:

ਐਮ.ਪੀ. ਮਾਨ ਨੇ ਸਬਮਰਸੀਬਲ ਮੋਟਰ ਲਗਵਾ ਕੇ ਦੁਆਇਆ ਮੁਹੱਲਾ ਨਿਵਾਸੀਆਂ ਨੂੰ ਪਾਣੀ ਦੀ ਕਿੱਲਤ ਤੋਂ ਛੁਟਕਾਰਾ


 ਐਮ.ਪੀ. ਮਾਨ ਨੇ ਸਬਮਰਸੀਬਲ ਮੋਟਰ ਲਗਵਾ ਕੇ ਦੁਆਇਆ ਮੁਹੱਲਾ ਨਿਵਾਸੀਆਂ ਨੂੰ  ਪਾਣੀ ਦੀ ਕਿੱਲਤ ਤੋਂ ਛੁਟਕਾਰਾ
ਬਰਨਾਲਾ, 13 ਦਸੰਬਰ 
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਬਰਨਾਲਾ ਸ਼ਹਿਰ ਦੇ ਵਾਰਡ ਨੰਬਰ 28 ਵਿੱਚ ਸਥਿਤ ਧਰਮਸ਼ਾਲਾ ਸਿੱਖ ਭਾਟ ਬਰਾਦਰੀ ਨੇੜੇ ਗੁਰਦੁਆਰਾ ਸੰਗਤਪੁਰਾ ਸਾਹਿਬ ਵਿਖੇ ਲੋਕਾਂ ਨੂੰ  ਪੇਸ਼ ਆ ਰਹੀ ਪਾਣੀ ਦੀ ਕਿੱਲਤ ਨੂੰ  ਦੂਰ ਕਰਨ ਲਈ ਸਮਬਰਸੀਬਲ ਮੋਟਰ ਲਗਵਾਈ ਗਈ, ਜਿਸਦਾ ਉਦਘਾਟਨ ਪਾਰਟੀ ਦੇ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ ਨੇ ਕੀਤਾ | 
ਇਸ ਮੌਕੇ ਮੁਹੱਲਾ ਨਿਵਾਸੀਆਂ ਦੇ ਵੱਡੇ ਇਕੱਠ ਨੂੰ  ਸੰਬੋਧਨ ਕਰਦਿਆਂ ਸ. ਮੰਡੇਰ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਬਿਨ੍ਹਾਂ ਪੱਖਪਾਤ ਤੋਂ ਹਲਕੇ ਦੇ ਹਰ ਵਰਗ ਦੇ ਲੋਕਾਂ ਨੂੰ  ਗ੍ਰਾਂਟਾ ਵੰਡ ਕੇ ਸਭ ਦਾ ਮਨ ਜਿੱਤ ਲਿਆ ਹੈ, ਜਿਸ ਸਦਕਾ ਆਏ ਦਿਨ ਸ਼੍ਰੋਮਣੀ ਅਕਾਲੀ ਦਲ (ਅ) ਦਾ ਕਾਫਲਾ ਵੱਡਾ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 28 ਦੇ ਇਨ੍ਹਾਂ ਨਿਵਾਸੀਆਂ ਨੂੰ  ਪਾਣੀ ਦੀ ਕਾਫੀ ਕਿੱਲਤ ਮਹਿਸੂਸ ਹੋ ਰਹੀ ਸੀ, ਜਿਸ ਨੂੰ  ਦੇਖਦਿਆਂ ਐਮ.ਪੀ. ਸੰਗਰੂਰ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਆਪਣੇ ਕੋਟੇ ਵਿੱਚੋਂ ਇੱਥੇ ਸਮਬਰਸੀਬਲ ਮੋਟਰ ਲਗਵਾਈ ਗਈ ਹੈ, ਜਿਸਦੇ ਉਦਘਾਟਨ ਮੌਕੇ ਅੱਜ ਹਾਜਰ ਹੋਏ ਮੁਹੱਲਾ ਨਿਵਾਸੀਆਂ ਵੱਲੋਂ ਸ. ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਸ. ਮੰਡੇਰ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਦੋਂ ਹਰ ਕੋਈ ਨਿੱਜੀ ਹਿੱਤਾਂ ਲਈ ਸਿਆਸਤ ਕਰ ਰਿਹਾ ਹੈ, ਅਜਿਹੇ ਦੌਰ ਵਿੱਚ ਸ. ਮਾਨ ਹੀ ਅਜਿਹੇ ਆਗੂ ਹਨ, ਜੋ ਲੋਕ ਹੱਕਾਂ ਲਈ ਨਿਰੰਤਰ ਸੰਘਰਸ਼ ਕਰ ਰਹੇ ਹਨ | ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਤੇ ਤਰੱਕੀ ਲਈ ਸ. ਸਿਮਰਨਜੀਤ ਸਿੰਘ ਮਾਨ ਦਾ ਸਾਥ ਦੇਣਾ ਸਮੇਂ ਦੀ ਅਹਿਮ ਮੰਗ ਹੈ | 
ਇਸ ਮੌਕੇ ਤਾਲਮੇਲ ਸਕੱਤਰ ਦੀਪਕ ਸਿੰਗਲਾ, ਸਿਟੀ-2 ਦੇ ਪ੍ਰਧਾਨ ਪਿਆਰੇ ਲਾਲ, ਗੁਰਮੀਤ ਸਿੰਘ ਮਾਂਗੇਵਾਲ, ਭੋਲਾ ਸਿੰਘ ਸਰਕਲ ਪ੍ਰਧਾਨ ਕਿਸਾਨ ਵਿੰਗ, ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਗੁਰਦਿੱਤ ਸਿੰਘ, ਬਲਰਾਜ ਸਿੰਘ ਬੱਬੂ, ਬਾਬਾ ਬਲਦੇਵ ਸਿੰਘ, ਉਜਵਲ ਸਿੰਘ, ਸੁਖਦੇਵ ਸਿੰਘ, ਦਾਰਾ ਸਿੰਘ, ਕਾਲਾ ਸਿੰਘ, ਪ੍ਰੇਮ ਸਿੰਘ, ਹੁਕਮ ਸਿੰਘ, ਜੱਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਮੁਹੱਲਾ ਨਿਵਾਸੀ ਹਾਜਰ ਸਨ |