:

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਆਖ਼ਰੀ ਦਿਨ ਜ਼ਬਰਦਸਤ ਹੰਗਾਮਾ: ਬੋਤਲ ਲੈ ਕੇ ਪਹੁੰਚੇ ਰਵਨੀਤ ਬਿੱਟੂ, ਕਾਂਗਰਸ ਨੇ ਕੀਤਾ ਬਾਇਕਾਟ, ਖਹਿਰਾ ਅਤੇ ਮਾਣੂਕੇ ਵਿਚਾਲੇ ਤਿੱਖੀ ਬਹਿਸ


ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਆਖ਼ਰੀ ਦਿਨ ਜ਼ਬਰਦਸਤ ਹੰਗਾਮਾ: ਬੋਤਲ ਲੈ ਕੇ ਪਹੁੰਚੇ ਰਵਨੀਤ ਬਿੱਟੂ, ਕਾਂਗਰਸ ਨੇ ਕੀਤਾ ਬਾਇਕਾਟ, ਖਹਿਰਾ ਅਤੇ ਮਾਣੂਕੇ ਵਿਚਾਲੇ ਤਿੱਖੀ ਬਹਿਸ


ਚੰਡੀਗੜ੍ਹ


ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਆਖ਼ਰੀ ਦਿਨ 27 ਅਕਤੂਬਰ ਨੂੰ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ। ਬੀਜੇਪੀ ਨੇਤਾ ਰਵਨੀਤ ਸਿੰਘ ਬਿੱਟੂ ਬੋਤਲ ਲੈ ਕੇ ਵਿਧਾਨ ਸਭਾ ਦੇ ਬਾਹਰ ਪਹੁੰਚੇ ਅਤੇ ਸਰਕਾਰ ਤੇ ਸੀ.ਐੱਮ. ਨੂੰ ਘੇਰਿਆ। ਦੂਜੇ ਪਾਸੇ ਕਾਂਗਰਸੀ ਨੇਤਾ ਗਲੇ ਵਿੱਚ ਕਾਲਾ ਕੱਪੜਾ ਪਾ ਕੇ ਪਹੁੰਚੇ, ਜਿੱਥੇ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਗਾਇਆ ਕਿ ਵਿਧਾਇਕਾਂ ਨੂੰ ਸਦਨ ਦੇ ਅੰਦਰ ਜਾਣ ਤੋਂ ਰੋਕਿਆ ਗਿਆ, ਜਿਸ ਤੋਂ ਬਾਅਦ ਨਾਅਰੇਬਾਜ਼ੀ ਕਰਦਿਆਂ ਕਾਂਗਰਸ ਨੇ ਵਿਧਾਨ ਸਭਾ ਦਾ ਬਾਇਕਾਟ ਕਰ ਦਿੱਤਾ। ਹਾਲਾਂਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਮੈਂਬਰ ਨੂੰ ਸਦਨ ਵਿੱਚ ਆਉਣ ਤੋਂ ਨਹੀਂ ਰੋਕਿਆ ਗਿਆ।
ਇਸ ਤੋਂ ਬਾਅਦ ਵਿਧਾਨ ਸਭਾ ਦੇ ਪੋਡੀਅਮ 'ਤੇ ਪ੍ਰੈੱਸ ਕਾਨਫ਼ਰੰਸ ਨੂੰ ਲੈ ਕੇ 'ਆਪ' ਵਿਧਾਇਕ ਅਤੇ ਕਾਂਗਰਸੀ ਵਿਧਾਇਕ ਆਹਮੋ-ਸਾਹਮਣੇ ਹੋ ਗਏ, ਜਿੱਥੇ 'ਆਪ' ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ। ਇਸ ਦੇ ਨਾਲ ਹੀ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ 'ਆਪ' ਵਿਧਾਇਕ ਸਰਬਜੀਤ ਕੌਰ ਮਾਣੂਕੇ ਵਿਚਾਲੇ ਵੀ ਭਾਰੀ ਹੰਗਾਮਾ ਹੋਇਆ, ਜਿੱਥੇ ਖਹਿਰਾ ਵੱਲੋਂ ਲਗਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਮਾਣੂਕੇ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਤੋਂ ਰਾਹਤ ਮਿਲ ਚੁੱਕੀ ਹੈ ਅਤੇ ਉਹ ਖਹਿਰਾ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ।
---
Chaos erupted on the final day of the Punjab Assembly special session as BJP's Ravneet Bittu staged a protest, Congress boycotted proceedings alleging blocked entry, and sharp exchanges occurred between AAP and Congress MLAs.

पंजाब विधानसभा के विशेष सत्र के आखिरी दिन जमकर हंगामा हुआ, जहां बीजेपी नेता रवनीत बिट्टू और कांग्रेस नेताओं ने विरोध प्रदर्शन किया तथा आप व कांग्रेस विधायकों के बीच तीखी बहस हुई.

Punjab Assembly special session chaos, Ravneet Bittu protest Vidhan Sabha, Sukhpal Khaira Sarvjit Kaur Manuke clash, Pratap Singh Bajwa Kuldeep Dhaliwal heated exchange

ਤਾਜ਼ਾ ਖ਼ਬਰਾਂ
Gallery
Tags
Social Media