:

ਖੇਲੋ ਇੰਡੀਆ ਸੈਂਟਰ ਲਈ ਖਿਡਾਰੀਆਂ ਦੇ ਟਰਾਇਲ ਮੁਕੰਮਲ

#Barnala #badminton players#Punjab
0
#Barnala #badminton players#Punjab

ਖੇਲੋ ਇੰਡੀਆ ਸੈਂਟਰ ਲਈ ਖਿਡਾਰੀਆਂ ਦੇ ਟਰਾਇਲ ਮੁਕੰਮਲ

ਬਰਨਾਲਾ, 4 ਅਗਸਤ
ਖੇਡ ਵਿਭਾਗ ਬਰਨਾਲਾ ਵੱਲੋਂ ਸਾਲ 2023-24 ਦੇ ਸੈਸ਼ਨ ਲਈ ਖੇਲੋ ਇੰਡੀਆ ਸੈਂਟਰ ਗੇਮ ਬੈਡਮਿੰਟਨ 'ਚ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਟਰਾਇਲ ਐਲ ਬੀ ਐਸ ਕਾਲਜ ਬਰਨਾਲਾ ਵਿਖੇ ਮੁਕੰਮਲ ਹੋ ਗਏ ਹਨ।
 ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫਸਰ ਬਰਨਾਲਾ ਰਣਬੀਰ ਸਿੰਘ ਭੰਗੂ ਨੇ ਦੱਸਿਆ ਕਿ ਇਨ੍ਹਾਂ ਤਿੰਨ ਦਿਨਾ ਟਰਾਇਲਾਂ ਨੂੰ ਕਰਾਉਣ ਲਈ ਸਬੰਧਤ ਗੇਮ ਦੇ ਕੋਚਾਂ ਵਲੋਂ ਪਹਿਲਾਂ ਖਿਡਾਰੀ/ਖਿਡਾਰਨਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ।
   ਇਸ ਮੌਕੇ ਬੈਡਮਿੰਟਨ ਕੋਚ ਸ੍ਰੀ ਪ੍ਰਸ਼ਾਂਤ, ਸ਼੍ਰੀ ਜਸਪ੍ਰੀਤ ਸਿੰਘ ਅਥਲੈਟਿਕ ਕੋਚ, ਸ਼੍ਰੀ ਹਰਨੇਕ ਸਿੰਘ ਅਥਲੈਟਿਕ ਕੋਚ , ਸ਼੍ਰੀਮਤੀ ਗੁਰਵਿੰਦਰ ਕੌਰ, ਵੇਟਲਿਫਟਿੰਗ ਕੋਚ, ਸ਼੍ਰੀਮਤੀ ਬਰਿੰਦਰਜੀਤ ਕੌਰ ਟੇਬਲ-ਟੈਨਿਸ ਕੋਚ ਹਾਜ਼ਰ ਸਨ।