ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੌਂਸਲਰ ਗੋਲੇ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
- Reporter 21
- 11 Aug, 2023 08:16
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੌਂਸਲਰ ਗੋਲੇ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਕੌਂਸਲਰ ਗੋਲੇ ਦਾ ਇਸ ਦੁਨੀਆ ਤੋਂ ਚਲੇ ਜਾਣਾ ਸਮੁੱਚੇ ਨਗਰ ਲਈ ਨਾ ਪੂਰਾ ਹਨ ਵਾਲਾ ਘਾਟਾ ਮੀਤ ਹੇਅਰ
ਧਨੋਲਾ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਅਤੇ ਮੌਜੂਦਾ ਕੌਂਸਲਰ ਬਲਭੱਦਰ ਸਿੰਘ ਗੋਲਾ ਚੱਕੀ ਵਾਲਾ ਦੀ ਹੋਈ ਬੇਵਕਤੀ ਮੌਤ ਜਿਥੇ ਪਰਿਵਾਰ ਲਈ ਅਸਹਿ ਹੈ ਉਥੇ ਪਾਰਟੀ ਲਈ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ। ਇਹਨਾਂ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਗੋਲੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੌਕੇ ਕੀਤਾ। ਉਹਨਾਂ ਕਿਹਾ ਕਿ ਗੋਲਾ ਬਹੁਤ ਹੀ ਨੇਕ ਸਾਉ ਸੁਭਾਅ ਦਾ ਮਾਲਕ ਸੀ। ਉਸਨੇ ਪਾਰਟੀ ਦੀ ਬਿਹਤਰੀ ਲਈ ਵੀ ਦਿਨ ਰਾਤ ਇੱਕ ਕੀਤਾ। ਜਦੋਂ ਵੀ ਕੋਈ ਕੰਮ ਹੁੰਦਾ ਹਮੇਸ਼ਾ ਹਸਮੁੱਖ ਮਿਲਦਾ । ਪਾਰਟੀ ਦਾ ਵਫਾਦਾਰ ਸਿਪਾਹੀ ਸੀ।ਉਹਨਾਂ ਕਿਹਾ ਕਿ ਪਾਰਟੀ ਪਰਿਵਾਰ ਨਾਲ ਪੂਰੀ ਤਰ੍ਹਾਂ ਨਾਲ ਹੈ ਹਰ ਸੰਭਵ ਮੱਦਦ ਕਰਨ ਲਈ ਵਚਨਬੱਧ ਹੈ। ਉਸ ਇਨਸਾਨ ਨੂੰ ਤਾਂ ਅਸੀਂ ਵਾਪਿਸ ਨਹੀਂ ਲਿਆ ਸਕਦੇ ਪਰ ਉਸ ਦੀਆਂ ਜਿੰਮੇਵਾਰੀਆ ਨੂੰ ਅਸੀਂ ਨਿਭਾਅ ਸਕਦੇ ਹਾਂ ਜਿਸ ਤਹਿਤ ਦੋਵੇਂ ਬੱਚਿਆਂ ਦੀ ਪੜਾਈ ਦੀ ਜੁੰਮੇਵਾਰੀ ਸਾਡੀ ਹੈ।ਬੱਚੇ ਜਿਥੇ ਵੀ ਪੜ੍ਹਨਾ ਚਾਹੁਣ ਅਤੇ ਜਿੰਨਾ ਵੀ ਪੜ੍ਹਨਾ ਚਾਹੁਣ ਅਸੀਂ ਪੜਾਵਾਂਗੇ।ਇਸ ਮੌਕੇ ਉਹਨਾਂ ਨਾਲ ਓ ਐੱਸ ਡੀ ਹਸਨਪ੍ਰੀਤ ਭਾਰਦਵਾਜ, ਰਾਮਤੀਰਥ ਮੰਨਾ ਚੇਅਰਮੈਨ ਇੰਪਰੂਪਵ ਮੇਂਟ ਟਰੱਸਟ, ਕੌਂਸਲਰ ਬੰਟੀ ਸੀਤਲ , ਸੋਢੀ, ਪ੍ਰਧਾਨ, ਗਗਨ ਜਟਾਨਾ, ਬਲਾਕ ਪ੍ਰਧਾਨ ਕਾਹਲੋ, ਅਮਰਜੀਤ ਸਿੰਘ, ਬੂਟਾ ਢਿੱਲੋਂ, ਕੌਂਸਲਰ ਭਾਨਾ, ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।







