:

ਘਰੇਲੂ ਝਗੜੇ ਕਾਰਨ ਮਾਂ ਧੀ ਚੜੀਆਂ ਇਨਸਾਫ ਲਈ ਪਾਣੀ ਵਾਲੀ ਟੈਂਕੀ ਤੇ


ਘਰੇਲੂ ਝਗੜੇ ਕਾਰਨ  ਮਾਂ ਧੀ ਚੜੀਆਂ ਇਨਸਾਫ ਲਈ ਪਾਣੀ ਵਾਲੀ ਟੈਂਕੀ ਤੇ 


 ਮਹਿਲ ਕਲਾਂ-ਇਥੋਂ ਨੇੜਲੇ ਪਿੰਡ ਹਮੀਦੀ ਦੀ ਲੜਕੀ ਜੋ ਕਿ ਨੇੜਲੇ ਪਿੰਡ ਠੁੱਲੀਵਾਲ ਵਿਖੇ ਵਿਆਹੀ ਹੋਈ ਹੈ,ਘਰੇਲੂ ਝਗੜੇ ਕਾਰਨ ਆਪਣੀ ਬੇਟੀ ਸਮੇਤ ਪਿੰਡ ਹਮੀਦੀ ਵਿਖੇ ਵਾਟਰ ਵਰਕਸ (ਪਾਣੀ ਵਾਲੀ )  ਟੈਂਕੀ ਤੇ ਜਾ ਚੜੀ। ਇਸ ਖ਼ਬਰ ਦਾ ਪਤਾ ਲੱਗਦਿਆਂ ਹੀ ਸਬ ਡਵੀਜ਼ਨ ਮਹਿਲ ਕਲਾਂ ਦੇ ਡੀਅੈਸਪੀ  ਕੰਵਲਪਾਲ ਸਿੰਘ ਬਾਜਵਾ, ਐਸ ਐਚ ਓ ਠੁੱਲੀਵਾਲ ਬਲਦੇਵ ਸਿੰਘ ਮਾਨ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ। ਜਿਥੇ ਉਨ੍ਹਾਂ ਦੋਵੇਂ ਪਿੰਡਾਂ ਦੇ ਪਤਵੰਤਿਆਂ ਰਾਹੀ ਉਕਤ ਅੌਰਤ ਨੂੰ ਟੈਕੀ ਤੋਂ ਹੇਠਾਂ ਆਉਣ ਦੀ ਅਪੀਲ ਕੀਤੀ ਪਰ ਉਸ ਅੌਰਤ ਨੇ ਹੇਠਾਂ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ । ਅਖੀਰ ਦੋਵੇਂ ਪਿੰਡਾਂ ਦੇ ਪਤਵੰਤਿਆਂ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਇਨਸਾਫ਼ ਦਾ ਭਰੋਸਾ ਦਿੰਦਿਆਂ ਮਾਂ ਧੀ ਨੂੰ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਾਰਿਆਂ। ਇਸ ਉਪਰੰਤ ਪੁਲਿਸ ਵੱਲੋਂ ਦੋਵੇਂ ਪਿੰਡਾਂ ਦੇ ਪਤਵੰਤਿਆਂ ਨੂੰ ਥਾਣਾ ਠੁੱਲੀਵਾਲ ਵਿਖੇ ਬੁਲਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ  ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਬਲਦੇਵ ਸਿੰਘ ਨੇ ਦੱਸਿਆ ਕਿ ਮਹਿੰਦਰ ਕੌਰ ਪਤਨੀ ਜੱਗਾ ਸਿੰਘ ਵਾਸੀ ਠੁੱਲੀਵਾਲ ਦਾ ਆਪਣੇ ਪਤੀ ਨਾਲ ਪਰਿਵਾਰਰਿਕ ਝਗੜਾ ਸੀ। ਇਸ ਝਗੜੇ ਨੂੰ ਪਿੰਡ ਠੁੱਲੀਵਾਲ ਤੇ ਪਿੰਡ ਹਮੀਦੀ ਦੇ ਪਤਵੰਤਿਆਂ ਵੱਲੋਂ ਦੋਵੇਂ ਜੀਆਂ ਦੀ ਸਹਿਮਤੀ ਨਾਲ ਹੱਲ ਦਿੱਤਾ ਹੈ।