:

ਐੱਸਡੀਐਮ ਵੱਲੋਂ ਸੜਕ ਸੁਰੱਖਿਆ ਬਾਰੇ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦਾ ਕੀਤਾ ਬਚਾ ਜਾਰੀ

#barnala #roadsafety #sdmoffice
0
#barnala #roadsafety #sdmoffice

ਐੱਸਡੀਐਮ ਵੱਲੋਂ ਸੜਕ ਸੁਰੱਖਿਆ ਬਾਰੇ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦਾ ਕੀਤਾ ਬਚਾ ਜਾਰੀ

--ਸਬੰਧਤ ਵਿਭਾਗਾਂ ਨਾਲ ਮੀਟਿੰਗ ਕਰਕੇ ਸਕੂਲੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ’ਤੇ ਦਿੱਤਾ ਜ਼ੋਰ

ਬਰਨਾਲਾ, 22 ਅਗਸਤ
     ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ. ਗੋਪਾਲ ਸਿੰਘ ਵੱਲੋਂ ਅੱਜ ਇੱਥੇ ਤਹਿਸੀਲ ਦਫਤਰ ਵਿਖੇ ਸੜਕੀ ਸੁਰੱਖਿਆ ਸਬੰਧੀ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਟ੍ਰੈਫਿਕ ਪੁਲੀਸ ਅਧਿਕਾਰੀ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਸਿੱਖਿਆ ਵਿਭਾਗ ਸਣੇ ਹੋਰ ਅਧਿਕਾਰੀ ਸ਼ਾਮਲ ਹੋਏ। 
 ਇਸ ਮੌਕੇ ਐਸਡੀਐਮ ਸ. ਗੋਪਾਲ ਸਿੰਘ ਵੱਲੋਂ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਵੱਲੋਂ ਭੇਜਿਆ ਕਿਤਾਬਚਾ ਅਤੇ ਪੈਂਫਲੇਟ ਜਾਰੀ ਕੀਤੇ ਗਏ, ਜਿਸ ਵਿੱਚ ਸੜਕੀ ਸੁਰੱਖਿਆ, ਟਰੈਫਿਕ ਚਿੰਨ੍ਹਾਂ ਆਦਿ ਬਾਰੇ ਜਾਣਕਾਰੀ ਦਰਜ ਹੈੇ। ਇਸ ਮੌਕੇ ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ ਕਿ ਇਹ ਕਿਤਾਬਚਾ ਸਕੂਲ ਮੁਖੀਆਂ ਨੂੰ ਭੇਜਿਆ ਜਾਵੇਗਾ ਤਾਂ ਜੋ ਉਹ ਵਿਦਿਆਰਥੀਆਂ ਨੂੰ ਟ੍ਰੈਫਿਕ ਨੇਮਾਂ ਬਾਰੇ ਜਾਗਰੂਕ ਕਰ ਸਕਣ। 
    ਉਨ੍ਹਾਂ ਟ੍ਰੈਫਿਕ ਪੁਲੀਸ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੂੰ ਆਪਸੀ ਤਾਲਮੇਲ ਨਾਲ ਵੱਧ ਤੋਂ ਵੱਧ ਕੈਂਪ ਲਾ ਕੇ ਸੜਕੀ ਸੁਰੱਖਿਆ ਬਾਰੇ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲੀਸ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵਾਹਨ ਨਾ ਚਲਾਉਣਾ ਯਕੀਨੀ ਬਣਾਵੇ ਤੇ ਪੈਦਲ ਯਾਤਰੀਆਂ, ਸਾਈਕਲ ਚਾਲਕਾਂ, ਦੋ ਪਹੀਆ ਤੇ ਹੋਰ ਵਾਹਨਾਂ ਬਾਰੇ ਸੜਕੀ ਨੇਮਾਂ ਸਬੰਧੀ ਵਿਦਿਆਰਥੀਆਂ/ਨੌਜਵਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।