ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵੱਲੋਂ ਭਦੌੜ ਦੀ ਸ਼ਹਿਰੀ ਜਥੇਬੰਦੀ ਦਾ ਐਲਾਨ
- Reporter 12
- 14 Dec, 2023 04:07
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵੱਲੋਂ ਭਦੌੜ ਦੀ ਸ਼ਹਿਰੀ ਜਥੇਬੰਦੀ ਦਾ ਐਲਾਨ
ਭਦੌੜ/ਬਰਨਾਲਾ, 14 ਦਸੰਬਰ
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਿਕ ਪਾਰਟੀ ਦੀ ਸੋਚ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਨਵੀਆਂ ਜਥੇਬੰਦਕ ਕਮੇਟੀਆਂ ਦੇ ਗਠਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸੇ ਲੜੀ ਤਹਿਤ ਅੱਜ ਭਦੌੜ ਦੀ ਸ਼ਹਿਰੀ ਜਥੇਬੰਦੀ ਦੀ ਚੋਣ ਕਰਨ ਲਈ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਦੀ ਦੇਖ-ਰੇਖ ਅਧੀਨ ਹੋਈ | ਮੀਟਿੰਗ ਵਿੱਚ ਪਾਰਟੀ ਦੇ ਪ੍ਰਬੰਧਕੀ ਸਕੱਤਰ ਹਰਿੰਦਰ ਸਿੰਘ ਔਲਖ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ |
ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕੀ ਸਕੱਤਰ ਹਰਿੰਦਰ ਸਿੰਘ ਔਲਖ ਨੇ ਦੱਸਿਆ ਕਿ ਜ਼ਿਲ੍ਹਾ ਜਥੇਬੰਦੀ ਦੀ ਦੇਖ-ਰੇਖ ਵਿੱਚ ਅੱਜ ਭਦੌੜ ਸ਼ਹਿਰ ਦੀ ਜਥੇਬੰਦੀ ਚੁਣੀ ਗਈ ਹੈ, ਜਿਸ ਵਿੱਚ ਕੁਲਵਿੰਦਰ ਸਿੰਘ ਨੂੰ ਜਥੇਬੰਦਕ ਸਕੱਤਰ, ਜਸਵੀਰ ਸਿੰਘ ਲਾਡੀ ਨੂੰ ਮੀਡੀਆ ਇੰਚਾਰਜ, ਬੀਬੀ ਕਰਮਜੀਤ ਕੌਰ ਤੇ ਬੀਬੀ ਕੁਲਵਿੰਦਰ ਕੌਰ ਨੂੰ ਇਸਤਰੀ ਵਿੰਗ, ਸਿਮਰਨਜੀਤ ਸਿੰਘ ਨੂੰ ਯੂਥ ਵਿੰਗ ਅਤੇ ਹਰਦੀਪ ਸਿੰਘ ਨੂੰ ਕਿਸਾਨ ਵਿੰਗ ਦੀ ਜਿੰਮੇਵਾਰੀ ਸੌਂਪੀ ਗਈ ਹੈ | ਉਨ੍ਹਾਂ ਦੱਸਿਆ ਕਿ ਜਲਦੀ ਹੀ ਹੁਣ ਵਾਰਡ ਪੱਧਰ ਦੀਆਂ ਇਕਾਈਆਂ ਦਾ ਗਠਨ ਕੀਤਾ ਜਾਵੇਗਾ, ਤਾਂ ਜੋ ਪਾਰਟੀ ਦੀ ਨੀਂਹ ਨੂੰ ਚੋਣਾਂ ਤੋਂ ਪਹਿਲਾਂ ਪਹਿਲਾਂ ਪੂਰੀ ਤਰ੍ਹਾਂ ਮਜਬੂਤ ਕੀਤਾ ਜਾ ਸਕੇ | ਨਵੀਂ ਚੁਣੀ ਗਈ ਜਥੇਬੰਦੀ ਨੇ ਭਰੋਸਾ ਦਿਵਾਇਆ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਚੜ੍ਹਦੀ ਕਲਾਂ ਲਈ ਕੰਮ ਕਰਨਗੇ | ਇਸ ਮੌਕੇ ਪਾਰਟੀ ਦੇ ਜਿਲ੍ਹਾ ਪ੍ਰੀਸ਼ਦ ਸਹਿਣਾ ਦੇ ਪ੍ਰਧਾਨ ਓਕਾਰ ਸਿੰਘ ਬਰਾੜ ਅਤੇ ਜ਼ਿਲ੍ਹਾ ਬਰਨਾਲਾ ਦੇ ਸੋਸ਼ਲ ਮੀਡੀਆ ਇੰਚਾਰਜ ਗੁਰਦਿੱਤ ਸਿੰਘ ਬਰਾੜ ਤੇ ਗੁਰਪਿਆਰ ਸਿੰਘ ਵੀ ਮੌਜੂਦ ਸਨ |







