:

ਭਾਰਤੀਆ ਜਨਤਾ ਪਾਰਟੀ ਸਰਕਲ ਮਹਿਲਕਲਾਂ ਦੀ ਮੀਟਿੰਗ ਹੋਈ


ਭਾਰਤੀਆ ਜਨਤਾ ਪਾਰਟੀ ਸਰਕਲ ਮਹਿਲਕਲਾਂ ਦੀ ਮੀਟਿੰਗ ਹੋਈ 
ਬਰਨਾਲਾ 23/12/23
 ਭਾਰਤੀਆ ਜਨਤਾ ਪਾਰਟੀ ਸਰਕਲ ਮਹਿਲਕਲਾਂ ਦੀ ਮੀਟਿੰਗ ਸਰਕਲ ਪ੍ਰਧਾਨ ਜਗਸੀਰ ਸਿੰਘ ਕੁਰੜ ਦੀ ਅਗਵਾਈ ਵਿੱਚ ਮਹਿਲਕਲਾਂ ਵਿਖੇ ਹੋਈ।ਇਸ ਮੀਟਿੰਗ ਵਿੱਚ ਹਲਕਾ ਕੋਰ ਕਮੇਟੀ ਇੰਚਾਰਜ ਯਾਦਵਿੰਦਰ ਸਿੰਘ ਸੈਂਂਟੀ ਅਤੇ ਕਮੇਟੀ ਕਨਵੀਨਰ ਗੁਰਸਰਨ ਸਿੰਘ ਠੀਕਰੀਵਾਲ ਵਿਸੇਸ ਤੌਰ ਤੇ ਪਹੁੰਚੇ ,  ਕੋਰ ਕਮੇਟੀ ਇੰਚਾਰਜ ਯਾਦਵਿੰਦਰ ਸਿੰਘ ਸੈਂਟੀ ਨੇ ਇਸ ਮੀਟਿੰਗ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਭਾਰਤੀਆ ਜਨਤਾ ਪਾਰਟੀ ਦੇ ਸੰਗਠਨ ਨੂੰ ਮਜਬੂਤ ਕਰਨ ਲਈ ਪਿੰਡ-ਪਿੰਡ ਅਤੇ ਘਰ-ਘਰ ਬੂਥ ਪੱਧਰ ਤੱਕ ਪਹੁੰਚ ਕੀਤੀ ਜਾਵੇ,ਤਾ ਕਿ ਕੇਂਦਰ ਸਰਕਾਰ ਵੱਲੋ ਦਿੱਤੀਆ ਜਾ ਰਹੀਆ ਸਕੀਮਾਂ ਜਿਵੇਂ ਬੇਘਰੇ ਲੋਕਾ ਨੂੰ ਘਰ ਦੇਣ ਦੀ ਸਕੀਮ,ਆਯੁਸਮਾਨ  ਯੋਜਨਾ ,ਉਜਵਲ ਯੋਜਨਾ ਜਾਂ  ਬਿਮਾਰੀ ਤੋ ਪੀੜਤ ਇਲਾਜ ਲਈ 5 ਲੱਖ ਰੁਪੈ ਤੱਕ ਦੇ ਇਲਾਜ ਕਰਾਉਣ ਦੇ ਸਹਾਰੇ ਵਰਗੀਆ ਹੋਰ ਸੈਂਕੜੇ ਯੋਜਨਾਵਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।ਇਸ ਦੌਰਾਨ ਕੋਰ ਕਮੇਟੀ ਕਨਵੀਨਰ ਗੁਰਸਰਨ ਸਿੰਘ ਅਤੇ ਸਰਕਲ ਪ੍ਰਧਾਨ ਜਗਸੀਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਕਿਸਾਨ ਮੋਰਚੇ ਦੇ ਪ੍ਰਧਾਨ ਜੀਤ ਸਿੰਘ ਨਿਹਾਲੂਵਾਲ, ਮਹਿਲਾ ਮੋਰਚੇ ਦੀ ਪ੍ਰਧਾਨ ਭੋਲੀ ਕੋਰ ਕੁਰੜ, ਐਸ,ਸੀ ਮੋਰਚੇ ਦੇ ਪ੍ਰਧਾਨ ਅਵਤਾਰ ਸਿੰਘ ,ਬੀ,ਸੀ ਮੋਰਚੇ ਦੇ ਪ੍ਰਧਾਨ ਬੂਟਾ ਸਿੰਘ ਕੁਰੜ,ਯੁਥ ਪ੍ਰਧਾਨ ਪਰਜੀਤ ਸਿੰਘ ਕਿਰਪਾਲ ਸਿੰਘ ,ਵਾਈਸ ਯੁਥ ਪ੍ਰਧਾਨ ਜੇ,ਪੀ ਨਿਹਾਲੂਵਾਲ ,ਦੋਵੇ ਜਨਰਲ ਸੈਕਟਰੀ ਜਗਜੀਤ ਸਿੰਘ ਧਨੇਰ ਅਤੇ ਹਰਪਾਲ ਸਿੰਘ ਲੋਹਗੜ, ਸਰਕਲ ਮੀਤ ਪ੍ਰਧਾਨ ਹਰਬੰਸ ਸਿੰਘ ਮਹਿਲਕਲਾਂ ,ਜਸਵੰਤ ਸਿੰਘ ਕਲਾਲ ਮਾਜਰਾ,ਕੁਲਵੰਤ ਸਿੰਘ ਲੋਹਗੜ ,ਭੋਲਾ ਸਿੰਘ ,ਰਾਜੂ ਸਿੰਘ ,ਫੋਜੀ ਹਰੀ ਸਿੰਘ  ਕੁਰੜ ਅਤੇ ਮਨੋਜ ਕੁਮਾਰ ਮਹਿਲਕਲਾਂ  , ਪਿਆਰਾ ਸਿੰਘ ਗਾਗੇਵਾਲ ,ਕਾਲਾ ਕਿਰਪਾਲ ਸਿੰਘ ਵਾਲਾ ਹਾਜਰ ਸਨ।

ਤਾਜ਼ਾ ਖ਼ਬਰਾਂ
Gallery
Tags
Social Media