:

ਮਨਿਸੀਅਰੀਅਲ ਕਾਮਿਆਂ ਨੇ ਜਿਲ੍ਹਾ ਖਜਾਨਾ ਦਫਤਰ ਅੱਗੇ ਕੀਤਾ ਰੋਸ ਮੁਜਾਹਰਾ


ਮਨਿਸੀਅਰੀਅਲ ਕਾਮਿਆਂ ਨੇ ਜਿਲ੍ਹਾ ਖਜਾਨਾ ਦਫਤਰ ਅੱਗੇ ਕੀਤਾ ਰੋਸ ਮੁਜਾਹਰਾ

 ਬਰਨਾਲਾ, 7 ਦਸੰਬਰ

ਪੰਜਾਬ ਸਟੇਟ ਮਨਿਸਟੀਰੀਅਲ ਜੀ ਹੀ ਸਰਵਿਸਿਜ਼ ਯੂਨੀਅਨ ਦੀ ਪੰਜਾਬ ਸਰਕਾਰ ਨਾਲ ਮਿਤੀ 05-12-2023 ਦੀ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਰੋਹ ਵਿੱਚ ਆਉਂਦਿਆਂ ਕਲਮਛੋੜ ਹੜਤਾਲ ਵਿੱਚ ਮਿਤੀ 11-12-23 ਤੱਕ ਵਾਧਾ ਕਰ ਦਿੱਤਾ ਹੈ।ਅੱਜ ਪੀ.ਐਸ.ਐਮ.ਐਸ.ਯੂ. ਦੀ ਜਿਲ੍ਹਾ ਜਥੇਬੰਦੀ ਵੱਲੋਂ ਜਿਲ੍ਹਾ ਬਰਨਾਲਾ ਦੇ ਵੱਡੀ ਗਿਣਤੀ ਵਿੱਚ ਮਨਿਸਟੀਰੀਅਲ ਕਾਮਿਆਂ ਨਾਲ ਜਿਲ੍ਹਾ ਖਜਾਨਾ ਦਫਤਰ ਬਰਨਾਲਾ ਅੱਗੇ ਧਰਨਾ ਦੇ ਕੇ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ ਗਿਆ।ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਤਰਸੇਮ ਭੱਠਲ ਜਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਦੀਆਂ ਵੋਟਾਂ ਲੈ ਕੇ ਬਣੀ ਸਰਕਾਰ ਅੱਜ ਹਰ ਵਾਅਦੇ ਤੋਂ ਭੱਜ ਗਈ ਹੈ।ਮੁੱਖ ਮੰਤਰੀ ਨਿੱਤ ਖਜਾਨਾ ਭਰੇ ਹੋਣ ਦੇ ਦਾਅਵੇ ਕਰ ਰਿਹਾ ਹੈ ਪਰ ਮਿਤੀ 18-11-2022 ਨੂੰ ਪੁਰਾਣੀ ਪੈਨਸ਼ਨ ਬਹਾਲੀ ਦੀ ਚਿੱਠੀ ਜਾਰੀ ਕਰਨ ਦੇ ਬਾਵਜੂਦ ਪੁਰਾਣੀ ਪੈਨਸ਼ਨ ਜਾਰੀ ਨਹੀਂ ਕੀਤੀ ਗਈ।ਕੇਂਦਰ ਅਤੇ ਵੱਖ-ਵੱਖ ਰਾਜ ਸਰਕਾਰਾਂ ਵੱਲੋਂ ਡੀ.ਏ. ਦੀਆਂ ਕਿਸ਼ਤਾਂ ਸਮੇਂ ਅਨੁਸਾਰ ਜਾਰੀ ਕੀਤੀਆਂ ਜਾ ਚੁੱਕੀਆਂ ਪਰ ਪੰਜਾਬ ਭਰ ਦਾ ਦਰਜਾ ਚਾਰ ਤੋਂ ਦਰਜਾ ਇੱਕ ਤੱਕ ਦੇ ਅਧਿਕਾਰ ਸਿਰਫ 34% ਡੀ.ਏ. ਲੈ ਰਹੇ ਹਨ।ਪੰਜਾਬ ਸਰਕਾਰ ਨੇ 1 ਸਾਲ ਤੋਂ ਵੱਧ ਸਮਾਂ ਬੀਤੇ ਜਾਣ ਦੇ ਬਾਵਜੂਦ ਡੀ.ਏ. ਦੀ ਇੱਕ ਵੀ ਕਿਸ਼ਤ ਜਾਰੀ ਨਹੀਂ ਕੀਤੀ।ਸਰਕਾਰ ਸਿਰਫ ਗੱਲਾਂ ਨਾਲ ਕੜਾਹ ਬਣਾ ਰਹੀ ਹੈ ਪਰ ਸਰਕਾਰ ਨੇ ਕਿਸੇ ਵਰਗ ਦੇ ਪੱਲੇ ਕੱਖ ਵੀ ਨਹੀਂ ਪਾਇਆ।ਅੱਜ ਕੋਈ ਵਿਧਾਇਕ ਜਾਂ ਮੰਤਰੀ ਉਨਾਂ ਦੀ ਗੱਲ ਨਹੀਂ ਸੁਣ ਰਿਹਾ। ਡੀ.ਸੀ.ਦਫਤਰ ਬਰਨਾਲਾ ਦੇ ਜਿਲ੍ਹਾ ਪ੍ਰਧਾਨ ਨਿਰਮਲਜੀਤ ਸਿੰਘ ਨੇ ਕਰਮਚਾਰੀਆਂ ਨੂੰ ਲਾਮਬੰਦ ਕਰਦਿਆਂ ਸੱਦਾ ਦਿੱਤਾ ਕਿ ਜਿਸ ਤਰਾਂ ਉਨਾਂ ਨੇ ਪਿਛਲੀਆਂ ਮੁਲਾਜਮ ਵਿਰੋਧੀ ਸਰਕਾਰਾਂ ਨੂੰ ਚਲਦਿਆਂ ਕੀਤਾ ਹੈ, ਜੇਕਰ ਮੌਜੂਦਾ ਸਰਕਾਰ ਉਨਾਂ ਦੀ ਗੱਲ ਨਹੀਂ ਸੁਣੇਗੀ ਤਾਂ ਉਸੇ ਰਾਹ ਇਸ ਇਸ਼ਤਿਹਾਰੀ ਸਰਕਾਰ ਨੂੰ ਵੀ ਚਲਦਾ ਕੀਤਾ ਜਾਵੇਗਾ।ਹੋਰ ਤਾਂ ਹੋਰ ਕਾਂਗਰਸ ਸਰਕਾਰ ਦੁਆਰਾ ਲਗਾਇਆ ਗਿਆ 200 ਰੁਪਏ ਪ੍ਰਤੀ ਕਰਮਚਾਰੀ ਵਿਕਾਸ ਟੈਕਸ ਇਹ ਸਰਕਾਰ ਵੀ ਉਸੇ ਤਰਾਂ ਇਕੱਠਾ ਰਹੀ ਹੈ।6ਵਾਂ ਪੇ ਕਮਿਸ਼ਨ ਜਾਰੀ ਕਰਨ ਦੌਰਾਨ ਉਨਾਂ ਦਾ 04,09,14 ਦਾ ਲਾਭ ਰੋਕ ਰੱਖਿਆ ਹੈ।ਪਾਰਲੀਮਾਨੀ ਸਿਸਟਮ ਵਿੱਚ ਕਿਸੇ ਵੀ ਅਹੁਦੇ ਦੇ ਚੋਣ ਹੋਣ ਤੇ ਕੋਈ ਪ੍ਰੋਬੇਸ਼ਨ ਪੀਰੀਅਡ ਨਹੀਂ ਹੈ ਜਦਕਿ ਉੱਚ ਦਰਜੇ ਦੀਆਂ ਪੜਾਈਆਂ ਕਰਕੇ ਅਤੇ ਵੱਖ-ਵੱਖ ਪ੍ਰਤੀਯੋਗਤਾ ਟੈਸਟ ਦੇ ਕੇ ਭਰਤੀ ਹੋਏ ਕਰਮਚਾਰੀਆਂ ਅਤੇ ਅਧਿਕਾਰਆਂ ਦਾ ਤਿੰਨ ਸਾਲ ਪ੍ਰੋਬੇਸ਼ਨ ਪੀਰੀਅਡ ਰੱਖਿਆ ਗਿਆ ਹੈ ਅਤੇ ਬੇਸਿਕ ਤਨਖਾਹਾਂ ਦੇ ਕੇ ਕਿਰਤ ਦਾ ਮਜਾਕ ਉਡਾਇਆ ਜਾ ਰਿਹਾ ਹੈ।ਕੱਚੇ ਮੁਲਾਜਮ ਪੱਕੇ ਕਰਨ ਦੇ ਬੋਰਡ ਥਾਂ-ਥਾਂ ਲਗਾ ਦਿੱਤੇ ਗਏ ਹਨ ਪਰ ਉਨਾਂ ਦੇ ਦਫਤਰਾਂ ਦੇ ਆਊਟਸੋਰਸ ਕਰਮਚਾਰੀ ਹਾਲੇ ਵੀ ਪੱਕੇ ਨਹੀਂ ਕੀਤੇ ਗਏ ਅਤੇ ਬਰਾਬਰਾ ਕੰਮ ਬਰਾਬਰ ਤਨਖਾਹ ਦੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਉਨਾਂ ਨੂੰ ਮਾਮੂਲੀ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ। ਨਵੇਂ ਕਰਮਚਾਰੀਆਂ ਨੂੰ 7ਵੇਂ ਕੇਂਦਰੀ ਪੇ ਕਮਿਸ਼ਨ ਅਧੀਨ ਭਰਤੀ ਕੀਤਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਦੇ ਭੱਤੇ ਨਹੀਂ ਦਿੱਤਾ ਜਾ ਰਹੇ।ਜਨਰਲ ਸਕੱਤਰ ਰਵਿੰਦਰ ਸ਼ਰਮਾ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਗਾਤਾਰ 30 ਦਿਨਾਂ ਤੋਂ ਸਮੁੱਚਾ ਮਨਿਸਟੀਰੀਅਲ ਕਾਮਾ ਹੜਤਾਲ ਤੇ ਹੈ ਤੇ ਹਰ ਵਿਭਾਗ ਦਾ ਕੰਮ ਠੱਪ ਹੋਇਆ ਪਿਆ ਹੈ ਪਰ ਮੁੱਖ ਮੰਤਰੀ ਆਪਣੇ ਅੰਤਰਰਾਜੀ ਦੌਰਿਆਂ ਵਿੱਚ ਮਸ਼ਰੂਫ ਹੈ ਅਤੇ ਆਪਣੀ ਪਾਰਟੀ ਦੀ ਮਸ਼ਹੂਰੀ ਕਰਨ ਲੱਗਿਆ ਹੋਇਆ ਹੈ।ਆਮ ਲੋਕ ਖੱਜਲ ਖੁਆਰ ਹੋ ਰਹੇ ਹਨ ਅਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਿਨ ਬਦਿਨ ਸਪਸ਼ਟ ਹੋ ਰਹੀਆਂ ਹਨ।ਸਰਕਾਰ ਦੀ ਕਹਿਣੀ ਅਤੇ ਕਥਨੀ ਵਿੱਚ ਲੱਖਾਂ ਕੋਹਾਂ ਦਾ ਫਰਕ ਹੈ।ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਲੁੱਟਕੇ ਪਾਰਟੀ ਦੀ ਦਿੱਖ ਬਣਾਉਣ ਤੇ ਖਰਚਿਆ ਜਾ ਰਿਹਾ ਹੈ।ਇਸ ਰੋਸ ਧਰਨੇ ਨੂੰ ਮੈਡਮ ਅੰਸ਼ੂ ਗੁਪਤਾ, ਜੈ ਗਣੇਸ਼, ਹਰਪ੍ਰੀਤ ਸਿੰਘ, ਸੁਖਬੀਰ ਸਿੰਘ, ਮਨਦੀਪ ਸਿੰਘ, ਵੀਰਪਾਲ ਕੌਰ, ਵੀਰਵਿੰਦਰ ਕੌਰ, ਗੁਰਮੀਤ ਕੁਮਾਰ, ਹਰਭਜਨ ਸਿੰਘ, ਯਾਦਵਿੰਦਰ ਸਿੰਘ, ਗਗਨਦੀਪ ਆਦਿਕ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।ਅੱਜ ਦੇ ਜਿਲ੍ਹਾ ਪੱਧਰੀ ਰੋਸ ਧਰਨੇ ਵਿੱਚ ਮੈਡਮ ਪਰਮਿੰਦਰ ਕੌਰ, ਗੁਰਬਿੰਦਰ ਸਿੰਘ, ਹਰਪਾਲ ਸਿੰਘ, ਸੀਤਾ ਰਾਮ, ਲਲਿਤ ਕੁਮਾਰ, ਮੱਖਣ ਸਿੰਘ, ਕਮਲਦੀਪ, ਗੁਰਚਰਨਜੀਤ ਕੌਰ ਆਦਿਕ ਭਾਰੀ ਗਿਣਤੀ ਵਿੱਚ ਮੁਲਾਜਮਾਂ ਨੇ ਭਾਗ ਲੈਂਦਿਆਂ ਅਹਿਦ ਕੀਤਾ ਕਿ ਉਨਾਂ ਦੀਆਂ ਜਾਇਦ ਮੰਗਾਂ ਦੀ ਪੂਰਤੀ ਹੋਣ ਤੱਕ ਇਸੇ ਤਰਾਂ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਧਰਨੇ ਤੇ ਬੈਠ ਕੇ ਸਰਕਾਰ ਦਾ ਪਿੱਟ ਸਿਆਪਾ ਜਾਰੀ ਰੱਖਣਗੇ।

ਤਾਜ਼ਾ ਖ਼ਬਰਾਂ
Gallery
Tags
Social Media