ਮੋਗਾ ਤੋਂ 'ਆਪ' ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਅਤੇ ਨਾਨਿਹਾਲ 'ਤੇ ਈ.ਡੀ. (ED) ਦੀ ਛਾਪੇਮਾਰੀ: ਦਿੱਲੀ ਅਤੇ ਚੰਡੀਗੜ੍ਹ ਤੋਂ ਆਈਆਂ ਟੀਮਾਂ ਕਰ ਰਹੀਆਂ ਹਨ ਜਾਂਚ, ਸਮਰਥਕਾਂ ਨੇ ਕੀਤਾ ਪ੍ਰਦਰਸ਼ਨ
- Admin Default
- 04 Nov, 2026 11:41
ਮੋਗਾ ਤੋਂ 'ਆਪ' ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਅਤੇ ਨਾਨਿਹਾਲ 'ਤੇ ਈ.ਡੀ. (ED) ਦੀ ਛਾਪੇਮਾਰੀ: ਦਿੱਲੀ ਅਤੇ ਚੰਡੀਗੜ੍ਹ ਤੋਂ ਆਈਆਂ ਟੀਮਾਂ ਕਰ ਰਹੀਆਂ ਹਨ ਜਾਂਚ, ਸਮਰਥਕਾਂ ਨੇ ਕੀਤਾ ਪ੍ਰਦਰਸ਼ਨ
ਮੋਗਾ / ਖੰਨਾ
ਪੰਜਾਬ ਦੀ ਮੋਗਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (AAP) ਦੀ ਮਹਿਲਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਬੁੱਧਵਾਰ ਸਵੇਰ ਈ.ਡੀ. (ED) ਵੱਲੋਂ ਰੇਡ ਕੀਤੀ ਗਈ ਹੈ। ਦਿੱਲੀ ਅਤੇ ਚੰਡੀਗੜ੍ਹ ਤੋਂ ਪਹੁੰਚੀਆਂ ਈ.ਡੀ. ਦੀਆਂ ਟੀਮਾਂ ਵੱਲੋਂ ਮੋਗਾ ਸਥਿਤ ਉਨ੍ਹਾਂ ਦੇ ਘਰ ਅਤੇ ਮੋਗਾ-ਲੁਧਿਆਣਾ ਰੋਡ 'ਤੇ ਸਥਿਤ ਆਇਕਨ ਫਲੈਟਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਕਾਰਵਾਈ ਦੌਰਾਨ ਮੌਕੇ 'ਤੇ ਸੀ.ਆਰ.ਪੀ.ਐੱਫ. (CRPF) ਵੱਲੋਂ ਸਖ਼ਤ ਘੇਰਾਬੰਦੀ ਕੀਤੀ ਗਈ ਹੈ ਅਤੇ ਪੰਜਾਬ ਪੁਲਿਸ ਨੂੰ ਬਾਹਰ ਹੀ ਰੋਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਈ.ਡੀ. ਦੀ ਇੱਕ ਹੋਰ ਟੀਮ ਨੇ ਖੰਨਾ ਦੇ ਕਸਬਾ ਲਿਬੜਾ ਵਿਖੇ ਵਿਧਾਇਕ ਦੇ ਨਾਨਿਹਾਲ ਵਿੱਚ ਵੀ ਛਾਪੇਮਾਰੀ ਕਰਕੇ ਦਸਤਾਵੇਜ਼ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ।
ਦੱਸਣਯੋਗ ਹੈ ਕਿ ਡਾ. ਅਮਨਦੀਪ ਕੌਰ ਅਰੋੜਾ ਨੂੰ ਮਹਿਜ਼ 3 ਦਿਨ ਪਹਿਲਾਂ ਹੀ 'ਆਪ' ਵੱਲੋਂ 2027 ਦੀਆਂ ਪੰਜਾਬ ਚੋਣਾਂ ਲਈ ਦੁਬਾਰਾ ਟਿਕਟ ਦਿੱਤੀ ਗਈ ਹੈ ਅਤੇ ਉਹ ਪੰਜਾਬ ਵਿੱਚ 'ਆਪ' ਦੀ ਮਹਿਲਾ ਵਿੰਗ ਦੀ ਪ੍ਰਧਾਨ ਵੀ ਹਨ। ਵਿਧਾਇਕ ਦੇ ਘਰ ਈ.ਡੀ. ਦੀ ਰੇਡ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਸਮਰਥਕਾਂ ਵਿੱਚ ਭਾਰੀ ਰੋਹ ਫੈਲ ਗਿਆ ਅਤੇ ਉਨ੍ਹਾਂ ਨੇ ਘਰ ਦੇ ਬਾਹਰ ਇਕੱਠੇ ਹੋ ਕੇ ਈ.ਡੀ. ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮੋਗਾ ਦੇ ਸੀਨੀਅਰ ਡਿਪਟੀ ਮੇਅਰ ਕਾਲਾ ਬਜਾਜ ਅਤੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀਵਾਲਾ ਨੇ ਆਰੋਪ ਲਗਾਇਆ ਹੈ ਕਿ ਵਿਧਾਇਕ 'ਤੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਦਬਾਅ ਬਣਾਇਆ ਜਾ ਰਿਹਾ ਹੈ, ਹਾਲਾਂਕਿ ਈ.ਡੀ. ਵੱਲੋਂ ਇਸ ਛਾਪੇਮਾਰੀ ਦੇ ਅਸل ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
---
The Enforcement Directorate (ED) conducted raids at the Moga residence and maternal home in Khanna of AAP MLA Dr. Amandeep Kaur Arora, prompting strong protests from her supporters who alleged political pressure.
पंजाब के मोगा से 'आप' विधायक डॉ. अमनदीप कौर अरोड़ा के घर और खन्ना स्थित उनके ननिहाल में बुधवार सुबह ईडी की टीमों ने छापेमारी की, जिसके विरोध में समर्थकों ने जमकर प्रदर्शन किया.
ED raid AAP MLA Dr Amandeep Kaur Arora, Moga ED raid news, Khanna Libra ED raid, Punjab political news updates







