:

ਪੱਖੋਕੇ ਤੇ ਮੱਲੀਆਂ ਵਲੋਂ ਸੁਸਾਇਟੀ ਵਿੱਚ ਸੈਕਟਰੀ ਵਲੋਂ ਕੀਤੇ ਗਏ ਗਬਨ ਦੇ ਮਾਮਲੇ ਕਰਕੇ ਡੀਸੀ ਦਫਤਰ ਅੱਗੇ ਲਗਾਇਆ ਗਿਆ ਧਰਨਾ

#barnala #dc #kisanunion #bhartikisanunion
0
#barnala #dc #kisanunion #bhartikisanunion

ਪੱਖੋਕੇ ਤੇ ਮੱਲੀਆਂ ਵਲੋਂ ਸੁਸਾਇਟੀ ਵਿੱਚ ਸੈਕਟਰੀ ਵਲੋਂ ਕੀਤੇ ਗਏ ਗਬਨ ਦੇ ਮਾਮਲੇ ਕਰਕੇ ਡੀਸੀ ਦਫਤਰ ਅੱਗੇ ਲਗਾਇਆ ਗਿਆ ਧਰਨਾ 


ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪ੍ਰੈੱਸ ਨੋਟ ਬੀਕੇਯੂ ਏਕਤਾ ਉਗਰਾਹਾਂ ਤੇ ਦੀ ਕੋਅਪਰੇਟਿਵ ਖੇਤੀਬਾੜੀ ਸੁਸਾਇਟੀ ਪਿੰਡ ਪੱਖੋਕੇ ਤੇ ਮੱਲੀਆਂ ਵਲੋਂ ਸੁਸਾਇਟੀ ਵਿੱਚ ਸੈਕਟਰੀ ਵਲੋਂ ਕੀਤੇ ਗਏ ਗਬਨ ਦੇ ਮਾਮਲੇ ਲੈ ਕੇ ਸਥਾਨਕ ਡੀਸੀ ਦਫਤਰ ਅੱਗੇ ਲਗਾਇਆ ਗਿਆ ਧਰਨਾ ਅੱਜ ਸੱਤਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਬਲਾਕ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਿੰਘ ਚੀਮਾ, ਸੁਸਾਇਟੀ ਪ੍ਰਧਾਨ ਬੂਟਾ ਸਿੰਘ ਪੱਖੋਕੇ ਆਦਿ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਪਿੰਡ ਪੱਖੋਕੇ ਤੇ ਮੱਲੀਆਂ ਦੀ ਸਾਂਝੀ ਕੋਅਪਰੇਟਿਵ ਸੁਸਾਇਟੀ ਵਿੱਚ ਸੈਕਟਰੀ ਵਲੋਂ ਕੀਤੇ ਗਏ ਕਰੋੜਾਂ ਰੁਪਏ ਦੀ ਗਬਨ ਦੀ ਪੁੱਖਤਾ ਤੇ ਨਿਰਪੱਖ ਜਾਂਚ ਅਜੇ ਤੱਕ ਨਹੀਂ ਕੀਤੀ ਗਈ ਹੈ।ਕਿਸਾਨਾ ਵਲੋਂ ਅੱਜ ਛੇ ਦਿਨਾ ਤੋਂ ਲਗਾਤਾਰ ਡੀਸੀ ਦਫਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ।ਪਰ ਇਸ ਦੇ ਬਾਵਜੂਦ ਵੀ ਪ੍ਰਸਾਸ਼ਨ ਵਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ। ਆਗੂਆਂ ਕਿਹਾ ਕਿ ਸਬੰਧਤ ਮਹਿਕਮਾ ਇਸ ਘਪਲੇ ਵਿੱਚ ਆਪਣੇ ਚਹੇਤੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਬਚਾਅ ਰਿਹਾ ਹੈ ਤੇ ਉਨ੍ਹਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਮੌਕੇ ' ਆਗੂ ਅਵਤਾਰ ਸਿੰਘ ਤਾਰੀ ਪ੍ਰਬੰਧਕ ਕਮੇਟੀਆਂ ਦੇ ਜ਼ਿਲ੍ਹਾ ਸੰਗਰੂਰ ਤੋਂ ਪ੍ਰਧਾਨ, ਪਰਮਜੀਤ ਸਿੰਘ ਢੀਂਡਸਾ, ਸੁਖਜੀਤ ਸਿੰਘ ਪ੍ਰਧਾਨ ਰੰਗੀਆ ਸੁਸਾਇਟੀ ਆਦਿ ਨੇ ਕਿਹਾ ਕਿ ਜਲਦ ਤੋਂ ਜਲਦ ਮਹਿਕਮਾਂ ਲੋਕਾਂ ਨੂੰ ਇਨਸਾਫ ਦੇਵੇ ਅਤੇ ਮੈਂਬਰਾਂ ਦੀਆਂ ਅਟੈਚ ਜ਼ਮੀਨਾਂ ਤੁਰੰਤ ਬਹਾਲ ਕੀਤੀਆਂ ਜਾਣ। ਲੋਕਾਂ ਨੂੰ ਵਿਸਾਵਸ ਦਿਵਾਇਆ ਗਿਆ ਕਿ ਕੋਅਪਰੇਟਿਵ ਬੈਂਕ ਦੇ ਦੋਸੀ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਵੀ ਕਰਵਾਈ ਜਾਵੇ ਤੇ ਬੈਂਕ ਮੈਨੇਜਰ ਜਗਤਾਰ ਸਿੰਘ ਜੇਠੂਕੇ ਦੀ ਬਹਾਲੀ ਦੀ ਮੁੜ੍ਹ ਤੋਂ ਜਾਂਚ ਕਰਵਾਈ ਜਾਵੇ। ਇਸ ਮੌਕੇ ਮੇਵਾ ਸਿੰਘ ਪੰਡੋਰੀ (ਮਹਿਲ ਖੁਰਦ ਸੁਸਾਇਟੀ), ਜਗਸੀਰ ਸਿੰਘ ਕਲਾਲ ਮਾਜਰਾ (ਧਨੇਰ ਸੁਸਾਇਟੀ), ਦਰਸ਼ਨ ਸਿੰਘ ਪ੍ਰਧਾਨ ਹਮੀਦੀ ਸੁਸਾਇਟੀ ਤੋਂ ਇਲਾਵਾ ਚਰਨ ਸਿੰਘ ਪੱਖੋਕੇ ਰਾਜਵਿੰਦਰ ਸਿੰਘ ਮੱਲੀ, ਨਿਰਮਲ ਸਿੰਘ ਪੱਖੋਕੇ, ਗੁਰਪ੍ਰੀਤ ਸਿੰਘ ਝੰਡਾ, ਬਲਦੇਵ ਕੌਰ, ਸੁਰਜੀਤ ਕੌਰ, ਸਿੰਦਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ।

ਤਾਜ਼ਾ ਖ਼ਬਰਾਂ
Gallery
Tags
Social Media