:

ਹੜ੍ਹ ਪ੍ਰਭਾਵਿਤ ਇਲਾਕਿਆਂ ਚ ਮੁੜ ਵਸੇਵੇ ਚ ਫੇਲ ਆਮ ਆਦਮੀ ਪਾਰਟੀ ਦੀ ਸਰਕਾਰ


ਔਰਤਾਂ, ਘੱਟ ਗਿਣਤੀਆਂ ਤੇ ਹਾਸ਼ੀਏ ਤੇ ਧੱਕੇ ਗਏ ਤਬਕਿਆਂ ਦੇ ਹਿੱਤਾਂ ਦੀ ਰਾਖੀ ਚ ਫੇਲ ਸਾਬਿਤ ਹੋਈ ਹੈ ਬੀਜੇਪੀ ਸਰਕਾਰ 

ਹੜ੍ਹ ਪ੍ਰਭਾਵਿਤ ਇਲਾਕਿਆਂ ਚ ਮੁੜ ਵਸੇਵੇ ਚ ਫੇਲ ਆਮ ਆਦਮੀ ਪਾਰਟੀ ਦੀ ਸਰਕਾਰ

ਮਜ਼ਦੂਰ ਰੈਲੀ ਚ ਦੋਵਾਂ ਖਿਲਾਫ ਸੰਘਰਸ਼ ਤੇਜ਼ ਦਾ
ਦਿੱਤਾ ਸੱਦਾ

ਬਰਨਾਲਾ -11ਅਗਸਤ-ਸੀ ਪੀ ਆਈ (ਐਮ ਐਲ) ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸਾਂਝੇ ਸੱਦੇ ਤੇ ਬਰਨਾਲਾ ਵਿਖੇ ਸੈਂਕੜਿਆਂ ਦੀ ਗਿਣਤੀ ਚ ਪੁਹੰਚੇ ਮਜ਼ਦੂਰ ਮਰਦ ਔਰਤਾਂ ਨੇ ਰੋਹ ਭਰਪੂਰ ਮਾਰਚ ਕਰਕੇ ਡਿਪਟੀ ਕਮਿਸ਼ਨਰ ਦਫਤਰ ਰੈਲੀ ਕੀਤੀ ਗਈ ਅਤੇ ਮੰਗ ਪੱਤਰ ਦਿੱਤਾ ਗਿਆ। 
ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਸੂਬਾਈ ਆਗੂ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਮਨੀਪੁਰ ਚ ਔਰਤਾਂ ਦੀ ਬੇਪੱਤੀ ਰੋਕਣ ਤੇ ਹਰਿਆਣਾ ਚ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਕਰਨ ਚ ਕੇਂਦਰ ਚ ਸੂਬਿਆਂ ਚ ਮੌਜੂਦ ਬੀਜੇਪੀ ਦੀਆਂ ਸਰਕਾਰਾਂ ਬੁਰੇ ਤਰੀਕੇ ਨਾਲ ਫੇਲ੍ਹ ਹੀ ਸਾਬਿਤ ਨਹੀਂ ਹੋਈਆਂ ਸਗੋਂ ਹਮਲਾਵਰਾਂ ਦੀ ਪਿੱਠ ਤੇ ਖੜ੍ਹੀਆਂ ਨਜ਼ਰ ਆ ਰਹੀਆਂ ਹਨ।ਬੇਟੀ ਬਚਾਓ ਬੇਟੀ ਪੜ੍ਹਾਓ ਤੇ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਅਰਾ ਦੇ ਕੇ ਸੱਤਾ ਚ ਆਈ ਬੀਜੇਪੀ ਸਰਕਾਰ ਨੂੰ ਆਪਣੇ ਨਾਅਰਿਆਂ ਨੂੰ ਪੁੱਠਾ ਗੇੜਾ ਦੇਣ ਕਾਰਨ ਸੱਤਾ ਚ ਬਣੇ ਰਹਿਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ ਦੇਸ਼ ਭਰ ਚ ਔਰਤਾਂ ਦਲਿਤਾਂ ਤੇ ਹਾਸ਼ੀਏ ਤੇ ਖੜ੍ਹੇ ਲੋਕਾਂ ਤੇ ਜ਼ਬਰ ਵੱਧ ਰਿਹਾ ਤੇ ਬੀਜੇਪੀ ਹਮੇਸ਼ਾ ਜਾਬਰਾਂ ਦੇ ਪੱਖ ਚ ਖੜ੍ਹੀ ਨਜ਼ਰ ਆਈ ਹੈ। ਮੋਰਚੇ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਵੀਜੇ ਭੀਖੀ,ਕੁੱਲ ਹਿੰਦ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਸੂਬਾਈ ਆਗੂ ਇਕਬਾਲ ਕੌਰ ਉਦਾਸੀ,ਤੇ ਜਿਲ੍ਹਾ ਪ੍ਰਧਾਨ ਸਿੰਦਰ ਕੌਰ ਹਰੀਗੜ੍ਹ ਨੇ ਕਿਹਾ ਕਿ  ਇਕ ਪਾਸੇ  ਹੜ੍ਹਾਂ ਪੀੜਿਤਾਂ ਲਈ ਮੁਰਗੀ ਤੱਕ ਦਾ ਮੁਆਵਜ਼ਾ ਦੇਣ ਦੇ ਦਮਗਜ਼ੇ ਮਾਰਨ ਵਾਲੇ ਮੁੱਖ ਮੰਤਰੀ  ਭਗਵੰਤ ਮਾਨ ਤੇ ਉਨ੍ਹਾਂ ਦੀ ਸਰਕਾਰ ਅਜੇ ਤੱਕ ਹੜ੍ਹਾਂ ਦੇ ਦਰਦ ਨੂੰ ਹੰਢਾ ਰਹੇ ਬੇਜ਼ਮੀਨੇ ਮਜ਼ਦੂਰਾਂ ਦੇ ਘਰਾਂ ਤੱਕ ਦੀ ਸਾਰ ਲੈਣ ਚ ਬੁਰੇ ਤਰੀਕੇ ਨਾਲ ਫੇਲ੍ਹ ਹਨ । ਉਹਨਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਨਾਲ ਜੋ ਇਕ ਇਕ ਹਜਾਰ ਰੁਪਏ ਦੇਣ ਵਾਅਦਾ ਕੀਤਾ ਸੀ ਉਹ 16 ਮਹਿਨੇ ਬੀਤ ਜਾਣ ਦੇ ਬਾਵਜੂਦ ਲਾਗੂ ਨਹੀਂ ਹੋਇਆ, ਮਨਰੇਗਾ ਕਾਨੂੰਨ ਅੱਜ ਵੀ ਪਹਿਲੀਆਂ ਸਰਕਾਰਾਂ ਵਾਂਗ ਸੱਤਾਧਾਰੀ ਧਿਰ ਤੇ ਅਫ਼ਸਰਸ਼ਾਹੀ ਦੇ ਰਹਿਮੋ ਕਰਮ ਤੇ ਚੱਲ ਰਿਹਾ ਹੈ ਅਤੇ ਹੁਣ ਵੀ ਘੱਟੋ ਘੱਟ 100ਦਿਨ ਦਾ ਰੁਜ਼ਗਾਰ ਤੇ ਕੀਤੇ ਕੰਮ ਦੇ ਪੈਸਿਆਂ ਦਾ ਸਮੇਂ ਸਿਰ ਭੁਗਤਾਨ ਮਜ਼ਦੂਰਾਂ ਲਈ ਦੂਰ ਦੀ ਕੌਡੀ ਬਣਿਆਂ ਹੋਇਆ ਹੈ।ਇਸ ਮੌਕੇ ਮਜ਼ਦੂਰਾਂ ਲਈ 200ਦਿਨ ਕੰਮ ਤੇ 700ਰੁਪੈ ਦਿਹਾੜੀ ਤੇ ਕੰਮ ਦਿਹਾੜੀ ਦਾ ਸਮਾਂ ਛੇ ਘੰਟੇ ਕਰਨ ਦਾ ਕਾਨੂੰਨ ਬਣਾਏ ਜਾਣ, ਹੜ੍ਹਾਂ ਮਾਰੇ ਮਜ਼ਦੂਰਾਂ ਦੇ ਮਕਾਨਾਂ ਦੀ ਮੁੜ ਉਸਾਰੀ ਲਈ ਪੰਜ ਰੁਪਏ ਪ੍ਰਤੀ ਮਕਾਨ ਮੁਰੰਮਤ ਲਈ 3ਲੱਖ ਰੁਪਏ ਤੇ ਰੁਜ਼ਗਾਰ ਵਿਹੂਣੇ ਹੋ ਚੁੱਕੇ ਕਿਰਤੀਆਂ ਲਈ 20000ਰੁਪੈ ਗੁਜ਼ਾਰਾ ਭੱਤਾ ਦਿੱਤੇ ਜਾਣ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਉਂਦੇ ਹੋਏ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਬੰਦ ਕਰਾਏ ਜਾਣ ਤੇ ਨਸ਼ੇ ਦੇ ਕਾਰੋਬਾਰੀਆਂ ਤੇ ਉਨ੍ਹਾਂ ਨਾਲ ਗੰਢਤੁੱਪ ਕਰਨ ਵਾਲੇ ਸਿਆਸਤਦਾਨਾਂ ਤੇ ਪੁਲਿਸ ਅਧਿਕਾਰੀਆਂ ਤੇ ਵੀ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋਏ ਉਨ੍ਹਾਂ ਦੀਆਂ ਜਾਇਦਾਦਾਂ ਜਬਤ ਕਰਨ ਦੀ ਮੰਗ ਕੀਤੀ ਗਈ।ਇਸ ਮੌਕੇ ਪਰਵਿੰਦਰ ਝੋਟੇ ਦੀ ਬਿਨਾਂ ਸ਼ਰਤ ਰਿਹਾਈ ਦਾ ਮਤਾ ਵੀ ਪਾਸ ਕਰਦੇ ਹੋਏ ਹੱਕੀ ਸੰਘਰਸ਼ ਨੂੰ ਹੋਰ ਤੇਜ਼ ਤੇ ਵਿਆਪਕ ਕਰਨ ਦਾ ਸੱਦਾ ਦਿੱਤਾ ਗਿਆ।ਇਸ ਮੌਕੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲ੍ਹਾ ਸਕੱਤਰ ਕਾਮਰੇਡ ਸਵਰਨ ਸਿੰਘ ਜੰਗੀਆਣਾ,ਹਰਚਰਨ ਸਿੰਘ ਰੂੜੇਕੇ,ਕਰਨੈਲ ਸਿੰਘ ਠੀਕਰੀਵਾਲਾ,ਜੱਗਾ ਸਿੰਘ ਸੰਘੇੜਾ,ਨੌਜਵਾਨ ਆਗੂ ਹਰਮਨਦੀਪ ਸਿੰਘ ਹਿੰਮਤਪੁਰਾ,ਰਾਜਿੰਦਰ ਕੌਰ ਭੱਠਲ,ਗਿਆਨ ਸਿੰਘ ਸੋਹੀਆਂ,ਹੈਪੀ ਸਿੰਘ ਭੂਰੇ,ਸੁਖਦੇਵ ਸਿੰਘ ਮੱਝੂਕੇ,ਬੂਟਾ ਸਿੰਘ ਧੌਲਾ ਆਦਿ ਆਗੂਆਂ ਨੇ ਸਬੋਧਨ ਕੀਤਾ।