:

ਮੁਲਾਜਮ ਵਿਰੋਧੀ ਐਸਮਾ ਦੇ ਨੋਟੀਫਿਕੇਸ਼ਨ ਦੀਆਂ ਸਾੜੀਆਂ ਕਾਪੀਆਂ


ਮੁਲਾਜਮ ਵਿਰੋਧੀ ਐਸਮਾ ਦੇ ਨੋਟੀਫਿਕੇਸ਼ਨ ਦੀਆਂ ਸਾੜੀਆਂ ਕਾਪੀਆਂ

ਬਰਨਾਲਾ
 ਮਿਤੀ 4-09-2023
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਆਦੇਸ਼ਾਂ ਅਨੁਸਾਰ ਅੱਜ ਬਰਨਾਲਾ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਐਸਮਾ ਐਕਟ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ ਗਈਆਂ। ਇਸ ਸਮੇਂ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਤਰਸੇਮ ਭੱਠਲ, ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਐਸਮਾ ਵਰਗੇ ਕਾਲੇ ਕਾਨੂੰਨ ਲਗਾ ਕੇ ਮੁਲਾਜਮਾਂ ਦੇ ਮੌਲਿਕ ਅਧਿਕਾਰ, ਸੰਵਿਧਾਨਿਕ ਹੱਕਾਂ ਤੇ ਡਾਕਾ ਮਾਰਿਆ ਹੈ। ਉਨ੍ਹਾਂ ਅਫਸੋਸ ਕਿਹਾ ਕਿ ਮੁਲਾਜਮ ਵਰਗ ਜੋ ਕਿ ਪੜ੍ਹੀ ਲਿਖੀ ਅਤੇ ਜਾਬਤਾਵੱਧ ਜਮਾਤ ਹੈ। ਇਸ ਉਪਰ ਇਸ ਤਰ੍ਹਾਂ ਦੇ ਜਬਰ ਕਰਕੇ ਪੰਜਾਬ ਸਰਕਾਰ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ ਹੈ। ਉਨ੍ਹਾਂ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਮੁਲਾਜਮ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਜੱਦੋ ਜਾਹਿਦ ਕਰ ਰਿਹਾ ਹੈ। ਪੰਜਾਬ ਸਰਕਾਰ ਨੇ ਪੰਜਾਬ ਵਰਗ ਨਾਲ ਵਾਅਦੇ ਕੀਤੇ ਸੀ ਕਿ ਸੱਤੇ ਵਿੱਚ ਆਉਂਦਿਆਂ ਹੀ ਪੰਜਾਬ ਦੇ ਮੁਲਾਜਮਾਂ ਦੀ ਸਭ ਤੋਂ ਮੁੱਖ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ ਕਰ ਦਿੱਤੀ ਜਾਵੇਗੀ, ਪੇ ਕਮਿਸ਼ਨ ਦਾ ਏਰੀਅਰ ਪਹਿਲ ਦੇ ਆਧਾਰ ਤੇ ਦੇ ਦਿੱਤਾ ਜਾਵੇਗਾ, ਡੀ.ਏ ਦਾ ਏਰੀਅਰ ਦੇ ਕੇ ਭਵਿੱਖ ਵਿੱਚ ਡੀ.ਏ (ਮਹਿੰਗਾਈ ਭੱਤਾ) ਸਮੇਂ ਸਿਰ ਜਾਰੀ ਕੀਤਾ ਜਾਵੇ, 4-9-14 ਏ.ਸੀ.ਪੀ ਸਕੀਮ ਦਾ ਪੱਤਰ ਤੁਰੰਤ ਜਾਰੀ ਕਰ ਦਿੱਤਾ ਜਾਵੇਗਾ, ਕੰਟਰੈਕਟ ਤੇ ਠੇਕਾ ਅਧਾਰਿਤ ਕੁੱਲ ਮੁਲਾਜਮ ਰੈਗੂਲਰ ਕਰ ਦਿੱਤਾ ਜਾਵੇਗਾ। ਪਰ ਇਹ ਵਾਅਦੇ ਵਫਾ ਨਹੀਂ ਹੋਏ ਸਭ ਕੁੱਝ ਝੂਠ ਦਾ ਪੁਲੰਦਾ ਸਾਬਤ ਹੋਇਆ ਸਬਾਏ ਲਾਰਿਆਂ ਅਤੇ ਫੋਕੇ ਨਾਅਰਿਆਂ ਤੋਂ ਵਗੈਰ ਕੱਖ ਪੱਲੇ ਨਾ ਪਿਆ।

ਇਸ ਸਮੇਂ ਡੀ.ਸੀ ਦਫ਼ਤਰ ਦੇ ਪ੍ਰਧਾਨ ਰੇਸ਼ਮ ਸਿੰਘ ਅਤੇ ਜਨਰਲ ਸਕੱਤਰ ਨਿਰਮਲ ਸਿੰਘ, ਐਕਸਾਈਜ ਦੇ ਵਿਭਾਗ ਦੇ ਸੀਨੀਅਰ ਆਗੂ ਰਣਜੀਤ ਸਿੰਘ ਭੰਮ, ਗੁਰਵਿੰਦਰ ਸਿੰਘ ਡੀ.ਸੀ ਦਫ਼ਤਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਐਸਮਾਂ ਰਾਹੀਂ ਕੀਤਾ ਗਿਆ ਹਮਲਾ ਮੁਲਾਜਮ ਕਦੇਚਿੱਤ ਬਰਦਾਸ਼ਤ ਨਹੀਂ ਕਰਨਗੇ। ਇਸ ਦੇ ਖਿਲਾਫ ਪੰਜਾਬ ਵਿੱਚ ਵੱਡੀ ਮੁਲਾਜਮ ਲਹਿਰ ਚੱਲੇਗੀ ਜੋ ਕਿ ਐਸਮਾ ਵਰਗੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਮ ਲਵੇਗੀ। ਇਸ ਸਮੇਂ ਰੇਸ਼ਮ ਸਿੰਘ ਪ੍ਰਧਾਨ ਡੀ.ਸੀ ਦਫਤਰ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀ 10,11,12 ਸਤੰਬਰ ਨੂੰ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਗਈ ਕਲਮਛੋੜ ਹੜਤਾਲ ਕਰੇਗੀ। ਇਸ ਮੌਕੇ ਅਕਾਸ਼ਦੀਪ ਸਿੰਘ ਜ਼ਿਲ੍ਹਾ ਪ੍ਰੈਸ ਸਕੱਤਰ, ਮਨਜਿੰਦਰ ਸਿੰਘ ਔਲਖ ਖਜਾਨਾ ਵਿਭਾਗ, ਬਲਵਿੰਦਰ ਸਿੰਘ ਬੀ ਐਂਡ ਆਰ, ਜਗਸੀਰ ਸਿੰਘ ਜੀ.ਐਸ.ਟੀ ਵਿਭਾਗ, ਅੰਮ੍ਰਿਤਪਾਲ ਸਿੰਘ ਵਾਟਰ ਸਪਲਾਈ, ਜਤਿੰਦਰ ਸਿੰਘ ਸਿਹਤ ਵਿਭਾਗ, ਚੰਚਲ ਕੌਸ਼ਲ ਡੀ.ਸੀ ਦਫ਼ਤਰ, ਸਮਾਜਿਕ ਸੁਰੱਖਿਆ ਵਿਭਾਗ ਮੱਖਣ ਸਿੰਘ, ਗੁਰਮੀਤ ਸਿੰਘ ਧਨੌਲਾ, ਆਊਟ ਸੋਰਸਿੰਗ ਯੂਨੀਅਨ ਦੀ ਸੂਬਾਈ ਆਗੂ ਰਮਨਪ੍ਰੀਤ ਕੌਰ ਤੋਂ ਇਲਾਵਾ ਮੁਲਾਜਮਾਂ ਵੱਡੀ ਗਿਣਤੀ ਵਿੱਚ ਹਾਜਰ ਸਨ।