ਹੜ ਪੀੜ੍ਹਤ ਕਿਸਾਨਾਂ ਲਈ, ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲ਼ਾ ਵੱਲੋ 1000 ਏਕੜ ਦੀ ਪਨੀਰੀ ਤਿਆਰ ਕੀਤੀ ਗਈ
- Reporter 21
- 06 Aug, 2023 06:40
ਹੜ ਪੀੜ੍ਹਤ ਕਿਸਾਨਾਂ ਲਈ, ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲ਼ਾ ਵੱਲੋ 1000 ਏਕੜ ਦੀ ਪਨੀਰੀ ਤਿਆਰ ਕੀਤੀ ਗਈ । ਲੋੜਬੰਦ ਸੰਪਰਕ ਕਰਨ,: ਮੈਨੇਜਰ ਠੀਕਰੀਵਾਲ।
ਪੰਜਾਬ ਦੀ ਧਰਤੀ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਹੜ ਆਉਣ ਦੇ ਕਾਰਨ ਕਿਸਾਨਾ ਦੀਆ ਫ਼ਸਲਾਂ ਦਾ ਬਹੁਤ ਨੁਕਸਾਨ ਹੋਇਆ। ਲਗਾਤਾਰ ਬਰਸਾਤਾਂ ਹੋਣ ਕਰਕੇ ਦੁਬਾਰਾ ਝੋਨੇ ਦੀ ਫਸਲ ਲਈ
ਪਨੀਰੀ ਨਹੀਂ ਤਿਆਰ ਕਰ ਸਕੇ।ਹੜ ਪੀੜ੍ਹਤਾਂ ਲਈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ ਤਰ੍ਹਾਂ ਦੇ ਨਾਲ ਮਦਦ ਕੀਤੀ ਗਈ ਉਥੇ ਹੀ ਪਿਛਲੇ ਦਿਨਾਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਜਿੰਦਰ ਸਿੰਘ ਧਾਮੀ ਜੀ ਵੱਲੋ ਬਹੁਤ ਸਾਰੇ ਗੁਰੂ ਘਰਾਂ ਦੀ ਜਮੀਨ ਵਿੱਚ ਕਿਸਾਨਾਂ ਲਈ ਪੀ ਆਰ 126 ਦਾ ਬੀਜਿਆ ਗਿਆ ਸੀ।
ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਜੱਥੇਦਾਰ ਪਰਮਜੀਤ ਸਿੰਘ ਖਾਲਸਾ ਜੀ ਦੀ ਅਗਵਾਈ ਵਿੱਚ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲ਼ਾ ਦੀ ਜਮੀਨ ਵਿੱਚ ਲਗਭੱਗ 10 ਏਕੜ ਵਿੱਚ ਪਨੀਰੀ ਤਿਆਰ ਕੀਤੀ ਗਈ ਹੈ।
ਗੁਰਦੁਆਰਾ ਸਾਹਿਬ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਦਸਿਆ ਕਿ 23 ਕ਼ ਦਿਨ ਪਹਿਲਾ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਵਿੱਖੇ ਅਤੇ ਖੁੱਡੀ ਫਾਰਮ ਵਿੱਖੇ ਪੀ ਆਰ 126 ਦਾ ਬੀਜ ਬੀਜਿਆ ਗਿਆ ਸੀ। ਅਤੇ ਹੁਣ ਪਨੀਰੀ ਤਿਆਰ ਹੋ ਚੁੱਕੀ ਹੈ। ਜਿੰਨਾ ਵੀ ਲੋੜਬੰਦ ਕਿਸਾਨਾਂ ਨੂੰ ਪਨੀਰੀ ਦੀ ਲੋੜ ਹੋਵੇ ਉਹ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨਾਲ 9814898873 ,9878600407,9872842575 ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਨਾਲ ਹੀ ਬੇਨਤੀ ਹੈ ਕਿ ਇਹ ਪਨੀਰੀ ਹੜ ਪੀੜਤ ਕਿਸਾਨਾਂ ਲਈ ਫਰੀ ਹੈ ਕੋਈ ਵੀ ਵੀਰ ਇਥੋਂ ਲਿਜਾ ਕੇ ਅੱਗੇ ਨਾ ਬੇਚੇ। ਕੇਵਲ ਲੋੜਬੰਦ ਹੀ ਆ ਕੇ ਲਿਜਾਣ।ਇਸ ਮੋਕੇ ਨਾਲ ਹਨ ਇੰਨਚਾਰਜ ਗੁਰਜੰਟ ਸਿੰਘ ਸੋਨਾ ਇੰਨਚਾਰਜ ਸਰਬਜੀਤ ਸਿੰਘ।