:

...ਲੁਧਿਆਣਾ ਵਿੱਚ ਵਿਧਾਇਕ ਮਦਨ ਲਾਲ ਬੱਗਾ ਦੀ ਰਿਸ਼ਤੇਦਾਰ ਨਾਲ ਲੱਖਾਂ ਦੀ ਠੱਗੀ, ATM ਬਦਲ ਕੇ ਖਾਤੇ ਵਿੱਚੋਂ ਉਡਾਏ 2.05 ਲੱਖ ਰੁਪਏ


ਲੁਧਿਆਣਾ ਵਿੱਚ ਵਿਧਾਇਕ ਮਦਨ ਲਾਲ ਬੱਗਾ ਦੀ ਰਿਸ਼ਤੇਦਾਰ ਨਾਲ ਲੱਖਾਂ ਦੀ ਠੱਗੀ, ATM ਬਦਲ ਕੇ ਖਾਤੇ ਵਿੱਚੋਂ ਉਡਾਏ 2.05 ਲੱਖ ਰੁਪਏ




ਲੁਧਿਆਣਾ 


ਲੁਧਿਆਣਾ ਵਿੱਚ ਠੱਗਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਹ ਵੀਆਈਪੀ (VIP) ਪਰਿਵਾਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਤੋਂ ਨਹੀਂ ਡਰ ਰਹੇ। ਤਾਜ਼ਾ ਮਾਮਲਾ ਸ਼ਹਿਰ ਦੇ ਸਲੇਮ ਟਾਬਰੀ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਹਲਕਾ ਵਿਧਾਇਕ ਮਦਨ ਲਾਲ ਬੱਗਾ ਦੀ ਇੱਕ ਨਜ਼ਦੀਕੀ ਰਿਸ਼ਤੇਦਾਰ ਨਾਲ ਸ਼ਾਤਰ ਤਰੀਕੇ ਨਾਲ 2.05 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਬੀ.ਐਨ.ਐਸ. (BNS) ਦੀ ਧਾਰਾ 318 (4) ਦੇ ਤਹਿਤ ਐਫ.ਆਈ.ਆਰ. ਦਰਜ ਕਰ ਲਈ ਹੈ।
ਪੀੜਤਾ ਚੰਚਲ ਗੁਲਾਟੀ ਨੇ ਦੱਸਿਆ ਕਿ ਵਿਧਾਇਕ ਮਦਨ ਲਾਲ ਬੱਗਾ ਉਨ੍ਹਾਂ ਦੇ ਨਨਦੋਈ ਹਨ। ਉਹ ਜੀਰਕਪੁਰ ਤੋਂ ਲੁਧਿਆਣਾ ਵਿਖੇ ਵਿਧਾਇਕ ਦੇ ਘਰ ਆਈ ਹੋਈ ਸੀ। ਘਟਨਾ 6 ਅਪ੍ਰੈਲ ਦੀ ਹੈ ਜਦੋਂ ਉਹ ਸਲੇਮ ਟਾਬਰੀ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ. (ATM) ਵਿੱਚੋਂ ਪੈਸੇ ਕਢਵਾਉਣ ਗਈ ਸੀ। ਉੱਥੇ ਖੜ੍ਹੇ ਇੱਕ ਅਣਪਛਾਤੇ ਵਿਅਕਤੀ ਨੇ ਮਦਦ ਕਰਨ ਦੇ ਬਹਾਨੇ ਗੱਲਾਂ ਵਿੱਚ ਉਲਝਾ ਲਿਆ ਅਤੇ ਪਲਕ ਝਪਕਦਿਆਂ ਹੀ ਚੰਚਲ ਗੁਲਾਟੀ ਦਾ ਏ.ਟੀ.ਐਮ. ਕਾਰਡ ਬਦਲ ਲਿਆ।
ਹੈਰਾਨੀ ਦੀ ਗੱਲ ਇਹ ਹੈ ਕਿ ਠੱਗੀ ਇੰਨੀ ਸਫ਼ਾਈ ਨਾਲ ਕੀਤੀ ਗਈ ਕਿ ਪੀੜਤਾ ਨੂੰ ਤਿੰਨ ਦਿਨਾਂ ਤੱਕ ਖਾਤੇ ਵਿੱਚੋਂ ਪੈਸੇ ਕੱਟਣ ਦਾ ਕੋਈ ਮੈਸੇਜ ਨਹੀਂ ਆਇਆ। ਜਦੋਂ 9 ਅਪ੍ਰੈਲ ਨੂੰ ਉਨ੍ਹਾਂ ਨੇ ਆਪਣਾ ਬੈਂਕ ਬੈਲੇਂਸ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਖਾਤੇ ਵਿੱਚੋਂ 2.05 ਲੱਖ ਰੁਪਏ ਸਾਫ਼ ਹੋ ਚੁੱਕੇ ਹਨ। ਮਾਮਲਾ ਵਿਧਾਇਕ ਦੇ ਪਰਿਵਾਰ ਨਾਲ ਜੁੜਿਆ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ 'ਤੇ ਹੈ। ਪੁਲਿਸ ਵੱਲੋਂ ਬੈਂਕ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਮੁਲਜ਼ਮ ਦੀ ਪਛਾਣ ਕੀਤੀ ਜਾ ਸਕੇ|


---


MLA's relative duped of ₹2.05 lakh in Ludhiana's Salem Tabri after a fraudster swapped her ATM card. Case registered.


लुधियाना के सलेम टाबरी में विधायक मदन लाल बग्गा की रिश्तेदार से ATM कार्ड बदलकर 2.05 लाख की ठगी, पुलिस जांच में जुटी।