ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੇ ਅਧਿਆਪਕਾ ਅਤੇ ਵਿਦਿਆਰਥੀਆਂ ਨੇ ਚੰਦ੍ਰਯਾਨ-3 ਦੀ ਸਫਲਤਾ ਲਈ ਕੀਤਾ ਹਵਨ
- Reporter 21
- 22 Aug, 2023 05:13
ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੇ ਅਧਿਆਪਕਾ ਅਤੇ ਵਿਦਿਆਰਥੀਆਂ ਨੇ ਚੰਦ੍ਰਯਾਨ-3 ਦੀ ਸਫਲਤਾ ਲਈ ਹਵਨ ਯੱਗ ਦੇ ਮਾਧਿਅਮ ਰਾਹੀਂ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਹ ਮਿਸ਼ਨ ਕਾਮਯਾਬ ਰਹੇ। ਆਰੀਆ ਸਮਾਜ ਬਰਨਾਲਾ ਦੇ ਪ੍ਰੋਹਿਤ ਸ੍ਰੀ ਰਾਮ ਸ਼ਾਸਤਰੀ ਜੀ ਨੇ ਸਕੂਲ ਯਗਸ਼ਾਲਾ ਵਿੱਚ ਹਵਨ ਯੱਗ ਕਰਵਾਇਆ । ਇਸ ਵਿੱਚ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੌਕੇ ਤੇ ਸ਼੍ਰੀਰਾਮ ਸ਼ਾਸਤਰੀ ਜੀ ਨੇ ਮੰਤਰ ਉਚਾਰਨ ਦੇ ਰਾਹੀਂ ਪ੍ਰਾਰਥਨਾ ਕੀਤੀ ਕਿ ਬ੍ਰਹਿਮੰਡ ਵਿੱਚ ਚੰਦ੍ਰਯਾਨ-3 ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਰੁਕਾਵਟ ਨਾ ਆਏ ਅਤੇ ਸਫਲਤਾਪੂਰਵਕ ਆਪਣੀ ਮੰਜ਼ਿਲ ਤੇ ਪਹੁੰਚ ਜਾਵੇ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ ਜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਮਿਸ਼ਨ ਵਿੱਚ ਸਾਡੇ ਦੇਸ਼ ਦੇ ਵਿਗਿਆਨੀਆਂ ਦੀ ਸਖਤ ਮਿਹਨਤ ਅਤੇ ਲਗਨ ਜ਼ਰੂਰ ਰੰਗ ਲਿਆਵੇਗੀ । ਇਹੀ ਕਾਰਨ ਹੈ ਕਿ ਚੰਦ੍ਰਯਾਨ-3 ਆਪਣੀ ਮੰਜ਼ਿਲ ਦੇ ਕਰੀਬ ਪਹੁੰਚ ਰਿਹਾ ਹੈ। ਇਸ ਮਿਸ਼ਨ ਦੀ ਕਾਮਯਾਬੀ, ਇਸ ਲਈ ਵੀ ਜ਼ਰੂਰੀ ਹੈ ਕਿ ਇਸਦੇ ਨਾਲ ਸਾਡੇ ਦੇਸ਼ ਦੀ ਆਨ ਅਤੇ ਸ਼ਾਨ ਪੂਰੀ ਦੁਨਿਆ ਵਿੱਚ ਵਧੇਗੀ। ਉਹਨਾਂ ਨੇ ਕਿਹਾ ਕਿ ਮਿਸ਼ਨ ਦੀ ਕਾਮਯਾਬੀ ਦੇ ਨਾਲ ਜਿੱਥੇ ਮਾਨਵਤਾ ਦਾ ਭਲਾ ਹੋਵੇਗਾ ਉਥੇ ਹੀ ਚੰਦਰਮਾ ਤੇ ਖੋਜ ਕਰਨ ਦੀਆਂ ਨਵੀਆਂ ਸੰਭਾਵਨਾਵਾਂ ਦਾ ਅਵਸਰ ਵੀ ਮਿਲੇਗਾ। ਜਿਸ ਦੇਸ਼ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਰਧਾ ਭਾਵ ਦੇ ਨਾਲ ਆਪਣੇ ਦੇਸ਼ ਦੀ ਕਾਮਯਾਬੀ ਅਤੇ ਉੱਨਤੀ ਲਈ ਪ੍ਰਾਥਨਾ ਕਰਦੇ ਹਨ ਉਥੋਂ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਸਾਡਾ ਦੇਸ਼ ਪੂਰੀ ਦੁਨੀਆਂ ਦੀ ਅਗਵਾਈ ਕਰਨ ਵੱਲ ਵੱਧ ਰਿਹਾ ਹੈ। ਇਸ ਮੌਕੇ ਤੇ ਮੈਡਮ ਸੁਮਨ ਜਿੰਦਲ, ਵੀਨਾ ਰਾਣੀ, ਨਵੀਨਾ ਰਾਣੀ, ਰਵਨੀਤ ਕੌਰ , ਰੂਬੀ ਸਿੰਗਲਾ,ਬਲਵਿੰਦਰ ਸਿੰਘ ਆਦਿ ਅਧਿਆਪਕ ਵੀ ਹਾਜ਼ਰ ਸਨ ।







