ਸਰਕਾਰੀ ਪਾਲੀਟੈਕਨਿਕ ਕਾਲਜ ਬਡਬਰ ਵਿਖੇ ਪੜ੍ਹ ਰਹੇ ਵਿਦਿਆਰਥੀ ਦਾ ਆਜ਼ਾਦੀ ਦਿਹਾੜੇ ਤੇ ਸਨਮਾਨ
- Reporter 21
- 17 Aug, 2023 09:22
ਸਰਕਾਰੀ ਪਾਲੀਟੈਕਨਿਕ ਕਾਲਜ ਬਡਬਰ ਵਿਖੇ ਪੜ੍ਹ ਰਹੇ ਵਿਦਿਆਰਥੀ ਦਾ ਆਜ਼ਾਦੀ ਦਿਹਾੜੇ ਤੇ ਸਨਮਾਨ
ਬਰਨਾਲਾ, 17 ਅਗਸਤ
ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ (ਬਰਨਾਲਾ) ਵਿਖੇ ਪੜ੍ਹ ਰਹੇ ਵਿਦਿਆਰਥੀ ਅਰਸ਼ਦੀਪ ਸਪੁੱਤਰ ਸ੍ਰੀ ਲਖਵਿੰਦਰ ਕੁਮਾਰ ਵਾਸੀ ਹੰਡਿਆਇਆ ਦਾ ਆਜ਼ਾਦੀ ਦਿਹਾੜੇ ਤੇ 15 ਅਗਸਤ 2023 ਨੂੰ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਅਰਸ਼ਦੀਪ ਇਸ ਕਾਲਜ ਵਿਖੇ ਸਿਵਲ ਇੰਜੀਨੀਅਰ ਦੇ ਪੰਜਵੇਂ ਸਮੈਸਟਰ ਵਿੱਚ ਪੜ੍ਹ ਰਿਹਾ ਹੈ ਅਤੇ ਇਸ ਵੱਲੋਂ ਕਾਲਜ ਵਿਖੇ ਕਰਵਾਈ ਜਾਂਦੀ ਹਰ ਗਤੀਵਿਧੀ ਜਿਵੇਂ ਕਿ ਬੂਟੇ ਲਾਉਣਾ, ਖੇਡਾਂ, ਸੈਮੀਨਾਰ, ਸਫਾਈ ਅਭਿਆਨ ਜਾਂ ਕਾਲਜ ਪੱਧਰ ਤੇ ਕੋਈ ਵੀ ਕੈਂਪ ਲਗਾਇਆ ਜਾਂਦਾ ਹੈ, ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹੈ। ਉਸ ਨੇ ਸਰਕਾਰ/ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਅਨੁਸਾਰ ਵੀ ਕਾਲਜ ਵੱਲੋਂ ਕਰਵਾਏ ਜਾਂਦੇ ਪ੍ਰੋਗਰਾਮ ਜਿਵੇਂ ਕਿ ਬੱਡੀ ਪ੍ਰੋਗਰਾਮ, ਪਹੁੰਚ ਕਿਤਾਬ ਦੀ ਵੰਡ ਕਰਨਾ, ਸਰਕਾਰ ਦੀਆਂ ਸਕੀਮਾਂ ਸਬੰਧੀ ਵਿਦਿਆਰਥੀਆਂ/ਲੋਕਾਂ ਨੂੰ ਜਾਗਰੂਕ ਕੀਤਾ ਹੈ।ਉਸ ਨੇ ਯੁਵਕ ਸੇਵਾਵਾਂ ਵਿਭਾਗ ਬਰਨਾਲਾ ਵੱਲੋਂ ਕਰਵਾਏ ਜਾਂਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਇਲਾਵਾ ਲੀਡਰਸ਼ਿਪ ਟ੍ਰੇਨਿੰਗ ਕੈਂਪ ਅਤੇ ਰਾਜ ਪੱਧਰੀ ਯੁਵਕ ਸਿਖਲਾਈ ਵਰਕਸ਼ਾਪ-2023 ਵੀ ਅਟੈਂਡ ਕੀਤੀ ਹੈ।
ਉਸ ਵੱਲੋਂ ਕੋਵਿਡ ਸਮੇਂ ਦੌਰਾਨ ਵੀ ਮਿਸ਼ਨ ਫਤਿਹ ਤਹਿਤ ਤਾਂਬੇ ਦਾ ਤਗਮਾਂ ਹਾਸਲ ਕੀਤਾ ਹੋਇਆ ਹੈ। ਪ੍ਰਿੰਸੀਪਲ ਯਾਦਵਿੰਦਰ ਸਿੰਘ ਜੀ ਵੱਲੋਂ ਕਿਹਾ ਗਿਆ ਕਿ ਇਸ ਵਿਦਿਆਰਥੀ ਦੇ ਮਿਹਨਤ ਨਾਲ ਪ੍ਰਾਪਤ ਕੀਤੇ ਸਨਮਾਨ ਨਾਲ ਜਿੱਥੇ ਮਾਪਿਆਂ ਦਾ ਨਾਮ ਉੱਚਾ ਹੁੰਦਾ ਹੈ ਉੱਥੇ ਹੀ ਕਾਲਜ ਦੇ ਵਿਦਿਆਰਥੀਆਂ ਨੂੰ ਹੋਰ ਚੰਗੇ ਕੰਮ ਕਰਨ ਦਾ ਹੌਸਲਾ ਮਿਲਦਾ ਹੈ।ਉਨ੍ਹਾਂ ਕਾਲਜ ਵਿਖੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੀ ਇਸ ਸਨਮਾਨ ਤੋਂ ਪ੍ਰੇਰਣਾ ਲੈਣ ਲਈ ਕਿਹਾ ਤਾਂ ਜੋ ਉਹ ਵੀ ਮਿਹਨਤ ਕਰਨ ਅਤੇ ਸਮਾਜ ਸੁਧਾਰਕ ਕੰਮਾਂ/ਗਤੀਵਿਧੀਆਂ ਵਿੱਚ ਭਾਗ ਲੈ ਕੇ ਆਪਣੇ ਮਾਂ—ਪਿਓ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰ ਸਕਣ।