:

ਭਾਰਤੀਆ ਜਨਤਾ ਪਾਰਟੀ ਦੀ ਹੋਈ ਮੀਟਿੰਗ


ਭਾਰਤੀਆ ਜਨਤਾ ਪਾਰਟੀ ਦੀ ਹੋਈ ਮੀਟਿੰਗ  

ਬਰਨਾਲਾ 20/12/23
ਅੱਜ ਭਾਰਤੀਆ ਜਨਤਾ ਪਾਰਟੀ ਦੀ ਮੀਟਿੰਗ  ਮਹਿਲਕਲਾ ਤੋ ਮੰਡਲ ਪ੍ਰਧਾਨ ਜਗਸੀਰ ਸਿੰਘ ਕੁਰੜ ਦੀ ਪ੍ਰਧਾਨਗੀ ਹੇਠ ਪਿੰਡ ਧਨੇਰ ਵਿਖੇ ਹੋਈ ਇਸ ਮੀਟਿੰਗ ਵਿੱਚ ਆਉਣ ਵਾਲੀਆ ਪੰਚਾਇੰਤੀ ਚੋਣਾ ,ਬਲਾਕ ਸੰਮਤੀ ਚੋਣਾ ਅਤੇ ਜਿਲਾ ਪ੍ਰਸਿਦ ਚੋਣਾ ਨੂੰ ਮੁੱਖ ਰੱਖਦੇ ਹੋਏ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਾਈ ਕਮਾਂਡ ਦੇ ਦਿਸਾਂ ਨਿਰਦੇਸਾਂ  ਤੇ ਇਹਨਾ ਚੋਣਾ ਵਿੱਚ ਹਿੱਸਾ ਲਿਆ ਜਾਵੇਗਾ ਅਤੇ ਮਿਹਨਤੀ ਵਰਕਰਾ ਨੂੰ ਅੱਗੇ ਲਿਆ ਕੇ ਪਾਰਟੀ ਨੂੰ ਮਜਬੂਤ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਵੱਲੋ ਚਲਾਈਆ ਲੋਕ ਭਲਾਈ ਸਕੀਮਾਂ ਕਰਕੇ ਲੋਕਾ ਵਿੱਚ ਇਹਨਾ  ਸਕੀਮਾ ਦਾ ਲਾਭ ਲੈਣ ਲਈ ਭਾਰੀ ਉਤਸਾਹ ਪਾਇਆ ਗਿਆ ਹੈ। ਇਸ ਮੋਕੇ ਤੇ ਯੂਥ ਪ੍ਰਧਾਨ ਪਰਜੀਤ ਸਿੰਘ ਕਿਰਪਾਲ ਸਿੰਘ ਵਾਲਾ, ਮੰਡਲ ਜਨਰਲ ਸੈਕਟਰੀ ਜਗਜੀਤ ਸਿੰਘ ਧਨੇਰ,ਐਸ,ਸੀ ਮੋਰਚੇ ਦੇ ਪ੍ਰਧਾਨ ਅਵਤਾਰ ਸਿੰਘ ਕੁਰੜ,ਪੰਚ ਰੂਪ ਸਿੰਘ ਧਨੇਰ ,ਪ੍ਰਕਾਸ ਸਿੰਘ, ਸਪਿੰਦਰ ਸਿੰਘ ਧਨੇਰ ਅਤੇ ਜਗਜੀਤ ਸਿੰਘ ਕਿਰਪਾਲ ਸਿੰਘ ਵਾਲਾ ਮੌਕੇ ਪਰ ਮੋਜੂਦ ਸਨ।