ਪੰਜਾਬ ਪੁਲਿਸ ਵੱਲੋਂ ਵਿਜੀਲੈਂਸ ਸਰਚ ਆਪਰੇਸ਼ਨ ਤਹਿਤ ਅੱਜ ਬਰਨਾਲਾ ਜੇਲ੍ਹ ਵਿੱਚ ਐਸ.ਐਸ.ਪੀ ਬਰਨਾਲਾ ਸੰਦੀਪ ਮਲਿਕ ਵੱਲੋਂ ਚੈਕਿੰਗ ਕੀਤੀ ਗਈ
- Reporter 21
- 02 Aug, 2023 06:24
ਪੰਜਾਬ ਪੁਲਿਸ ਵੱਲੋਂ ਵਿਜੀਲੈਂਸ ਸਰਚ ਆਪਰੇਸ਼ਨ ਤਹਿਤ ਅੱਜ ਬਰਨਾਲਾ ਜੇਲ੍ਹ ਵਿੱਚ ਐਸ.ਐਸ.ਪੀ ਬਰਨਾਲਾ ਸੰਦੀਪ ਮਲਿਕ ਵੱਲੋਂ ਚੈਕਿੰਗ ਕੀਤੀ ਗਈ
ਚੈਕਿੰਗ ਦੌਰਾਨ ਬਰਨਾਲਾ ਪੁਲਿਸ ਨੇ ਜੇਲ੍ਹ ਵਿਚੋਂ ਕੁਝ ਇਲੈਕਟ੍ਰਾਨਿਕ ਯੰਤਰ, ਮੋਬਾਈਲ ਅਤੇ ਇਤਰਾਜ਼ਯੋਗ ਵਸਤੂਆਂ ਬਰਾਮਦ ਕੀਤੀਆਂ, ਜੋ ਕਿ ਫਿਲਹਾਲ ਡੀ.ਜੀ.ਪੀ.ਪੰਜਾਬ ਦੇ ਹੁਕਮਾਂ ਤਹਿਤ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਪ੍ਰਸ਼ਾਸਨ ਦੀ ਤਰਫ਼ੋਂ ਪੰਜਾਬ ਭਰ ਵਿਚ ਚਲਾਈ ਗਈ ਅਪ੍ਰੇਸ਼ਨ ਵਿਜੀਲੈਂਟ ਤਹਿਤ ਜਾਂਚ ਦਾ ਵਿਸ਼ਾ ਹੈ | .ਪੁਲਿਸ ਪ੍ਰਸ਼ਾਸ਼ਨ ਵਲੋਂ ਪੰਜਾਬ ਦੀਆਂ ਸਾਰੀਆਂ ਜੇਲਾਂ ਵਿਚ ਚੌਕਸੀ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਚਲਦਿਆਂ ਅੱਜ ਬਰਨਾਲਾ ਪੁਲਿਸ ਪ੍ਰਸਾਸ਼ਨ ਵਲੋਂ ਐਸ.ਐਸ.ਪੀ ਬਰਨਾਲਾ ਸੰਦੀਪ ਮਲਿਕ ਦੀ ਅਗਵਾਈ ਵਿਚ ਬਰਨਾਲਾ ਦੀ ਸਬ ਜੇਲ ਵਿਚ ਚੈਕਿੰਗ ਕੀਤੀ ਗਈ। ਇਸ ਮੌਕੇ ਬਰਨਾਲਾ ਦੇ ਐਸਐਸਪੀ ਸੰਦੀਪ ਮਲਿਕ ਨੇ ਦੱਸਿਆ ਕਿ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਭਰ ਦੀਆਂ ਜੇਲ੍ਹਾਂ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ, ਇਸੇ ਤਹਿਤ ਅੱਜ ਬਰਨਾਲਾ ਸਬ ਜੇਲ੍ਹ ਵਿੱਚ ਵੀ ਚੈਕਿੰਗ ਕੀਤੀ ਗਈ ਹੈ ਅਤੇ ਇਸ ਦੌਰਾਨ ਚੈਕਿੰਗ ਦੌਰਾਨ ਕੁਝ ਇਲੈਕਟ੍ਰਾਨਿਕ ਉਪਕਰਨ ਮੋਬਾਈਲ ਅਤੇ ਕੁਝ ਇਤਰਾਜ਼ਯੋਗ ਸਾਮਾਨ ਬਰਾਮਦ ਹੋਇਆ ਹੈ। ਫੜੇ ਗਏ ਹਨ ਜੋ ਜਾਂਚ ਦਾ ਵਿਸ਼ਾ ਹੈ ਇਸ ਬਾਰੇ ਬਾਅਦ ਵਿਚ ਦੱਸਿਆ ਜਾ ਸਕਦਾ ਹੈ।