:

IPL ਦੇ ਸਭ ਤੋਂ ਮਹਿੰਗੇ ਖਿਡਾਰੀ, ਆਸਟਰੇਲੀਆ ਦੇ ਮਿਚੇਲ ਸਟਾਰਕ ਬਣੇ, ਕੋਲਕਾਤਾ ਨਾਈਟ ਰਾਈਡਰਜ਼ ਨੇ 24.75 ਕਰੋੜ 'ਚ ਖਰੀਦਿਆ


IPL ਦੇ ਸਭ ਤੋਂ ਮਹਿੰਗੇ ਖਿਡਾਰੀ, ਆਸਟਰੇਲੀਆ ਦੇ ਮਿਚੇਲ ਸਟਾਰਕ ਬਣੇ, ਕੋਲਕਾਤਾ ਨਾਈਟ ਰਾਈਡਰਜ਼ ਨੇ 24.75 ਕਰੋੜ 'ਚ ਖਰੀਦਿਆ
ਪੰਜਾਬ19/12/23
 ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਇਸ ਖਿਡਾਰੀ ਨੂੰ 24 ਕਰੋੜ, 75 ਲੱਖ ਰੁਪਏ ਦੇ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਕੋਲਕਾਤਾ ਤੋਂ ਇਲਾਵਾ ਗੁਜਰਾਤ ਟਾਈਟਨਸ ਨੇ ਵੀ ਇਸ ਖਿਡਾਰੀ ਲਈ 24.50 ਕਰੋੜ ਰੁਪਏ ਤੱਕ ਦੀ ਬੋਲੀ ਲਗਾਈ ਸੀ। ਤੁਹਾਨੂੰ ਦੱਸ ਦੇਈਏ ਕਿ ਅੱਜ ਹੋਈ ਨਿਲਾਮੀ ਵਿੱਚ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 20.50 ਕਰੋੜ ਰੁਪਏ ਵਿੱਚ ਖਰੀਦਿਆ ਸੀ ਪਰ ਸਟਾਰਕ ਨੇ ਕੁੱਝ ਹੀ ਸਮੇਂ ਵਿੱਚ ਕਮਿੰਸ ਦਾ ਰਿਕਾਰਡ ਤੋੜ ਦਿੱਤਾ।