ਭਾਰਤੀ ਕਿਸਾਨ ਯੂਨੀ ਏਕਤਾ-ਉਗਰਾਹਾਂ ਵੱਲੋ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਸਬੰਧੀ ਪਿੰਡ ਸੰਘੇੜਾ ਗੁਰੂ ਘਰ ਵਿਖੇ ਕੀਤੀ ਗਈ ਮੀਟਿੰਗ
- Reporter 21
- 17 Aug, 2023 09:19
ਭਾਰਤੀ ਕਿਸਾਨ ਯੂਨੀ ਏਕਤਾ-ਉਗਰਾਹਾਂ ਵੱਲੋ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਸਬੰਧੀ ਪਿੰਡ ਸੰਘੇੜਾ ਗੁਰੂ ਘਰ ਵਿਖੇ ਕੀਤੀ ਗਈ ਮੀਟਿੰਗ
17 ਅਗਸਤ
ਭਾਰਤੀ ਕਿਸਾਨ ਯੂਨੀ ਏਕਤਾ-ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋ ਘਰ ਘਰ ਸੱਥਰ ਵਿਛਾ ਰਹੇ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਦੇ ਕੋਹੜ ਲਈ ਜ਼ਿੰਮੇਵਾਰ ਤਾਕਤਾਂ ਵਿਰੁੱਧ ਮੁਹਿੰਮ ਚਲਾਉਣ ਸਬੰਧੀ ਜਿਲੇ ਦੀ ਮੀਟਿੰਗ ਪਿੰਡ ਸੰਘੇੜਾ ਗੁਰੂ ਘਰ ਵਿਖੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਵਾਲ ਦੀ ਹੇਠ ਕੀਤੀ ਗਈ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੱਸਿਆ ਕਿ 6 ਸਤੰਬਰ ਨੂੰ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਵਿਰੁੱਧ ਜ਼ਿਲ੍ਹਾ ਪੱਧਰੀ ਮੁਜ਼ਾਹਰੇ ਕੀਤੇ ਜਾਣਗੇ। ਨਸ਼ਿਆਂ ਦੇ ਇਸ ਕੋਹੜ ਦੀਆਂ ਜ਼ਿੰਮੇਵਾਰ ਤਾਕਤਾਂ ਵਿੱਚ ਕਾਰਪੋਰੇਟ ਉਤਪਾਦਕ ਕੰਪਨੀਆਂ,ਥੋਕ ਨਸ਼ਾ-ਵਪਾਰੀ ਅਤੇ ਉਨ੍ਹਾਂ ਉੱਤੇ ਸੁਰੱਖਿਆ ਛਤਰੀ ਤਾਨਣ ਵਾਲੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਿਆਸੀ ਆਗੂ ਟਿੱਕੇ ਗਏ ਹਨ। ਨਸ਼ੇ ਵਰਤਣ ਵਰਤਾਉਣ ਵਾਲੇ ਆਮ ਵਿਅਕਤੀਆਂ ਨੂੰ ਇਨ੍ਹਾਂ ਤਾਕਤਾਂ ਦੇ ਜਾਲ਼ ਵਿੱਚ ਫ਼ਸੇ ਪੀੜਤ ਰੋਗੀ ਟਿੱਕਿਆ ਗਿਆ ਹੈ। ਤਿਆਰੀ ਮੁਹਿੰਮ ਦੌਰਾਨ ਜ਼ਿਲ੍ਹਾ ਪੱਧਰੀ ਮੁਜ਼ਾਹਰਿਆਂ ਦੀਆਂ ਵਿਸ਼ਾਲ ਲਾਮਬਬੰਦੀਆਂ ਲਈ ਪਿੰਡ ਪਿੰਡ ਜਨਤਕ ਮੀਟਿੰਗਾਂ, ਰੈਲੀਆਂ, ਝੰਡਾ ਮਾਰਚ ਕੀਤੇ ਜਾਣਗੇ। ਇਸ ਦੌਰਾਨ ਔਰਤਾਂ ਅਤੇ ਮਰਦਾਂ ਦੀਆਂ ਵੋਟ-ਸਿਆਸਤ ਤੋਂ ਨਿਰਲੇਪ ਨਸ਼ਾ-ਵਿਰੋਧੀ ਕਮੇਟੀਆਂ ਜਥੇਬੰਦ ਕੀਤੀਆਂ ਜਾਣਗੀਆ।ਮੀਟਿੰਗ ਵਿੱਚ ਸੂਬਾ ਆਗੂ ,ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾਂ, ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ਬੁੱਕਣ ਸਿੰਘ ਸੈਦੋਵਾਲ ਦਰਸ਼ਨ ਸਿੰਘ ਭੈਣੀ ਬਲਾਕ ਪ੍ਰਧਾਨ ਮਲਕੀਤ ਸਿੰਘ ਹੇੜੀਕੇ ਬਲਵਿੰਦਰ ਸਿੰਘ ਕਾਲਾ ਬੁਲਾ ਨਾਜ਼ਰ ਸਿੰਘ ਠੁੱਲੀਵਾਲ ਸੁਖਦੇਵ ਸਿੰਘ ਭੋਤਨਾ ਗੁਰਚਰਨ ਸਿੰਘ ਭਦੌੜ ਗੁਰਮੇਲ ਸਿੰਘ ਜੱਸ ਸਿੰਘ ਗਹਿਲ ਨਾਹਰ ਸਿੰਘ ਗੁਮਟੀ ਰਾਮ ਸਿੰਘ ਸੰਘੇੜਾ ਬਲੌਰ ਸਿੰਘ ਛੰਨਾ ਬਲਦੇਵ ਸਿੰਘ ਬਡਬਰ ਜਰਨੈਲ ਸਿੰਘ ਜਵੰਧਾ ਜ਼ਿਲ੍ਹਾ ਕਨਵੀਨਰ ਕਮਲਜੀਤ ਕੌਰ ਬਰਨਾਲਾ ਅਮਰਜੀਤ ਕੌਰ ਬਡਬਰ ਬਿੰਦਰ ਪਾਲ ਕੌਰ ਭਦੌੜ ਨਵਜੋਤ ਕੌਰ ਰਾਜਿੰਦਰ ਕੌਰ ਸੰਦੀਪ ਕੌਰ ਆਦਿ ਆਗੂ ਹਾਜਰ ਸਨ ।







