Updated PRTC BUS News
- Reporter 21
- 04 Aug, 2023 22:52
Updated PRTC BUS News
ਸਮੂਹ ਡਿਪੂ ਕਮੇਟੀਆਂ ਨੂੰ ਬੇਨਤੀ ਹੈ ਕਿ ਜਥੇਬੰਦੀ ਵੱਲੋਂ 14-15-16 ਅਗਸਤ ਦੀ ਹੜਤਾਲ ਸਮੇਂਤ ਦਿੱਤੇ ਐਕਸ਼ਨਾਂ ਨੂੰ ਲੈਕੇ ਮੰਗਾਂ ਸਬੰਧੀ ਦਿੱਤੇ ਨੋਟਿਸ ਤੇ ਸਰਕਾਰ ਅਤੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੰਗਾਂ ਪੂਰੀਆਂ ਕਰਾਉਣ ਲਈ ਜਥੇਬੰਦੀ ਦੀ ਮੰਗ ਅਨੁਸਾਰ ਮੁੱਖ ਮੰਤਰੀ ਪੰਜਾਬ ਨਾਲ ਹੜਤਾਲ ਤੋ ਪਹਿਲਾਂ ਪੈਂਨਲ ਮੀਟਿੰਗ ਕਰਵਾਕੇ ਮੰਗਾਂ ਪੂਰੀਆਂ ਕਰਾਉਣ ਦਾ ਭਰੋਸਾ ਦਿੱਤਾ ਹੈ ਅਤੇ ਲਗਾਤਾਰ ਗੱਲਬਾਤ ਚੱਲ ਰਹੀ ਹੈ
ਅਤੇ ਐਮ ਡੀ ਪਨਬੱਸ ਵੱਲੋਂ 1/08/2023 ਨੂੰ ਮੀਟਿੰਗ ਬੁਲਾਕੇ ਵਿਭਾਗ ਵਲੋਂ ਯੂਨੀਅਨ ਦੀ ਮੰਗਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਦਾ ਭਰੋਸਾ ਦਿੱਤਾ ਗਿਆ ਹੈ।
ਅਤੇ ਐਮ ਡੀ ਪੀ ਆਰ ਟੀ ਸੀ ਅਤੇ ਚੈਅਰਮੈਨ ਸਾਹਿਬ ਵੱਲੋਂ ਮੰਗਲਵਾਰ ਨੂੰ ਮੀਟਿੰਗ ਬੁਲਾਈ ਗਈ ਹੈ। ਅਤੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਦੋਵਾਂ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਪੋਜ਼ੀਟਿਵ ਰਵਈਏ ਨਾਲ ਮੰਗਾਂ ਪੂਰੀਆਂ ਕਰਵਾਉਣ ਦੇ ਭਰੋਸੇ ਉਪਰੰਤ ਜਥੇਬੰਦੀ ਵੱਲੋਂ ਸਹਿਮਤੀ ਨਾਲ ਫ਼ੈਸਲਾ ਲਿਆ ਗਿਆ ਕਿ 4/8/2023 ਨੂੰ ਬੱਸ ਸਟੈਂਡ ਦੇ ਐਕਸ਼ਨਾਂ ਨੂੰ ਪੋਸਟਪੋਨ ਕੀਤਾਂ ਜਾਂਦਾ ਹੈ। ਅਤੇ ਕੱਲ 4/08/2023 ਨੂੰ ਸਮੂਹ ਡਿਪੂ ਕਮੇਟੀਆਂ ਡਿਪੂ ਮੀਟਿੰਗਾਂ ਕਰਕੇ ਉਲੀਕੇ ਹੋਏ ਸਘੰਰਸਾ ਅਨੁਸਾਰ ਮਿਤੀ 11 ਅਗਸਤ ਦੀਆਂ ਗੇਟ ਰੈਲੀਆਂ ਅਤੇ 14-15-16 ਦੀ ਹੜਤਾਲ ਅਤੇ ਮੁੱਖ ਮੰਤਰੀ ਪੰਜਾਬ ਦੇ ਰੋਸ ਪ੍ਰਦਰਸ਼ਨ ਵਾਲੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅਤੇ ਮੰਗਾਂ ਪੂਰੀਆਂ ਕਰਾਉਣ ਲਈ ਵਰਕਰਾਂ ਨੂੰ ਲਾਮਬੰਦ ਕਰਨਗੇ ਅਤੇ ਪ੍ਰੈੱਸ ਨੋਟ ਜਾਰੀ ਕੀਤਾਂ ।







