:

ਯੋਜਨਾ ਬੋਰਡ ਵੱਲੋਂ ਅੱਖਾਂ ਦੇ ਮਹਾਂ ਦਾਨ ਸੰਬੰਧੀ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਜਾਗਰੁਕ ਕੀਤਾ ਗਿਆ


ਯੋਜਨਾ ਬੋਰਡ ਵੱਲੋਂ ਅੱਖਾਂ ਦੇ ਮਹਾਂ ਦਾਨ ਸੰਬੰਧੀ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਜਾਗਰੁਕ ਕੀਤਾ ਗਿਆ 

ਬਰਨਾਲਾ, 5 ਸਤੰਬਰ
ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ ਸਿਹਤ ਵਿਭਾਗ ਬਰਨਾਲਾ ਵੱਲੋ  38ਵੇਂ ਨੇਤਰ ਦਾਨ ਪੰਦਰਵਾੜੇ ਦੇ ਸਬੰਧ ਵਿੱਚ ਸ਼ਾਂਤੀ ਹਾਲ (ਰਾਮ ਬਾਗ)ਵਿਖੇ ਸ਼ਹਿਰ ਬਰਨਾਲਾ ਦੀਆਂ ਸਮੂਹ ਧਾਰਮਿਕ ,ਸਮਾਜਿਕ ਜਥੇਬੰਦੀਆਂ , ਵੱਖ ਵੱਖ ਖੇਤਰਾਂ ਦੀ ਮਾਹਿਰ ਸ਼ਖਸੀਅਤਾਂ ਅਤੇ ਸ਼ਹਿਰ ਦੇ ਪੱਤਵੰਤੇ ਸੱਜਣਾ ਨਾਲ ਕਰਵਾਏ ਇਕ ਸਮਾਗਮ ਮੌਕੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੁਤਲੀਆਂ ਖਰਾਬ ਹੋਣ ਕਰਕੇ ਆਪਣੀ ਨਜ਼ਰ ਗਵਾਉਣ ਵਾਲੇ ਵਿਅਕਤੀਆਂ ਨੂੰ 'ਦ੍ਰਿਸ਼ਟੀ ਦਾ ਤੋਹਫਾ' ਦੇਣ ਲਈ ਅੱਖਾਂ ਦਾਨ ਦਾ ਪ੍ਰਣ ਕਰਨ ਲਈ ਅੱਗੇ ਆਉਣ। 

ਇਸ ਮੌਕੇ ਸ੍ਰੀ Gurdeep Bath ਚੇਅਰਮੈਨ ਜਿਲਾ ਯੋਜਨਾ ਬੋਰਡ ਵੱਲੋਂ ਅੱਖਾਂ ਦੇ ਮਹਾਂ ਦਾਨ ਸੰਬੰਧੀ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਜਾਗਰੁਕ ਕੀਤਾ ਗਿਆ। 

ਡਾ ਔਲ਼ਖ ਨੇ ਦੱਸਿਆ ਕਿ ਕੋਰਨੀਆ ਖ਼ਰਾਬ ਹੋਣ ਕਰਕੇ ਹੋਣ ਵਾਲਾ ਅੰਨ੍ਹਾਂਪਣ (ਕੋਰਨੀਅਲ ਬਲਾਈਂਡਨੈਸ) ਇੱਕ ਇਲਾਜਯੋਗ ਰੋਗ ਹੈ, ਇਸ ਲਈ ਕਿਸੇ ਨੂੰ ਵੀ ਪੁਤਲੀਆਂ ਖਰਾਬ ਹੋਣ ਕਰਕੇ ਦ੍ਰਿਸ਼ਟੀਹੀਣ ਨਹੀਂ ਰਹਿਣ ਦਿੱਤਾ ਜਾ ਸਕਦਾ।

ਇਸ ਮੌਕੇ ਸਿਹਤ ਵਿਭਾਗ ਬਰਨਾਲਾ ਵੱਲੋ ਅੱਖਾਂ ਦੇ ਮਾਹਿਰ ਡਾਕਟਰ ਇੰਦੂ ਬਾਂਸਲ , ਡਾਕਟਰ ਅਮੋਲਦੀਪ ਕੌਰ , ਕੁਲਦੀਪ ਸਿੰਘ ਮਾਨ ਜਿਲਾ ਮਾਸ ਮੀਡੀਆ ਅਫਸਰ, ਹਰਜੀਤ ਸਿੰਘ ਜਿਲਾ ਬੀ.ਸੀ.ਸੀ. ਕੋਆਰਡੀਨੇਟਰ , ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ , ਸ਼ਹਿਰ ਦੇ ਪਤਵੰਤੇ ਸੱਜਣ ਅਤੇ ਹੋਰ ਆਦਿ ਹਾਜ਼ਰ ਸਨ ।