12 ਅਗਸਤ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਯਾਦਗਾਰ ਸਮਾਗਮ ਦਾਣਾ ਮੰਡੀ ਮਹਿਲਕਲਾਂ
- Reporter 21
- 05 Aug, 2023 04:09
12 ਅਗਸਤ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਯਾਦਗਾਰ ਸਮਾਗਮ ਦਾਣਾ ਮੰਡੀ ਮਹਿਲਕਲਾਂ
ਦਰਜਣਾਂ ਸੀਨੀਅਰ/ਹਾਈ ਸਕੂਲਾਂ ਦੇ ਅਧਿਆਪਕਾਂ/ਵਿਦਿਆਰਥੀਆਂ ਦੀ ਚੇਤਨਾ ਮੁਹਿੰਮ ਨੂੰ ਜ਼ਬਰਦਸਤ ਹੁੰਗਾਰਾ
ਬਰਨਾਲਾ 5 ਅਗਸਤ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਵੱਲੋਂ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਜਾ ਰਹੇ ਯਾਦਗਾਰੀ ਸਮਾਗਮ ਲਈ ਸਰਕਾਰੀ ਸੀਨੀਅਰ ਸੈਕੰਡਰੀ/ਹਾਈ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੌਜੂਦਾ ਹਾਲਤਾਂ ਦੀ ਰੋਸ਼ਨੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ/ਹਾਈ ਸਕੂਲਾਂ ਠੀਕਰੀਵਾਲਾ, ਕਰਮਗੜ੍ਹ,ਭੱਦਲਵੱਢ, ਖੁੱਡੀ ਕਲਾਂ, ਹੰਢਿਆਇਆ, ਫਰਵਾਹੀ,ਧਨੌਲਾ ਬਡਬਰ,ਕਾਲੇਕੇ, ਕੋਟਦੁੱਨਾ,ਰਾਜੀਆ ਅਤੇ ਭੈਣੀਜੱਸਾ ਵਿਖੇ ਮਹਿਲਕਲਾਂ ਲੋਕ ਘੋਲ ਦੇ "ਜਬਰ ਅਤੇ ਟਾਕਰੇ" ਦੇ ਇਤਿਹਾਸਕ ਵਿਰਸੇ ਤੋਂ ਜਾਣੂ ਕਰਵਾਇਆ ਗਿਆ। ਯਾਦਗਾਰ ਕਮੇਟੀ ਮਹਿਲਕਲਾਂ ਦੇ ਆਗੂ ਗੁਰਮੀਤ ਸਿੰਘ ਸੁਖਪੁਰਾ, ਡੀਟੀਐਫ ਆਗੂ ਅੰਮ੍ਰਿਤ ਪਾਲ ਕੋਟਦੁੱਨਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਆਗੂ ਅਮਰਜੀਤ ਕੌਰ,ਸਾਬਕਾ ਮੁੱਖ ਅਧਿਆਪਕਾਂ ਬਿੱਕਰ ਸਿੰਘ ਔਲਖ, ਜਗਜੀਤ ਸਿੰਘ, ਲਛਮਣ ਸਿੰਘ ਚੀਮਾ,ਮਨਜਿੰਦਰ ਸਿੰਘ ਠੁੱਲੀਵਾਲ ਅਤੇ ਤਰਸੇਮ ਰਾਜੀਆ ਨੇ ਪਹਿਲਵਾਨ ਖਿਡਾਰਨਾਂ ਅਤੇ ਹੁਣ ਮਨੀਪੁਰ ਦੋ ਔਰਤਾਂ ਨੂੰ ਨਿਰਵਸਤਰ ਕਰਕੇ ਹਜੂਮੀ ਭੀੜ ਵੱਲੋਂ ਸ਼ਰੇਆਮ ਘੁਮਾਉਣ ਦਾ ਸ਼ਰਮਨਾਕ ਕਾਰਾ ਸਭਨਾਂ ਇਨਸਾਫ਼ ਪਸੰਦ ਲੋਕਾਂ ਲਈ ਵਡੇਰੀ ਚੁਣੌਤੀ ਹੈ । ਅਧਿਆਪਕ ਆਗੂਆਂ ਨੇ ਹਰਿਆਣਾ ਵਿੱਚ ਵਾਪਰੀਆਂ ਘਟਨਾਵਾਂ ਪ੍ਰਤੀ ਵੀ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ। ਆਗੂਆਂ ਕਿਹਾ ਕਿ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਸਮਾਗਮ ਔਰਤਾਂ ਨੂੰ ਅਣਖ ਇੱਜਤ ਨਾਲ ਜ਼ਿੰਦਗੀ ਜਿਉਣ ਲਈ ਰਾਹ ਦਰਸਾਵਾ ਹੈ। ਆਗੂਆਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ 12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਯਾਦਗਾਰੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਨ੍ਹਾਂ ਸਮਾਗਮਾਂ ਨੂੰ ਸਫਲ ਬਨਾਉਣ ਵਿੱਚ ਪ੍ਰਿੰਸੀਪਲ ਮੈਡਮ ਉਰਵਸ਼ੀ ਗੁਪਤਾ, ਪ੍ਰਿੰਸੀਪਲ ਸੰਜੇ ਸਿੰਗਲਾ, ਪ੍ਰਿੰਸੀਪਲ ਸਰਬਜੀਤ ਸਿੰਘ,ਸੁਖਵਿੰਦਰ ਸਿੰਘ, ਸੁਖਪਾਲ ਕੌਰ, ਰਾਜੀਵ ਕੁਮਾਰ,ਕਾਲਾ ਮੱਲ, ਗੁਰਜੰਟ ਸਿੰਘ, ਅਵਨੀਸ਼ ਲੌਂਗੋਵਾਲ, ਸੁਨੀਲ ਕੁਮਾਰ ਕੱਟੂ ਆਦਿ ਅਧਿਆਪਕ ਸਾਹਿਬਾਨ ਦਾ ਸ਼ਲਾਘਾਯੋਗ ਯੋਗਦਾਨ ਰਿਹਾ। ਆਗੂਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਅੰਦਰ ਚੰਗੇ ਗੁਣਾਂ ਦਾ ਸੰਚਾਰ ਕਰਨ ਅਤੇ ਉਸਾਰੂ ਕਦਰਾਂ ਕੀਮਤਾਂ ਸਿਰਜਣ ਵਿੱਚ ਬੇਹੱਦ ਸਹਾਈ ਹੋਣਗੇ। ਹਰ ਸਕੂਲ ਨੇ ਯਾਦਗਾਰ ਸਮਾਗਮ ਲਈ ਆਰਥਿਕ ਪੱਖੋਂ ਵੀ ਖੁੱਲ੍ਹੇ ਦਿਲ ਨਾਲ ਸਹਿਯੋਗ ਕੀਤਾ।







