ਪੰਜਾਬ ਸਰਕਾਰ ਵੱਲੋਂ ਘਰੇਲੂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ: ਸੀ.ਐਮ. ਭਗਵੰਤ ਮਾਨ ਨੇ 'ਵਨ-ਟਾਈਮ ਸੈਟਲਮੈਂਟ ਸਕੀਮ' ਦਾ ਕੀਤਾ ਐਲਾਨ, 518 ਕਰੋੜ ਰੁਪਏ ਦਾ ਵਿਆਜ ਤੇ ਜੁਰਮਾਨਾ ਹੋਵੇਗਾ ਮੁਆਫ਼
- Admin Default
- 13 Nov, 2026 12:32
ਪੰਜਾਬ ਸਰਕਾਰ ਵੱਲੋਂ ਘਰੇਲੂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ: ਸੀ.ਐਮ. ਭਗਵੰਤ ਮਾਨ ਨੇ 'ਵਨ-ਟਾਈਮ ਸੈਟਲਮੈਂਟ ਸਕੀਮ' ਦਾ ਕੀਤਾ ਐਲਾਨ, 518 ਕਰੋੜ ਰੁਪਏ ਦਾ ਵਿਆਜ ਤੇ ਜੁਰਮਾਨਾ ਹੋਵੇਗਾ ਮੁਆਫ਼
ਚੰਡੀਗੜ੍ਹ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਬਿਜਲੀ ਬਿੱਲਾਂ ਦੇ ਬਕਾਏ ਲਈ 'ਵਨ-ਟਾਈਮ ਸੈਟਲਮੈਂਟ' (OTS) ਸਕੀਮ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਸਕੀਮ ਤਹਿਤ ਜਿਨ੍ਹਾਂ ਘਰੇਲੂ ਖਪਤਕਾਰਾਂ ਦੇ 31 ਮਾਰਚ 2026 ਤੱਕ ਦੇ ਬਿਜਲੀ ਬਿੱਲ ਬਕਾਇਆ ਹਨ, ਉਨ੍ਹਾਂ ਦੇ ਬਿੱਲਾਂ 'ਤੇ ਲੱਗਿਆ ਸਾਰਾ ਜੁਰਮਾਨਾ (ਪੈਨਲਟੀ) ਅਤੇ ਵਿਆਜ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤਾ ਜਾਵੇਗਾ, ਅਤੇ ਖਪਤਕਾਰਾਂ ਨੂੰ ਸਿਰਫ਼ ਮੂਲਧਨ ਹੀ ਭਰਨਾ ਹੋਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਇਹ ਸਕੀਮ 45 ਦਿਨਾਂ ਤੱਕ ਵੈਲਿਡ ਰਹੇਗੀ ਅਤੇ ਇਸ ਦਾ ਸਿੱਧਾ ਫਾਇਦਾ ਸੂਬੇ ਦੇ ਕਰੀਬ 24 ਲੱਖ 86 ਹਜ਼ਾਰ ਪੇਂਡੂ ਅਤੇ ਸ਼ਹਿਰੀ ਘਰੇਲੂ ਖਪਤਕਾਰਾਂ ਨੂੰ ਮਿਲੇਗਾ।
ਸਕੀਮ ਦੀਆਂ ਸ਼ਰਤਾਂ ਬਾਰੇ ਜਾਣਕਾਰੀ ਦਿੰਦਿਆਂ ਸੀ.ਐਮ. ਮਾਨ ਨੇ ਕਿਹਾ ਕਿ ਖਪਤਕਾਰਾਂ ਨੂੰ ਸ਼ੁਰੂਆਤ ਵਿੱਚ ਮੂਲ ਬਕਾਇਆ ਰਕਮ ਦਾ 25 ਫੀਸਦੀ ਹਿੱਸਾ ਜਮ੍ਹਾਂ ਕਰਵਾਉਣਾ ਹੋਵੇਗਾ, ਜਦਕਿ ਬਾਕੀ ਬਚੇ 75 ਫੀਸਦੀ ਹਿੱਸੇ ਦੀਆਂ 6-6 ਮਹੀਨੇ ਦੀਆਂ ਦੋ ਆਸਾਨ ਕਿਸ਼ਤਾਂ ਬਣਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਕੁੱਲ ਬਕਾਇਆ 2,516 ਕਰੋੜ ਰੁਪਏ ਹੈ, ਜਿਸ ਵਿੱਚੋਂ 518 ਕਰੋੜ ਰੁਪਏ (ਵਿਆਜ ਤੇ ਜੁਰਮਾਨਾ) ਮੁਆਫ਼ ਹੋ ਜਾਣਗੇ। ਇਸ ਸਬੰਧੀ ਨੋਟੀਫਿਕੇਸ਼ਨ ਕੱਲ੍ਹ ਜਾਰੀ ਹੋਵੇਗਾ ਅਤੇ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਪਵੇਗੀ, ਸਗੋਂ OTS ਵਾਲੇ ਸੋਧੇ ਹੋਏ ਬਿੱਲ ਸਿੱਧੇ ਉਨ੍ਹਾਂ ਦੇ ਘਰਾਂ ਵਿੱਚ ਭੇਜੇ ਜਾਣਗੇ। ਜ਼ਿਕਰਯੋਗ ਹੈ ਕਿ 600 ਯੂਨਿਟ ਮੁਫ਼ਤ ਬਿਜਲੀ ਤੋਂ ਇਲਾਵਾ ਜਿਨ੍ਹਾਂ ਖਪਤਕਾਰਾਂ ਦੇ ਪੁਰਾਣੇ ਬਕਾਏ ਖੜ੍ਹੇ ਹਨ, ਉਨ੍ਹਾਂ ਨੂੰ ਇਸ ਸਕੀਮ ਦਾ ਵੱਡਾ ਲਾਭ ਹੋਵੇਗਾ।
ਇਸ ਦੌਰਾਨ ਸਿਆਸੀ ਸਵਾਲਾਂ ਦੇ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਟਿਕਟਾਂ ਕੱਟੇ ਜਾਣ ਕਾਰਨ ਪਾਰਟੀ ਵਿੱਚ ਜ਼ਿਆਦਾ ਕੋਈ ਨਾਰਾਜ਼ਗੀ ਨਹੀਂ ਹੈ। ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ 'ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਇਹ 'ਆਪ' ਲਈ ਕੋਈ ਚੁਣੌਤੀ ਨਹੀਂ, ਸਗੋਂ 'ਜ਼ੀਰੋ ਗੁਣਾ ਜ਼ੀਰੋ' ਹੈ। ਉੱਥੇ ਹੀ, ਦਿੱਲੀ ਪ੍ਰਦੂਸ਼ਣ ਦੇ ਮੁੱਦੇ 'ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਅਜੇ ਝੋਨੇ ਦੀ ਵਾਢੀ ਸ਼ੁਰੂ ਵੀ ਨਹੀਂ ਹੋਈ ਸੀ ਕਿ ਦਿੱਲੀ ਵਾਲਿਆਂ ਨੇ ਪੰਜਾਬ ਦੇ ਧੂੰਏਂ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਦਕਿ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲਣ 'ਤੇ ਵੀ ਧੂੰਆਂ ਤਿੰਨ ਦਿਨਾਂ ਬਾਅਦ ਦਿੱਲੀ ਪਹੁੰਚੇਗਾ।
---
Punjab CM Bhagwant Mann announces One-Time Settlement (OTS) scheme for domestic electricity consumers, waiving Rs 518 crore in penalties and interest on pending bills up to March 31, 2026.
पंजाब सीएम भगवंत मान ने घरेलू बिजली उपभोक्ताओं के लिए वन-टाइम सेटलमेंट (OTS) स्कीम का ऐलान किया, 518 करोड़ रुपये का ब्याज और पेनल्टी माफ होगी।
Punjab electricity OTS scheme, Bhagwant Mann announcement today, Punjab power bill waiver 2026, PSPCL OTS scheme details, Punjab news today.
पंजाब बिजली बिल माफी, भगवंत मान घोषणा, वन टाइम सेटलमेंट स्कीम पंजाब, पंजाब समाचार।







