ਡਿਪਟੀ ਕਮਿਸ਼ਨਰ ਵੱਲੋਂ ਮਾਰਕਫੈੱਡ ਅਤੇ ਸਹਿਕਾਰਤਾ ਅਧਿਕਾਰੀਆਂ ਨਾਲ ਮੀਟਿੰਗ
- Reporter 21
- 25 Aug, 2023 04:14
ਡਿਪਟੀ ਕਮਿਸ਼ਨਰ ਵੱਲੋਂ ਮਾਰਕਫੈੱਡ ਅਤੇ ਸਹਿਕਾਰਤਾ ਅਧਿਕਾਰੀਆਂ ਨਾਲ ਮੀਟਿੰਗ
---ਮਾਰਕਫੈੱਡ ਉਤਪਾਦਾਂ ਦੇ ਨਾਲ ਨਾਲ ਹੋਰ ਸਥਾਨਕ ਉਤਪਾਦਾਂ ਦੀ ਮਾਰਕਟਿੰਗ ਬਾਰੇ ਵਿਚਾਰਾਂ
ਬਰਨਾਲਾ, 25 ਅਗਸਤ
ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਵੱਲੋਂ ਅੱਜ ਇੱਥੇ ਮਾਡਲ ਫੇਅਰ ਪ੍ਰਾਈਸ ਸ਼ੌਪ ਬਾਰੇ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਉਨ੍ਹਾਂ ਮਾਰਕਫੈੱਡ ਅਤੇ ਸਹਿਕਾਰਤਾ ਅਧਿਕਾਰੀਆਂ ਤੋਂ ਇਸ ਪ੍ਰਾਜੈਕਟ ਦੀ ਸਥਿਤੀ ਦਾ ਜਾਇਜ਼ਾ ਲਿਆ।
ਇਸ ਮੌਕੇ ਜ਼ਿਲ੍ਹਾ ਮੈਨੇਜਰ ਮਾਰਕਫੈੱਡ ਮੈਡਮ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਫੇਅਰ ਪ੍ਰਾਈਸ ਸ਼ੌਪ ਸਬੰਧੀ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਥਾਵਾਂ ਦੀ ਪਛਾਣ ਬਾਰੇ ਜਾਣਕਾਰੀ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਇਨ੍ਹਾਂ ਦੁਕਾਨਾਂ ’ਤੇ ਕਣਕ/ਆਟਾ, ਖਾਧ, ਮਾਰਕਫੈੱਡ ਉਤਪਾਦ ਆਦਿ ਰੱਖਣ ਦੀ ਤਜਵੀਜ਼ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਥਾਵਾਂ ਦੀ ਪਛਾਣ ਤੋਂ ਇਲਾਵਾ ਹੋਰ ਸਥਾਨਕ ਕਿਸਾਨਾਂ ਦੇ ਉਤਪਾਦ ਰੱਖਣ ਦੀਆਂ ਸੰਭਾਵਨਾਵਾਂ ਤਲਾਸ਼ਣ ’ਤੇ ਜ਼ੋਰ ਦਿੱਤਾ ਤਾਂ ਜੋ ਉਨ੍ਹਾਂ ਨੂੰ ਮਾਰਕਟਿੰਗ ਪਲੈਟਫਾਰਮ ਮਿਲ ਸਕੇ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸ. ਗੋਪਾਲ ਸਿੰਘ, ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।