ਭੈਣੀ ਮਹਿਰਾਜ ਗ੍ਰਾਮ ਪੰਚਾਇਤ ਨੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ
- Reporter 21
- 04 Aug, 2023 05:50
ਭੈਣੀ ਮਹਿਰਾਜ ਗ੍ਰਾਮ ਪੰਚਾਇਤ ਨੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ
* ਪਿੰਡ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਮੰਗਿਆ ਸਹਿਯੋਗ
ਬਰਨਾਲਾ, 4 ਅਗਸਤ
ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਗ੍ਰਾਮ ਪੰਚਾਇਤ ਭੈਣੀ ਮਹਿਰਾਜ ਨੇ ਚੌਗਿਰਦੇ ਦੀ ਸਾਭ-ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਪਿੰਡ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਬਰਨਾਲਾ ਦੇ ਵੀਡੀੳ ਪਰਮਜੀਤ ਸਿੰਘ ਭੁੱਲਰ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਵਿੱਚ ਪੰਚਾਇਤ ਦਾ ਸਹਿਯੋਗ ਕਰਨ ਅਤੇ ਦੁਕਾਨਾਂ 'ਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਤੋ ਗੁਰੇਜ਼ ਕਰਨ, ਪਲਾਸਟਿਕ ਦੇ ਕੂੜੇ ਲਈ ਕੂੜੇਦਾਨ ਰੱਖਣ । ਉਨ੍ਹਾਂ ਪਲਾਸਟਿਕ ਕੂੜੇ ਤੋਂ ਹੁੰਦੇ ਮਨੁੱਖੀ ਨੁਕਸਾਨ ਵਾਰੇ ਦੱਸਿਆ।
ਇਸ ਮੌਕੇ ਦੁਕਾਨਦਾਰ ਜੀਵਨ ਕੁਮਾਰ ਨੇ ਪੰਚਾਇਤ ਨੂੰ ਵਿਸ਼ਵਾਸ ਦਿਵਾਉਦਿਆ ਕਿਹਾ ਕਿ ਦੁਕਾਨਾਂ ਦੇ ਗੇਟ ਉਪਰ ਪਲਾਸਟਿਕ ਕੂੜੇ ਤੋਂ ਹੁੰਦੇ ਨੁਕਸਾਨ ਬਾਰੇ ਲਿਖ ਕੇ ਬੋਰਡ ਲਾਏ ਜਾਣਗੇ ਅਤੇ ਪੋਲੀਥੀਨ ਦੇ ਲਿਫਾਫਿਆਂ ਦੀ ਬਜਾਏ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਦੁਕਾਨਦਾਰਾਂ ਨੇ ਸਾਂਝੇ ਰੂਪ ਵਿੱਚ ਫੈਸਲਾ ਕਰਦਿਆਂ ਪਿੰਡ ਦੇ ਵਿਕਾਸ ਅਤੇ ਸਮਾਜਿਕ ਉਪਰਾਲਿਆਂ ਲਈ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਸਰਪੰਚ ਸੁਖਵਿੰਦਰ ਕੌਰ ਅਤੇ ਆਗੂ ਗਗਨਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਦੀ ਸਫਾਈ ਰੱਖਣ ਲਈ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਗਲੀਆਂ ਅਤੇ ਸਾਂਝੀਆ ਥਾਂਵਾਂ ਤੋਂ ਪਲਾਸਟਿਕ ਕੂੜੇ ਨੂੰ ਇਕੱਠਾ ਕਰਨ ਤੋਂ ਇਲਾਵਾ ਸਫਾਈ ਮੁਹਿੰਮ ਚਲਾਈ ਜਾਵੇਗੀ।
ਇਸ ਮੌਕੇ ਪੰਚਾਇਤ ਸਕੱਤਰ ਸਵਰਨ ਸਿੰਘ ਭੂੰਦੜ , ਜਰਨੈਲ ਸਿੰਘ ਪੰਚ, ਹਰਮੇਲ ਸਿੰਘ ਪੰਚ, ਬਹਾਦਰ ਸਿੰਘ ਪੰਚ, ਬਬਲਜੀਤ ਸਿੰਘ ਪੰਚ, ਦੁਕਾਨਦਾਰ ਕੇਸਰ ਸਿੰਘ, ਪ੍ਰੀਤੀ, ਮਾਲਵਿੰਦਰ ਕਾਂਸਲ, ਹਰਜਿੰਦਰ ਸਿੰਘ ਅਤੇ ਬਾਰੂ ਹਾਜ਼ਰ ਸਨ।