:

ਕੌਮੀ ਜਾਂਚ ਏਜੰਸੀ ਐਨਆਈਏ ਨੇ ਬਰਨਾਲਾ ਦੇ ਪਿੰਡ ਪੰਧੇਰ ਵਿੱਚ ਛਾਪਾ ਮਾਰਿਆ

#Barnala #NIA #Crime
0
#Barnala #NIA #Crime


ਕੌਮੀ ਜਾਂਚ ਏਜੰਸੀ ਐਨਆਈਏ ਨੇ ਬਰਨਾਲਾ ਦੇ ਪਿੰਡ ਪੰਧੇਰ ਵਿੱਚ ਛਾਪਾ ਮਾਰਿਆ


ਬਰਨਾਲਾ

ਐਨਆਈਏ ਦੀ ਟੀਮ ਜਾਂਚ ਲਈ ਸਵੇਰੇ 5 ਵਜੇ ਪਿੰਡ ਪੰਧੇਰ ਦੇ ਕਿਸਾਨ ਭੋਲਾ ਸਿੰਘ ਦੇ ਘਰ ਪਹੁੰਚੀ।
ਐਨਆਈਏ ਦੇ ਛਾਪੇ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ
ਕਿਸਾਨ ਭੋਲਾ ਸਿੰਘ ਦਾ ਪੁੱਤਰ ਸੁਰਿੰਦਰ ਸਿੰਘ ਇੰਗਲੈਂਡ ਰਹਿੰਦਾ ਹੈ।

ਸੂਤਰਾਂ ਮੁਤਾਬਕ ਪਿਛਲੇ ਦਿਨੀਂ ਖਾਲਿਸਤਾਨੀਆਂ ਨੇ ਇੰਗਲੈਂਡ 'ਚ ਭਾਰਤੀ ਦੂਤਾਵਾਸ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ 'ਚ ਸੁਰਿੰਦਰ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਸਬੰਧ ਵਿੱਚ ਸੁਰਿੰਦਰ ਸਿੰਘ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਰਿਵਾਰ ਇਸ ਮਾਮਲੇ ਵਿੱਚ ਕੁਝ ਵੀ ਕਹਿਣਾ ਪਸੰਦ ਨਹੀਂ ਕਰਦਾ।

ਅੱਜ ਦੀ ਐਨਆਈਏ ਦੀ ਛਾਪੇਮਾਰੀ ਦੌਰਾਨ ਸਥਾਨਕ ਪੁਲੀਸ ਅਤੇ ਸੀਆਈਡੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਘਰ ਅੰਦਰ ਵੜਨ ਨਹੀਂ ਦਿੱਤਾ ਗਿਆ। NIA ਦੀ ਟੀਮ ਸਵੇਰੇ 5 ਵਜੇ ਆਈ ਅਤੇ 2 ਘੰਟੇ ਬਾਅਦ ਚਲੀ ਗਈ।