ਪਸ਼ੂ ਪਾਲਣ ਵਿਭਾਗ ਵੱਲੋਂ ਮੌੜ ਨਾਭਾ ਵਿਖੇ ਲਗਾਈਆ ਗਿਆ ਕੈਂਪ
- Reporter 21
- 19 Aug, 2023 08:43
ਪਸ਼ੂ ਪਾਲਣ ਵਿਭਾਗ ਵੱਲੋਂ ਮੌੜ ਨਾਭਾ ਵਿਖੇ ਲਗਾਈਆ ਗਿਆ ਕੈਂਪ
ਬਰਨਾਲਾ, 19 ਅਗਸਤ
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਦੀ ਦਿਸ਼ਾ-ਨਿਰਦੇਸ਼ ਅਨੁਸਾਰ ਅੱਜ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ ਸਿਵਿਲ ਪਸ਼ੂ ਪਾਲਣ ਹਸਪਤਾਲ ਮੌੜ ਨਾਭਾ ਵਿਖੇ ਲਗਾਇਆ ਗਿਆ|
ਇਸ ਕੈਂਪ ਵਿੱਚ ਸੀਨੀਅਰ ਵੈਟਨਰੀ ਅਫਸਰ ਤਪਾ ਡਾ ਮਿਸ਼ਰ ਸਿੰਘ ਨੇ ਕੈਂਪ ਵਿੱਚ ਆਏ ਹੋਏ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਵਿਭਾਗ ਦੀਆਂ ਵੱਖ ਵੱਖ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ। ਡਾ ਸੁੱਖਹਰਮਨਦੀਪ ਸਿੰਘ (ਵੈਟਨਰੀ ਅਫਸਰ) ਨੇ ਪਸ਼ੂ ਪਾਲਕਾਂ ਨੂੰ ਉੱਨਤ ਨਸਲ ਸੁਧਾਰ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ| ਡਾ ਅਭਿਨੀਤ ਕੌਰ ( ਵੈਟਨਰੀ ਅਫਸਰ ਤਪਾ) ਨੇ ਪਸ਼ੂ ਪਾਲਕਾਂ ਨੂੰ ਟੀਕਾਕਰਨ ਅਤੇ ਪਸ਼ੂਆਂ ਦਾ ਰੱਖ ਰਾਖਵ ਬਾਰੇ ਜਾਣਕਾਰੀ ਦਿੱਤੀ ਗਈ | ਕੈਂਪ ਵਿੱਚ ਜਸਵਿੰਦਰ ਸਿੰਘ (ਵੈਟਨਰੀ ਇੰਸਪੈਕਟਰ ਮੌੜ ਨਾਭਾ) ਨੇ ਪਸ਼ੂ ਪਾਲਕਾਂ ਦੀ ਸਿਹਤ ਲਈ ਵਿਭਾਗ ਦੀਆ ਸਹੂਲਤਾਂ ਬਾਰੇ ਦੱਸਿਆ | ਇਸ ਮੌਕੇ ਐਚ ਡੀ ਐਫ ਸੀ ਬੈਂਕ ਦੇ ਨੁਮਾਇੰਦੇ ਜਸਵੀਰ ਸਿੰਘ ਅਤੇ ਨਰਿੰਦਰ ਸਿੰਘ ਨੇ ਬੈਂਕ ਦੀਆਂ ਹਿਦਾਇਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ|