਿਆ ਪੂਰੀ ਹੋ ਸਕੇ।

ਪਾਰਦਰਸ਼ਤਾ ਅਤੇ ਅੰਤਿਮ ਫੈਸਲਾ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਲਈ  ਬੀ.ਐੱਲ.ਓ ਆਪਣੀ ਰਿਪੋਰਟ ਸਿਆਸੀ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ  ਨਾਲ ਸਾਂਝੀ ਕਰਨਗੇ। ਇਸ ਤੋਂ ਬਾਅਦ ਇਹ ਫਾਰਮ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਕੋਲ ਭੇਜੇ ਜਾਣਗੇ, ਜੋ ਲੋਕ ਪ੍ਰਤੀਨਿਧਤਾ ਐਕਟ 1950 ਦੇ ਤਹਿਤ ਨਾਵਾਂ ਨੂੰ ਸ਼ਾਮਲ ਕਰਨ ਬਾਰੇ ਅੰਤਿਮ ਫੈਸਲਾ ਲੈਣਗੇ। ਗੋਆ ਸਮੇਤ ਹੋਰਨਾਂ ਰਾਜਾਂ ਵਿੱਚ ਸਾਹਮਣੇ ਆਈਆਂ ਤਕਨੀਕੀ ਖਾਮੀਆਂ ਨੂੰ ਸੁਧਾਰਨ ਲਈ ਵੀ ਇਹ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

The Election Commission of India has launched a special drive to re-include eligible voters left out during the Special Intensive Revision (SIR) process. Booth Level Officers (BLOs) will conduct door-to-door verification to assist citizens and first-time voters with Form-6 submission within a month.

चुनाव आयोग ने विशेष गहन पुनरीक्षण (SIR) प्रक्रिया के दौरान मतदाता सूची से छूटे योग्य नागरिकों को पुनः जोड़ने के लिए एक विशेष अभियान शुरू किया है। बीएलओ घर-घर जाकर सत्यापन करेंगे और पात्र मतदाताओं व पहली बार बने युवा मतदाताओं से तत्काल फॉर्म-6 भरवाएंगे।

#ElectionCommission #VoterID #VoterListRevision #BLO #IndianElections #Form6 #VoterAwareness #DemocracyIndia