:

ਬਰਨਾਲਾ ਦੇ 16 ਏਕੜ ਵਿੱਚ 11 ਆੲਈਲੈਟਸ ਇਮੀਗ੍ਰੇਸ਼ਨ ਸੈਂਟਰਾ ਤੇ ਬਰਨਾਲਾ ਪੁਲਿਸ ਨੇ ਕੀਤੀ ਰੇਡ


ਬਰਨਾਲਾ ਦੇ 16 ਏਕੜ ਵਿੱਚ 11 ਆੲਈਲੈਟਸ  ਇਮੀਗ੍ਰੇਸ਼ਨ ਸੈਂਟਰਾ ਤੇ ਬਰਨਾਲਾ ਪੁਲਿਸ ਨੇ ਕੀਤੀ ਰੇਡ 

29 ਜੂਲਾਈ
ਅੱਜ ਬਰਨਾਲਾ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ਉੱਪਰ ਆਈਲੈਟਸ ਸੈਂਟਰਾਂ, ਕੋਚਿੰਗ ਸੈਂਟਰਾਂ, ਇਮੀਗਰੇਸ਼ਨ ਸੈਂਟਰਾਂ ਅਤੇ ਵੀਜ਼ਾ ਕਸਲਟੇਸੀ ਦਫਤਰਾਂ ਦੇ ਸਿਵਲ ਪ੍ਰਸ਼ਾਸਨ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦਾ ਪਾਲਣ ਕਰਵਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਦੋ ਹਫਤਿਆਂ ਬਾਅਦ ਮੁੜ ਤੋਂ ਛਾਪੇਮਾਰੀ ਕੀਤੀ ਗਈ। ਬਰਨਾਲਾ ਪ੍ਰਸ਼ਾਸਨ ਦੇ ਵਲੋਂ ਡੀ ਸੀ ਬਰਨਾਲਾ ਦੇ ਹੁਕਮਾਂ ਤਹਿਤ ਏਡੀਸੀ ਸੁਖਪਾਲ ਸਿੰਘ ਅਤੇ ਐਸਡੀਐਮ ਦਫ਼ਤਰ ਦੀ ਟੀਮ ਦੀ ਅਗਵਾਈ ਵਿੱਚ ਪੁਲਿਸ਼ ਪ੍ਰਸ਼ਾਸਨਿਕ ਅਧਿਕਾਰੀ ਡੀਐਸਪੀ ਸਿਟੀ ਸਤਬੀਰ ਸਿੰਘ ਅਤੇ ਚੌਂਕੀ ਇੰਚਾਰਜ ਚਰਨਜੀਤ ਸਿੰਘ ਸਮੇਤ ਕਰਮਚਾਰੀਆਂ ਦੇ ਨਾਲ ਆਈਲੈਟਸ ਇਮੀਗ੍ਰੇਸ਼ਨ ਅਤੇ ਵੀਜ਼ਾ ਸੈਂਟਰਾਂ ਵਿੱਚ ਦੂਜੀ ਵਾਰ ਰੇਡ ਕੀਤੀ ਗਈ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨੋਟਿਸ ਚਿਪਕਾਉਣ ਦੇ ਬਾਵਜੂਦ ਬਿਨਾਂ ਮਨਜ਼ੂਰੀ ਵੱਖ ਵੱਖ ਸੈਂਟਰ ਚੈਕਿੰਗ ਕੀਤੀ ਗਈ। ਜਿੱਥੇ ਇਸ ਦੌਰਾਨ ਐਨਓਸੀ ਨਾ ਹੋਣ ਕਾਰਨ ਬਿਨਾਂ ਐੱਨਓਸੀ ਬਿਨ੍ਹਾਂ ਲਾਇਸੈਂਸ ਚੱਲ ਰਿਹੈ ਆਈਲੈਟਸ ਅਤੇ ਹੋਰ ਵੱਖ-ਵੱਖ ਸੈਂਟਰਾਂ ਜਿਨ੍ਹਾਂ ਵੱਲੋਂ ਹਾਲੇ ਸਿਰਫ ਅਪਲਾਈ ਕੀਤਾ ਗਿਆ ਹੈ ਨੂੰ ਚੇਤਾਵਨੀ ਦਿੱਤੀ ਗਈ। ਇਸ ਨਾਲ ਹੀ ਰਿਕਾਰਡ ਜ਼ਬਤ ਕੀਤਾ ਗਿਆ। ਜਿਨ੍ਹਾਂ ਦੇ ਬਾਹਰ ਨੋਟਿਸ ਚ ਲਿਖਿਆ ਸ਼ਰਤਾਂ ਪੂਰੀਆਂ ਕਰਕੇ ਆਪਣੇ ਕਾਗਜ਼ ਪੇਸ਼ ਕਰਨ ਦੇ ਹੁਕਮ ਦਿੱਤੇ ਗਏ। ਬਰਨਾਲਾ ਦੇ 16 ਏਕੜ ਦੇ ਵਿੱਚ 11 ਵੱਖ-ਵੱਖ ਸੈਂਟਰਾਂ ਦੀ ਅਚਾਨਕ ਦੂਜੀ ਵਾਰ ਰੇਡ ਕੀਤੀ ਗਈ।