:

ਮਹਿਲ ਕਲਾਂ 'ਚ ਨਸ਼ਿਆਂ ਵਿਰੁੱਧ ਕਾਂਗਰਸ ਦਾ ਵੱਡਾ ਧਰਨਾ; ਭਗਵੰਤ ਮਾਨ ਸਰਕਾਰ ਦਾ ਫੂਕਿਆ ਪੁਤਲਾ, ਪਿੰਡ-ਪਿੰਡ 'ਜਾਗੋ' ਕੱਢਣ ਦਾ ਕੀਤਾ ਐਲਾਨ

0

ਮਹਿਲ ਕਲਾਂ 'ਚ ਨਸ਼ਿਆਂ ਵਿਰੁੱਧ ਕਾਂਗਰਸ ਦਾ ਵੱਡਾ ਧਰਨਾ; ਭਗਵੰਤ ਮਾਨ ਸਰਕਾਰ ਦਾ ਫੂਕਿਆ ਪੁਤਲਾ, ਪਿੰਡ-ਪਿੰਡ 'ਜਾਗੋ' ਕੱਢਣ ਦਾ ਕੀਤਾ ਐਲਾਨ

ਮਹਿਲ ਕਲਾਂ

ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦੇ ਰੋਸ 'ਚ ਸੜਕਾਂ 'ਤੇ ਉੱਤਰੇ ਕਾਂਗਰਸੀ ਵਰਕਰ ਇਲਾਕੇ ਵਿੱਚ ਦਿਨ-ਬ-ਦਿਨ ਵਧ ਰਹੇ ਨਸ਼ਿਆਂ ਦੇ ਕੋਹੜ ਅਤੇ ਨੌਜਵਾਨਾਂ ਦੀਆਂ ਜਾ ਰਹੀਆਂ ਕੀਮਤੀ ਜਾਨਾਂ ਦੇ ਵਿਰੋਧ ਵਿੱਚ ਅੱਜ ਮਹਿਲ ਕਲਾਂ ਵਿਖੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸ.ਸੀ. ਵਿਭਾਗ ਦੇ ਸੂਬਾ ਕਾਰਜਕਾਰੀ ਚੇਅਰਮੈਨ ਬੰਨੀ ਖਹਿਰਾ ਦੀ ਅਗਵਾਈ ਹੇਠ ਇਕੱਠੇ ਹੋਏ ਵਰਕਰਾਂ ਨੇ ਗੋਲਡਨ ਕਲੋਨੀ ਨੇੜੇ ਧਰਨਾ ਦਿੱਤਾ। ਇਸ ਤੋਂ ਬਾਅਦ ਵਿਸ਼ਾਲ ਰੋਸ ਮਾਰਚ ਕੱਢਦਿਆਂ ਬੱਸ ਸਟੈਂਡ ਮਹਿਲ ਕਲਾਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਨਸ਼ਾ ਰੋਕਣ 'ਚ ਮਾਨ ਸਰਕਾਰ ਹਰ ਮੋਰਚੇ 'ਤੇ ਨਾਕਾਮ: ਕਾਂਗਰਸੀ ਆਗੂ ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ, ਜਸਮੇਲ ਸਿੰਘ ਬੜੀ ਅਤੇ ਕੁਲਵਿੰਦਰ ਸਿੰਘ ਨਾਭਾ ਨੇ ਆਪ ਸਰਕਾਰ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਵਰਗੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਇਕੱਲੇ ਮਹਿਲ ਕਲਾਂ ਹਲਕੇ ਵਿੱਚ ਹੀ ਬੀਤੇ ਇੱਕ ਮਹੀਨੇ ਅੰਦਰ ਚਿੱਟੇ ਅਤੇ ਹੋਰ ਨਸ਼ਿਆਂ ਕਾਰਨ 8 ਤੋਂ 12 ਨੌਜਵਾਨ ਦਮ ਤੋੜ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਪੰਜਾਬ ਦੀਆਂ ਸੱਥਾਂ ਦੀ ਬਜਾਏ ਦਿੱਲੀ ਦੇ ਇਸ਼ਾਰਿਆਂ 'ਤੇ ਚੱਲ ਰਹੀ ਹੈ।

ਨਸ਼ਿਆਂ ਖ਼ਿਲਾਫ਼ ਪਿੰਡ-ਪਿੰਡ ਕੱਢੀ ਜਾਵੇਗੀ 'ਜਾਗੋ', ਡੀਐੱਸਪੀ ਨੂੰ ਸੌਂਪਿਆ ਮੰਗ ਪੱਤਰ ਇਸ ਮੌਕੇ ਬੰਨੀ ਖਹਿਰਾ ਨੇ ਐਲਾਨ ਕੀਤਾ ਕਿ ਆਉਂਦੇ ਦਿਨਾਂ ਵਿੱਚ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਹਰ ਪਿੰਡ ਵਿੱਚ 'ਜਾਗੋ' ਕੱਢ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਧਰਨਾ ਸਥਾਨ 'ਤੇ ਪਹੁੰਚੇ ਡੀਐੱਸਪੀ ਸਤਵਿੰਦਰ ਸਿੰਘ ਵਿਰਕ ਨੂੰ ਕਾਂਗਰਸੀ ਆਗੂਆਂ ਨੇ ਪਾਰਟੀ ਵਰਕਰਾਂ ਨਾਲ ਹੋ ਰਹੀਆਂ ਵਧੀਕੀਆਂ ਸਬੰਧੀ ਮੰਗ ਪੱਤਰ ਵੀ ਸੌਂਪਿਆ, ਜਿਸ 'ਤੇ ਡੀਐੱਸਪੀ ਨੇ ਨਿਰਪੱਖ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਅਹੁਦੇਦਾਰ, ਪੰਚ-ਸਰਪੰਚ ਅਤੇ ਨੌਜਵਾਨ ਆਗੂ ਹਾਜ਼ਰ ਸਨ।

ਕੈਪਸ਼ਨ: ਬੱਸ ਸਟੈਂਡ ਮਹਿਲ ਕਲਾਂ ਵਿਖੇ ਪੰਜਾਬ ਸਰਕਾਰ ਵਿਰੁੱਧ ਨਸ਼ਿਆਂ ਦੇ ਮੁੱਦੇ 'ਤੇ ਪੁਤਲਾ ਫੂਕ ਕੇ ਪ੍ਰਦਰਸ਼ਨ ਕਰਦੇ ਹੋਏ ਕਾਂਗਰਸੀ ਆਗੂ ਅਤੇ ਵਰਕਰ।

Congress workers led by Banni Khaira staged a massive protest in Mehal Kalan against the AAP government over the rising drug deaths. Demonstrators burnt the effigy of Chief Minister Bhagwant Mann, demanded strict action against drug supply, and announced a village-level 'Jaigo' awareness campaign to mobilize youth.

महल कलां में बढ़ते नशे और युवाओं की मौतों के खिलाफ कांग्रेस ने बन्नी खैरा के नेतृत्व में पंजाब सरकार के खिलाफ विरोध प्रदर्शन किया। कार्यकर्ताओं ने मुख्यमंत्री भगवंत मान का पुतला फूंका और नशे की सप्लाई रोकने की मांग की। कांग्रेस ने नशे के खिलाफ गांव-गांव 'जागो' निकालने का भी ऐलान किया।

#MehalKalan #CongressProtest #PunjabNews #BanniKhaira #DrugFreePunjab #BhagwantMann #BarnalaNews #PunjabPolitics #AntiDrugCampaign #PunjabCongress

ਤਾਜ਼ਾ ਖ਼ਬਰਾਂ
Gallery
Tags
Social Media