ਸ਼ਾਹਿਰ ਬਰਨਾਲੇ ਵਿੱਚ ਸ੍ਰੌਮਣੀ ਕਮੇਟੀ ਦਾ ਵੱਡਾ ਉਪਰਾਲਾ
- Reporter 21
- 19 Aug, 2023 08:14
ਸ਼ਾਹਿਰ ਬਰਨਾਲੇ ਵਿੱਚ ਸ੍ਰੌਮਣੀ ਕਮੇਟੀ ਦਾ ਵੱਡਾ ਉਪਰਾਲਾ
ਗੁਰਦੁਆਰਾ ਬੀਬੀ ਪ੍ਰਧਾਨ ਕੌਰ ਜੀ ਵਿੱਖੇ
2 ਏਕੜ ਜਮੀਨ ਵਿੱਚ ਜੰਗਲ ਲਾਉਣ ਲਈ 21 ਅਗਸਤ ਨੂੰ ਪ੍ਰਧਾਨ SGPC ਕਰਨਗੇ ਸੁਰੂਆਤ।
ਵਾਤਾਵਰਨ ਨੂੰ ਸ਼ੁੱਧ ਤੇ ਐਵਗਰੀਨ ਬਣਾਉਣ ਲਈ ਗੁਰੂ ਨਾਨਕ ਪਾਤਸਾਹ ਜੀ ਦੇ ਉਪਦੇਸ਼ ਮੁਤਾਬਕ" ਬਲਿਹਾਰੀ ਕੁਦਰਤਿ ਵਸਿਆ" ਕੁਦਰਤ ਨੂੰ ਪਿਆਰ ਕਰਨ ਲਈ ਕੁਦਰਤ ਨੂੰ ਲੰਗਰ ਲਾਉਣ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਲਗਭੱਗ 2 ਏਕੜ ਵਿੱਚ ਜੰਗਲ ਲਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਨੇ ਦਸਿਆ ਕਿ ਪਹਿਲਾਂ ਵੀ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲ਼ਾ ਦੀ ਜਮੀਨ ਵਿੱਚ ਜੱਥੇਦਾਰ ਪਰਮਜੀਤ ਸਿੰਘ ਖਾਲਸਾ ਜੀ ਅੰਤ੍ਰਿੰਗ ਮੈਂਬਰ SGPC ਦੀ ਅਗਵਾਈ ਵਿੱਚ 2 ਜੰਗਲ ਲਾਏ ਜਾ ਚੁੱਕੇ ਹਨ ਜਿਨਾਂ ਵਿੱਚ ਬਹੁਤ ਸਾਰੇ ਬੂਟੇ ਦਰੱਖਤ ਬਣ ਚੁੱਕੇ ਹਨ। ਹੁਨ ਇਸੇ ਤਰ੍ਹਾਂ ਪਹਿਲਾਂ ਲਾਏ ਜੰਗਲ ਦੇ ਨਾਲ਼ ਲਗਭਗ 2 ਏਕੜ ਵਿੱਚ 50 ਕਿਸਮਾਂ ਦੇ ਫਲਦਾਰ ਬੂਟੇ ਛਾ ਦਾਰ ਬੂਟੇ ਤੇ ਮੈਡੀਸਨ ਨਾਲ਼ ਸਬੰਧਤ ਬੂਟੇ ਲਾਏ ਜਾਣਗੇ। 21 ਅਗਸਤ ਨੂੰ ਸਵੇਰੇ 10 ਵਜੇ ਸ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲ਼ੇ, ਜੱਥੇਦਾਰ ਪਰਮਜੀਤ ਸਿੰਘ ਖਾਲਸਾ,ਬੂਟੇ ਲਗਾਉਣ ਦੀ ਸੂਰਅਤ ਕਰਨਗੇ। ਇਹ ਬੂਟਿਆ ਦੀ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲੇ ਮਹਾਂਪੁਰਸਾਂ ਵੱਲੋ ਕੀਤੀ ਜਾਵੇਗੀ। ਇਸ ਸਮੇਂ ਸਮੂਹ ਜਥੇਬੰਦੀਆਂ,ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਮੁੱਚੀ ਸਾਧ ਸੰਗਤ ਮਾਨਵਤਾ ਦੀ ਭਲਾਈ ਲਈ ਇਸ ਕਾਰਜ ਲਈ ਆਪਨੇ ਹੱਥੀ ਬੂਟੇ ਲਾ ਕੇ ਕੁਦਰਤ ਦੇ ਸਾਥੀ ਬਣਨ। ਇਸ ਸਮੇਂ ਬਹੁਤ ਸਾਰੇ ਮਹਾਪੁਰਸ਼ ਇਸ ਸਮੇਂ ਪਹੁੰਚਣਗੇ।