ਬਰਨਾਲਾ ਪੁਲਿਸ ਨੇ ਕੁੱਟਮਾਰ ਕਰਨ ਵਾਲੇ ਦੋਸੀਆਨ ਨੂੰ ਕੀਤਾ ਗਿ੍ਰਫਤਾਰ
- Reporter 21
- 05 Sep, 2023 06:46
ਬਰਨਾਲਾ ਪੁਲਿਸ ਨੇ ਕੁੱਟਮਾਰ ਕਰਨ ਵਾਲੇ ਦੋਸੀਆਨ ਨੂੰ ਕੀਤਾ ਗਿ੍ਰਫਤਾਰ
ਮਿਤੀ 05-09-2023
ਥਾਣਾ ਸਿਟੀ-1 ਬਰਨਾਲਾ ਵੱਲੋਂ ਅ/ਧ 323,341,149 IPC ਤਹਿਤ ਰਮਨਦੀਪ ਕੌਰ ਉਰਫ ਟੋਟੂਆਲੀ ਪਤਨੀ ਤਰਸੇਮ ਸਿੰਘ ਵਾਸੀ ਢਿੱਲਵਾ ਅਤੇ ਵਿਮਲਪ੍ਰੀਤ ਸਿੰਘ ਉਰਫ ਨੀਟਾ ਪੁੱਤਰ ਗੁਰਦੀਪ ਸਿੰਘ ਵਾਸੀ ਧਨੌਲਾ ਨੂੰ ਗਿ੍ਫਤਾਰ ਕੀਤਾ ਗਿਆ। ਮੁਦੱਈ ਨੇ ਬਿਆਨ ਲਿਖਵਾਇਆ ਕਿ ਮੇਰੇ ਘਰ ਵਿੱਚ ਰਮਨਦੀਪ ਕੌਰ ਨਾਮ ਦੀ ਲੜਕੀ ਕਿਰਾਏ ਪਰ ਰਹਿੰਦੀ ਹੈ ਰਮਨਦੀਪ ਕੌਰ ਮਿਤੀ 01/02-09-23 ਦੀ ਰਾਤ ਨੂੰ ਆਪਣੇ ਕਿਰਾਏ ਵਾਲੇ ਕਮਰੇ ਵਿੱਚ 2/3 ਨੌਜਵਾਨਾ ਨੂੰ ਬੁਲਾ ਕੇ ਨਸਾ ਕਰ ਰਹੀ ਸੀ ਜਿਸ ਬਾਰੇ ਪਤਾ ਲੱਗਣ ਤੇ ਮੈਂ ਅਤੇ ਮੇਰੇ ਗੁਆਢੀ ਗੁਰਮੇਲ ਕੌਰ ਪਤਨੀ ਹਰਬੰਸ ਸਿੰਘ, ਕਰਨਵੀਰ ਪੁੱਤਰ ਜਗਦੀਪ ਸਿੰਘ ਵਾਸੀਆਨ ਬੱਬਰਾ ਦਾ ਪਹਾ ਬਰਨਾਲਾ ਵੱਲੋਂ ਰੋਕਣ ਤੇ ਰਮਨਦੀਪ ਕੌਰ ਅਤੇ ਉਸਦੇ ਸਾਥੀ ਨੀਟਾ ਸਿੰਘ ਵਗੈਰਾ ਨੇ ਸਾਡੇ ਨਾਲ ਕੁੱਟਮਾਰ ਕੀਤੀ। ਜਿਸਤੇ ਦੋਸੀਆਨ ਖਿਲਾਫ ਮੁਕੱਦਮਾ ਰਜਿਸਟਰ ਕੀਤਾ ਗਿਆ।