:

ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ 26 ਵੇਂ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ


ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ 26 ਵੇਂ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ 


ਸੀਨੀਅਰ ਸੈਕੰਡਰੀ ਮੁੰਡੇ ਬਰਨਾਲਾ,ਸੰਧੂ ਪੱਤੀ ਬਰਨਾਲਾ, ਪੱਖੋ ਕਲਾਂ, ਰੂੜੇਕੇ ਕਲਾਂ,ਸੇਖਾ, ਝਲੂਰ ,ਫਰਵਾਹੀ,ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਚੇਤਨਾ ਮੁਹਿੰਮ 

ਬਰਨਾਲਾ 2 ਅਗਸਤ  ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਵੱਲੋਂ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਜਾ ਰਹੇ ਯਾਦਗਾਰੀ ਸਮਾਗਮ ਲਈ ਲਾਮਬੰਦੀ ਜਾਰੀ ਹੈ। ਸਰਕਾਰੀ ਸੀਨੀਅਰ ਸੈਕੰਡਰੀ/ਹਾਈ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੌਜੂਦਾ ਹਾਲਤਾਂ ਦੀ ਰੋਸ਼ਨੀ ਵਿੱਚ ਸੀਨੀਅਰ ਸੈਕੰਡਰੀ ਸਕੂਲ ਪੱਖੋਕਲਾਂ, ਰੂੜੇਕੇ ਕਲਾਂ,
 ਸੀਨੀਅਰ ਸੈਕੰਡਰੀ ਸਕੂਲ ਮੁੰਡੇ ਬਰਨਾਲਾ, ਸੰਧੂ ਪੱਤੀ ਬਰਨਾਲਾ,
 ,ਝਲੂਰ,ਸੇਖਾ,ਫਰਵਾਹੀ ਵਿਖੇ ਮਹਿਲਕਲਾਂ ਲੋਕ ਘੋਲ ਦੇ ਇਤਿਹਾਸਕ ਵਿਰਸੇ ਤੋਂ ਜਾਣੂ ਕਰਵਾਇਆ ਗਿਆ। ਇਨ੍ਹਾਂ ਇਕੱਤਰਤਾਵਾਂ ਮੌਕੇ ਸਾਬਕਾ ਮੁੱਖ ਅਧਿਆਪਕਾਂ ਬਿੱਕਰ ਸਿੰਘ ਔਲਖ,ਜਗਜੀਤ ਸਿੰਘ ਠੀਕਰੀਵਾਲਾ, ਯਾਦਗਾਰ ਕਮੇਟੀ ਮਹਿਲਕਲਾਂ ਦੇ ਕਨਵੀਨਰ ਨਰਾਇਣ ਦੱਤ,ਮਾ.ਗੁਲਵੰਤ ਸਿੰਘ, ਮਾ.ਹਰਬੰਸ ਸਿੰਘ, 
ਦਰਸ਼ਨ ਸਿੰਘ ਬਦਰਾ,ਮੈਡਮ ਅਮਰਜੀਤ ਕੌਰ ਨੇ ਕਿਹਾ ਕਿ ਔਰਤਾਂ ਉੱਪਰ ਹਰ ਆਏ ਦਿਨ ਵਧ ਰਹੇ ਜਬਰ ਜ਼ੁਲਮ ਦੀ ਵੱਡੀ ਚੁਣੌਤੀ ਦਰਪੇਸ਼ ਹੈ। ਪਹਿਲਵਾਨ ਖਿਡਾਰਨਾਂ ਅਤੇ ਹੁਣ ਮਨੀਪੁਰ ਦੋ ਔਰਤਾਂ ਨੂੰ ਨਿਰਵਸਤਰ ਕਰਕੇ ਹਜੂਮੀ ਭੀੜ ਵੱਲੋਂ ਸ਼ਰੇਆਮ ਘੁਮਾਉਣ ਦਾ ਸ਼ਰਮਨਾਕ ਕਾਰਾ  ਸੱਭਿਅਕ ਸਮਾਜ ਦੇ ਮੱਥੇ ਤੇ ਵੱਡਾ ਕਲੰਕ ਹੈ। ਆਗੂਆਂ ਕਿਹਾ ਕਿ ਸ਼ਹੀਦ ਕਿਰਨਜੀਤ ਕੌਰ ਦਾ 26 ਵਾਂ ਸਮਾਗਮ ਔਰਤਾਂ ਉੱਪਰ ਹੁੰਦੇ ਜੁਲਮਾਂ ਦੀ ਅਸਲ ਜੜ੍ਹ ਇਸ ਲੁਟੇਰੇ ਜਾਬਰ ਪ੍ਰਬੰਧ ਨੂੰ ਸਮਝਦਿਆਂ " ਯਾਦਗਾਰੀ ਸਮਾਗਮ "ਦੇ ਰੂਪ ਚ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਇਆ ਜਾਵੇਗਾ।  ਆਗੂਆਂ ਕਿਹਾ ਕਿ ਇਹ ਸਮਾਗਮ ਔਰਤਾਂ ਨੂੰ ਸਨਮਾਨ ਨਾਲ ਜਿੰਦਗੀ ਜਿਉਣ ਦਾ ਰਾਹ ਦਰਸਾਵਾ ਹੈ। ਲੋਕ ਤਾਕਤ ਦਾ ਉੱਸਰਿਆ ਇਹ ਜਥੇਬੰਦਕ ਕਿਲ੍ਹਾ ਵਿਗਿਆਨਕ ਰੋਸ਼ਨੀ ਦਾ ਚਿਰਾਗ ਵੰਡਦਾ ਰਹੇਗਾ। ਆਗੂਆਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ 12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਯਾਦਗਾਰੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਨ੍ਹਾਂ ਸਮਾਗਮਾਂ ਨੂੰ ਸਫਲ ਬਨਾਉਣ ਵਿੱਚ  ਪ੍ਰਿੰਸੀਪਲ ਰਜੇਸ਼ ਕੁਮਾਰ, ਹਰੀਸ਼ ਬਾਂਸਲ,ਨਿਦਾ ਅਲਤਾਫ਼ ,ਸ਼ਿਖਾ ਅਰੋੜਾ, ਗੁਰਬਿੰਦਰ ਕੌਰ,ਜਗਤਾਰ ਸਿੰਘ,ਅੰਮ੍ਰਿਤ ਪਾਲ ਸਿੰਘ,ਜਗਸੀਰ ਸਿੰਘ ਧੌਲਾ,ਅਮਨਦੀਪ ਕੌਰ, ਨਿਰਮਲ ਸਿੰਘ,ਦਰਸ਼ਨ ਸਿੰਘ ਦਾ ਸ਼ਲਾਘਾਯੋਗ ਯੋਗਦਾਨ ਰਿਹਾ ਅਤੇ ਉਨ੍ਹਾਂ ਕਿਹਾ ਕ‌ਿ ਅਜਿਹੇ ਸਮਾਗਮ ਵਿਦਿਆਰਥੀਆਂ ਅੰਦਰ ਚੰਗੇ ਗੁਣਾਂ ਦਾ ਸੰਚਾਰ ਕਰਨ ਅਤੇ ਉਸਾਰੂ ਕਦਰਾਂ ਕੀਮਤਾਂ ਸਿਰਜਣ  ਵਿੱਚ ਬੇਹੱਦ ਸਹਾਈ ਹੋਣਗੇ। ਹਰ ਸਕੂਲ ਨੇ ਯਾਦਗਾਰ ਸਮਾਗਮ ਲਈ ਆਰਥਿਕ ਪੱਖੋਂ ਵੀ ਖੁੱਲ੍ਹੇ ਦਿਲ ਨਾਲ ਸਹਿਯੋਗ ਕੀਤਾ।