:

ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਨੇ ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਨ ਵਿਰੁੱਧ ਪ੍ਰਗਟਾਇਆ ਰੋਸ

#Barnala #Shiromani Akali Dal#Punjab
0
#Barnala #Shiromani Akali Dal#Punjab

ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਨੇ ਪੰਚਾਇਤਾਂ ਨੂੰ  ਸਮੇਂ ਤੋਂ ਪਹਿਲਾਂ ਭੰਗ ਕਰਨ ਵਿਰੁੱਧ ਪ੍ਰਗਟਾਇਆ ਰੋਸ


ਬਰਨਾਲਾ, 21 ਅਗਸਤ
 ਪੰਜਾਬ ਸਰਕਾਰ ਵੱਲੋਂ ਮਿਆਦ ਪੂਰੀ ਹੋਣ ਤੋਂ ਪਹਿਲਾਂ ਪੰਚਾਇਤਾਂ ਨੂੰ  ਨੋਟੀਫਿਕੇਸ਼ਨ ਜਾਰੀ ਕਰਕੇ ਭੰਗ ਕਰਨ ਦੇ ਫੈਸਲੇ ਵਿਰੁੱਧ ਰੋਸ ਪ੍ਰਗਟਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਵੱਲੋਂ ਲੋਕ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ ਜ਼ਿਲ੍ਹਾ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰਾਂ ਨੂੰ  ਮੰਗ ਪੱਤਰ ਸੌਂਪਣ ਦੇ ਦਿੱਤੇ ਸੱਦੇ ਤਹਿਤ ਅੱਜ ਬਰਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੀ ਜ਼ਿਲ੍ਹਾ ਜਥੇਬੰਦੀ ਦੀ ਅਗਵਾਈ ਹੇਠ ਹੋਏ ਵੱਡੀ ਗਿਣਤੀ ਪੰਚਾਇਤਾਂ ਦੇ ਇਕੱਠ ਨੇ ਪਾਰਟੀ ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਨੂੰ  ਮੰਗ ਪੱਤਰ ਸੌਂਪਿਆ |
ਇਸ ਮੌਕੇ ਪੰਚਾਇਤਾਂ ਦੇ ਇਕੱਠ ਅਤੇ ਪੱਤਰਕਾਰਾਂ ਨੂੰ  ਸੰਬੋਧਨ ਕਰਦਿਆਂ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਸਿਆਸੀ ਸਾਜਿਸ਼ ਤਹਿਤ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦੀਆਂ ਗ੍ਰਾਮ ਪੰਚਾਇਤਾਂ ਨੂੰ  ਤੁਰੰਤ ਪ੍ਰਭਾਵ ਨਾਲ ਸਮੇਂ ਤੋਂ ਪਹਿਲਾਂ ਭੰਗ ਕਰਕੇ ਬਹੁਤ ਵੱਡਾ ਲੋਕ ਵਿਰੋਧੀ ਫੈਸਲਾ ਲਿਆ ਹੈ, ਜੋ ਕਿ ਭਾਰਤੀ ਸੰਵਿਧਾਨ ਦੀ ਉਲੰਘਣਾ ਵੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਚਾਇਤਾਂ ਨੂੰ  ਤੁਰੰਤ ਪ੍ਰਭਾਵ ਨਾਲ ਭੰਗ ਕਰਨ ਪਿੱਛੇ ਬਹੁਤ ਵੱਡਾ ਲੋਕ ਭਲਾਈ ਦਾ ਕਾਰਨ ਹੋਣਾ ਚਾਹੀਦਾ ਹੈ ਪਰ ਸਰਕਾਰ ਦੇ ਇਸ ਫੈਸਲੇ ਪਿੱਛੇ ਕੋਈ ਲੋਕ ਭਲਾਈ ਨਹੀਂ, ਸਗੋਂ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਵਿੱਚ ਖੜੋਤ ਆਵੇਗੀ | ਪੰਚਾਇਤਾਂ ਸਰਕਾਰ ਵੱਲੋਂ ਮਿਲਣ ਵਾਲੀਆਂ ਗ੍ਰਾਂਟਾਂ ਦੀ ਆਸ ਵਿੱਚ ਜੋ ਕੰਮ ਪਹਿਲਾਂ ਆਪਣੇ ਪੱਲਿਓ ਪੈਸੇ ਖਰਚ ਕੇ ਕਰਵਾ ਚੁੱਕੀਆਂ ਹਨ, ਉਨ੍ਹਾਂ ਦੀ ਅਦਾਇਗੀ ਰੁਕੇਗੀ | ਸ. ਸੰਧੂ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਫੈਸਲਾ ਸਿਰਫ ਤੇ ਸਿਰਫ ਆਉਣ ਵਾਲੀਆਂ ਪੰਚਾਇਤੀ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਲਾਹਾ ਲੈਣ ਲਈ ਲਿਆ ਗਿਆ | ਸਰਕਾਰ ਆਪਣੇ ਚਹੇਤਿਆਂ ਨੂੰ  ਪ੍ਰਬੰਧਕ ਬਣਾ ਕੇ ਪੰਚਾਇਤਾਂ ਵੱਲੋਂ ਕੀਤੇ ਕੰਮਾਂ ਦਾ ਸਿਹਰਾ ਖੁਦ ਨੂੰ  ਦੇਣਾ ਚਾਹੁੰਦੀ ਹੈ, ਕਿਉਂਕਿ ਜਿਆਦਾਤਰ ਪੰਜਾਬ ਦੀਆਂ ਪੰਚਾਇਤਾਂ ਉੱਪਰ ਸੱਤਾਧਾਰੀ ਪਾਰਟੀ ਨੂੰ  ਛੱਡ ਕੇ ਹੋਰ ਪਾਰਟੀਆਂ ਦਾ ਕਬਜਾ ਹੈ | ਇਸ ਲਈ ਸਰਕਾਰ ਪੰਚਾਇਤਾਂ ਤੋਂ ਅਧਿਕਾਰ ਖੋਹ ਕੇ ਅਸਿੱਧੇ ਰੂਪ ਵਿੱਚ ਅਧਿਕਾਰ ਆਪਣੇ ਹੱਥ ਵਿੱਚ ਲੈਣਾ ਚਾਹੁੰਦੀ ਹੈ, ਜੋ ਕਿ ਸਰਾਸਰ ਗਲਤ ਹੈ |
ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਬਰਨਾਲਾ ਪ੍ਰਧਾਨ ਸ. ਦਰਸ਼ਨ ਸਿੰਘ ਮੰਡੇਰ ਨੇ ਕਿਹਾ ਕਿ ਅਹੁਦੇਦਾਰਾਂ ਨੂੰ  12 ਜਨਵਰੀ 2019 ਨੂੰ  ਸਹੁੰ ਚੁਕਵਾਈ ਗਈ ਸੀ ਅਤੇ ਅਹੁਦੇਦਾਰਾਂ ਦੀ ਪਹਿਲੀ ਮੀਟਿੰਗ ਜਨਵਰੀ 2019 ਦੇ ਮਹੀਨੇ ਵਿੱਚ ਹੋਈ ਸੀ | ਇਸ ਲਈ ਸਾਰੀਆਂ ਗ੍ਰਾਮ ਪੰਚਾਇਤਾਂ ਦੀ ਮਿਆਦ ਜਨਵਰੀ 2024 ਵਿੱਚ ਖਤਮ ਹੋਵੇਗੀ | ਪੰਚਾਇਤਾਂ ਨੂੰ  ਭੰਗ ਕਰਕੇ ਪੰਜਾਬ ਸਰਕਾਰ ਵੱਲੋਂ ਜੋ ਉਨ੍ਹਾਂ ਦੇ ਜੋ ਹੱਕ ਖੋਹੇ ਗਏ ਹਨ, ਉਹ ਪੰਚਾਇਤਾਂ ਨੂੰ  ਤੁਰੰਤ ਵਾਪਸ ਕੀਤੇ ਜਾਣ, ਤਾਂ ਜੋ ਪੰਚਾਇਤਾਂ ਆਪਣੇ ਪਿੰਡਾਂ ਵਿੱਚ ਰੁਕੇ ਵਿਕਾਸ ਦੇ ਕਾਰਜਾਂ ਨੂੰ  ਬਿਨ੍ਹਾਂ ਕਿਸੇ ਦਿੱਕਤ ਤੋਂ ਪੂਰਾ ਕਰਵਾ ਸਕਣ |
ਇਸ ਮੌਕੇ ਹਾਜਰ ਪੰਚਾਇਤਾਂ ਵਿੱਚ ਸਰਪੰਚ ਯੂਨੀਅਨ ਦੇ ਪ੍ਰਧਾਨ ਤਰਨਜੀਤ ਸਿੰਘ ਦੁੱਗਲ ਸਰਪੰਚ, ਸੁਖਪਾਲ ਸਿੰਘ ਛੰਨਾ, ਸਰਪੰਚ ਸੁਖਵਿੰਦਰ ਸਿੰਘ ਕਲਕੱਤਾ, ਸਰਪੰਚ ਗੁਰਮੇਲ ਕੌਰ, ਗੁਰਜੀਤ ਸਿੰਘ ਸਰਪੰਚ ਭੂਰੇ, ਤਜਿੰਦਰ ਸਿੰਘ ਸਰਪੰਚ ਨਾਰਾਇਣਗੜ੍ਹ ਸੋਹੀਆਂ, ਗੁਰੂ ਅਵਤਾਰ ਸਿੰਘ ਸਰਪੰਚ ਰੂੜੇਕੇ ਖੁਰਦ, ਕਰਮਜੀਤ ਸਿੰਘ ਸਰਪੰਚ, ਲਾਡੀ ਸਰਪੰਚ ਪੱਖੋ ਕਲਾਂ, ਗੁਰਧਿਆਨ ਸਿੰਘ ਸਰਪੰਚ, ਗੁਰਜੀਤ ਕੌਰ ਸਰਪੰਚ, ਗੁਰਜਿੰਦਰ ਸਿੰਘ ਪੰਚ, ਜਸਵਿੰਦਰ ਸਿੰਘ ਸਰਪੰਚ, ਸਰਪੰਚ ਇਕਬਾਲ ਸਿੰਘ ਘੁੰਨਸ ਸਮੇਤ 50 ਦੇ ਕਰੀਬ ਪਿੰਡਾਂ ਦੀਆਂ ਪੰਚਾਇਤਾਂ ਹਾਜਰ ਸਨ |  
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਸੁਖਜੀਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ,ਗੁਰਪ੍ਰੀਤ ਸਿੰਘ ਖੁੱਡੀ ਪ੍ਰਧਾਨ ਯੂਥ ਵਿੰਗ, ਓਕਾਰ ਸਿੰਘ ਬਰਾੜ, ਗੁਰਜੀਤ ਸਿੰਘ ਸ਼ਹਿਣਾ ਯੂਥ ਪ੍ਰਧਾਨ, ਸੁਖਪਾਲ ਸਿੰਘ ਛੰਨਾ ਹਲਕਾ ਇੰਚਾਰਜ ਭਦੌੜ, ਬੀਬੀ ਅਮਨ ਕੌਰ ਹਲਕਾ ਇੰਚਾਰਜ ਭਦੌੜ, ਬੀਬੀ ਮਨਵੀਰ ਕੌਰ ਰਾਹੀ ਐਡਵੋਕੇਟ ਹਲਕਾ ਇੰਚਾਰਜ ਮਹਿਲ ਕਲਾਂ, ਬੀਬੀ ਕਿਰਨਜੀਤ ਕੌਰ, ਬੀਬੀ ਹਰਿੰਦਰ ਕੌਰ, ਬੀਬੀ ਕਮਲਦੀਪ ਕੌਰ ਜੋਨ ਇੰਚਾਰਜ, ਮਨਦੀਪ ਕੌਰ ਹੰਡਿਆਇਆ ਇੰਚਾਰਜ, ਸਰਕਾਰ ਪ੍ਰਧਾਨ ਜੀਤ ਸਿੰਘ ਮਾਂਗੇਵਾਲ, ਸਰਕਲ ਪ੍ਰਧਾਨ ਭੂਰਾ ਸਿੰਘ ਧਨੌਲਾ, ਸਰਕਲ ਪ੍ਰਧਾਨ ਭੋਲਾ ਸਿੰਘ ਸ਼ਹਿਣਾ, ਸਰਕਲ ਪ੍ਰਧਾਨ ਮਿੰਦਰ ਸਿੰਘ ਸਹਿਜੜਾ, ਜੱਸਾ ਸਿੰਘ ਮਾਣਕੀ ਜ਼ਿਲ੍ਹਾ ਪ੍ਰੀਸ਼ਦ ਇੰਚਾਰਜ ਮਹਿਲ ਕਲਾਂ, ਡਾ. ਕੁਲਵਿੰਦਰ ਸਿੰਘ, ਗੁਰਮੇਲ ਸਿੰਘ, ਅਜੈਬ ਸਿੰਘ ਭੈਣੀ ਫੱਤਾ, ਮਨਦੀਪ ਸਿੰਘ ਕਾਲੇਕੇ, ਗੁਰਤੇਜ ਸਿੰਘ ਅਸਪਾਲ ਕਲਾਂ, ਸੁਖਵਿੰਦਰ ਸਿੰਘ, ਰਾਮ ਸਿੰਘ ਗਹਿਲ, ਕੁਲਦੀਪ ਸਿੰਘ ਕਾਲਾ ਸਰਪੰਚ, ਗੁਰਮੇਲ ਸਿੰਘ, ਜਸਵੀਰ ਸਿੰਘ ਬਿੱਲਾ ਸਮੇਤ ਵੱਡੀ ਗਿਣਤੀ ਆਗੂ ਤੇ ਵਰਕਰ ਹਾਜਰ ਸਨ |