ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਦੌਰਾਨ ਬੀਹਲਾ ਖੁਰਦ ਦੀ ਸਰਬ ਸੰਮਤੀ ਨਾਲ ਚੋਣ
- Admin Default
- 20 Dec, 2023 10:08
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਦੌਰਾਨ ਬੀਹਲਾ ਖੁਰਦ ਦੀ ਸਰਬ ਸੰਮਤੀ ਨਾਲ ਚੋਣ
ਬਰਨਾਲਾ 20/12/23
ਇਕਬਾਲ ਸਿੰਘ ਬਣੇ ਇਕਾਈ ਪ੍ਰਧਾਨ
ਮਹਿਲ ਕਲਾਂ ਭਾਰਤੀ ਕਿਸਾਨ
ਯੂਨੀਅਨ ਰਾਜੇਵਾਲ ਦੀ ਜਰੂਰੀ ਮੀਟਿੰਗ ਜਿਲਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਦੀ ਅਗਵਾਈ ਹੇਠ ਪਿੰਡ ਬੀਹਲਾ ਖੁਰਦ ਵਿਖੇ ਹੋਈ। ਇਸ ਸਮੇਂ ਕਿਸਾਨੀ ਦੇ ਵੱਖ ਵੱਖ ਭਖਦੇ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ 18 ਜਨਵਰੀ ਨੂੰ ਪਾਣੀਆਂ ਦੇ ਮੁੱਦੇ ਸਬੰਧੀ ਲੱਗ ਰਹੇ ਧਰਨੇ ਲਈ ਵਰਕਰਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਧਰਨੇ ਨੂੰ ਸਫਲ ਬਣਾਉਣ ਲਈ ਕਿਸਾਨ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ।ਇਸ ਮੌਕੇ ਕਿਸਾਨ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ 18 ਜਨਵਰੀ ਨੂੰ ਚੰਡੀਗੜ੍ਹ ਚ ਲੱਗਣ ਧਰਨੇ ਵਿੱਚ ਸਮੁੱਚੇ ਜਿਲਾ ਬਰਨਾਲਾ ਦੇ ਵੱਖ-ਵੱਖ ਪਿੰਡਾਂ ਚੋਂ ਸੈਂਕੜੇ ਕਿਸਾਨ ਚੰਡੀਗੜ੍ਹ ਲਈ ਦੀਵਾਨਾ ਹੋਣਗੇ। ਇਸ ਉਪਰੰਤ ਬੀਹਲਾ ਖੁਰਦ ਇਕਾਈ ਦੀ ਚੋਣ ਵੀ ਕੀਤੀ ਗਈ ।ਜਿਸ ਵਿੱਚ ਇਕਬਾਲ ਸਿੰਘ ਨੂੰ ਪ੍ਰਧਾਨ,ਮੀਤ ਪ੍ਰਧਾਨ ਹਰਦੇਵ ਸਿੰਘ ,ਖਜਾਨਚੀ ਹਰਦਿਆਲ ਸਿੰਘ, ਜਨਰਲ ਸੈਕਟਰੀ ਗੁਰਤੇਜ ਸਿੰਘ, ਪ੍ਰੈਸ ਸਕੱਤਰ ਕਰਮਜੀਤ ਸਿੰਘ ਰੰਧਾਵਾ, ਪ੍ਰਚਾਰਕ ਸਕੱਤਰ ਹਰਚੰਦ ਸਿੰਘ ਤੇ ਮਹਿੰਦਰ ਸਿੰਘ ਨੂੰ ਚੁਣਿਆ ਗਿਆ। ਇਸ ਮੌਕੇ
ਚੁਣੇ ਹੋਏ ਅਹੁਦੇਦਾਰਾਂ ਨੂੰ ਬੈਜ ਲਗਾ ਕੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੋਰਾ ਸਿੰਘ ਢਿਲਵਾਂ, ਅਬੀਕਰਨ ਸਿੰਘ ਬਰਨਾਲਾ, ਸਾਧੂ ਸਿੰਘ ਛੀਨੀਵਾਲ ,ਕਰਮਜੀਤ ਸਿੰਘ, ਗੁਰਜੰਟ ਸਿੰਘ ,ਜਸਵਿੰਦਰ ਸਿੰਘ ਜੀਤ ਸਿੰਘ ,ਪ੍ਰੀਤਮ ਸਿੰਘ, ਜੱਗਾ ਸਿੰਘ , ਗੁਰਤੇਜ ਸਿੰਘ, ਬਲਜਿੰਦਰ ਸਿੰਘ ਅਤੇ ਕਰਮਜੀਤ ਸਿੰਘ ਹਾਜ਼ਰ ਸਨ।







