ਅਣਪਛਾਤੇ ਵਿਅਕਤੀਆ ਵੱਲੋ ਪੂਰੇ ਪਰਿਵਾਰ 'ਤੇ ਹਮਲਾ ਦੋ ਔਰਤਾਂ ਦੀ ਹੱਤਿਆ ਕਰ ਦਿੱਤੀ ਅਤੇ ਇੱਕ ਵਿਅਕਤੀ ਗੰਭੀਰ ਜਖ਼ਮੀ
- Reporter 21
- 16 Aug, 2023 09:09
ਅਣਪਛਾਤੇ ਵਿਅਕਤੀਆ ਵੱਲੋ ਪੂਰੇ ਪਰਿਵਾਰ 'ਤੇ ਹਮਲਾ ਦੋ ਔਰਤਾਂ ਦੀ ਹੱਤਿਆ ਕਰ ਦਿੱਤੀ ਅਤੇ ਇੱਕ ਵਿਅਕਤੀ ਗੰਭੀਰ ਜਖ਼ਮੀ
ਮਿਤੀ 16/8/2023
ਬਰਨਾਲਾ ਦੇ ਪਿੰਡ ਸੇਖਾ ਵਿੱਚ ਦੋਹਰਾ ਕਤਲ ਘਰ ਵਿੱਚ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਨੇ ਦੋ ਔਰਤਾਂ ਦੀ ਹੱਤਿਆ ਕਰ ਦਿੱਤੀ ਅਤੇ ਇੱਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਜਾਣਕਾਰੀ ਅਨੁਸਾਰ ਰਾਜਦੀਪ ਸਿੰਘ ਆਪਣੇ ਸਹੁਰੇ ਪਿੰਡ ਸੇਖਾ ਵਿਖੇ ਜਵਾਈ ਵਜੋਂ ਰਹਿ ਰਿਹਾ ਸੀ।
ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਘਰ 'ਚ ਦਾਖਲ ਹੋ ਕੇ ਪੂਰੇ ਪਰਿਵਾਰ 'ਤੇ ਹਮਲਾ ਕਰ ਦਿੱਤਾ।
ਜਿਸ ਵਿੱਚ ਉਸਦੀ ਸੱਸ ਹਰਬੰਸ ਕੌਰ ਉਮਰ 70 ਸਾਲ ਅਤੇ ਉਸਦੀ ਪਤਨੀ ਪਰਮਜੀਤ ਕੌਰ ਉਮਰ 35 ਸਾਲ ਦੀ ਮੌਤ ਹੋ ਗਈ ਅਤੇ ਰਾਜਦੀਪ ਸਿੰਘ 38 ਸਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਜ਼ਖ਼ਮੀ ਵਿਅਕਤੀ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਤੇਜ਼ਧਾਰ ਹਥਿਆਰਾਂ ਨਾਲ ਕਤਲ ਅਤੇ ਕਾਤਲ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਲੈ ਗਏ।
ਬਰਨਾਲਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਥਾਣਾ ਸਦਰ ਬਰਨਾਲਾ ਵੱਲੋਂ ਬਿਆਨਾ ਦੇ ਅਧਾਰ ਤੇ 302,201,194,511 ਧਾਰਾਵਾਂ ਲਗਾਈਆਂ ਗਈਆਂ।







