ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਭਰਤੀ ਲਈ ਮੁਫ਼ਤ ਸਰੀਰਕ ਸਿਖਲਾਈ ਕੈਂਪ
- Reporter 21
- 24 Aug, 2023
ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਭਰਤੀ ਲਈ ਮੁਫ਼ਤ ਸਰੀਰਕ ਸਿਖਲਾਈ ਕੈਂਪ
--- 25 ਅਗਸਤ ਨੂੰ 9 ਵਜੇ ਰਜਿਸਟ੍ਰੇਸ਼ਨ ਲਈ ਪੁੱਜਣ ਨੌਜਵਾਨ: ਟੇ੍ਨਿੰਗ ਅਧਿਕਾਰੀ
ਬਰਨਾਲਾ, 24 ਅਗਸਤ
ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ (ਭੀਖੀ-ਬੁਢਲਾਈ ਰੋਡ) ਵਲੋਂ ਜ਼ਿਲ੍ਹਾ ਮਾਨਸਾ, ਬਰਨਾਲਾ ਤੇ ਸੰਗਰੂਰ ਦੇ ਪੰਜਾਬ ਪੁਲਿਸ ਦਾ ਲਿਖਤੀ ਪੇਪਰ ਦੇ ਚੁੱਕੇ ਨੌਜਵਾਨਾਂ ਲਈ ਫਿਜ਼ੀਕਲ ਟੇ੍ਰਨਿੰਗ ਦੀ ਤਿਆਰੀ ਲਈ ਮੁਫਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ।
ਟੇ੍ਨਿੰਗ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਿਖਲਾਈ ਲੈਣ ਦੇ ਚਾਹਵਾਨ ਲੜਕੇ ਦਸਤਾਵੇਜ਼ ਲੈ ਕੇ ਪਿੰਡ ਬੋੜਾਵਾਲ ਵਿਖੇ ਨਿੱਜੀ ਤੌਰ ’ਤੇ ਕੈਂਪ ਵਿੱਚ 25 ਅਗਸਤ ਨੂੰ ਸਹੀ ਸਵੇਰੇ 09:00 ਵਜੇ ਪਹੁੰਚ ਕੇ ਸਿਖਲਾਈ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਵਾਸਤੇ ਪੰਜਾਬ ਪੁਲਿਸ ਲਈ ਆਨਲਾਈਨ ਅਪਲਾਈ ਫਾਰਮ ਦੀ ਫੋਟੋ ਕਾਪੀ, ਲਿਖਤੀ ਪੇਪਰ ਦੇ ਰੋਲ ਨੰ: ਦੀ ਕਾਪੀ, ਦਸਵੀ ਜਮਾਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਬਾਰਵੀ ਜਮਾਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ ਤੇ 2 ਪਾਸਪੋਰਟ ਸਾਈਜ਼ ਫੋਟੋਆਂ ਦੀ ਜ਼ਰੂਰਤ ਹੈ।
ਫਿਜ਼ੀਕਲ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ 90563-35220, 97792-50214 ’ਤੇ ਸੰਪਰਕ ਕੀਤਾ ਜਾ ਸਕਦਾ ਹੈ।