:

ਹੁਣ ਹੋਰ ਮਜਬੂਤ ਇਰਾਦੇ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰੇਗੀ 'ਸੱਥ'

#Barnala#Punjabuniversity#Elections
0
#Barnala#Punjabuniversity#Elections

ਹੁਣ ਹੋਰ ਮਜਬੂਤ ਇਰਾਦੇ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰੇਗੀ 'ਸੱਥ'


ਬਰਨਾਲਾ, 07 ਸਤੰਬਰ -
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੀ ਸੋਚ ਲੈ ਕੇ ਚੱਲੀ ਵਿਦਿਆਰਥੀ ਜਥੇਬੰਦੀ 'ਸੱਥ' ਨੂੰ  ਮਿਲੀ ਸਫਲਤਾ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੱਥ ਦੀ ਆਗੂ ਰਨਮੀਕਜੋਤ ਕੌਰ ਦੇ ਮੀਤ ਪ੍ਰਧਾਨ ਚੁਣੇ ਜਾਣ 'ਤੇ ਮੁਬਾਰਕਵਾਦ ਦਿੱਤੀ ਹੈ |
ਸ. ਸੰਧੂ ਨੇ ਬਰਨਾਲਾ ਜ਼ਿਲ੍ਹੇ ਦੇ ਅਹੁਦੇਦਾਰਾਂ ਨਾਲ ਮੀਟਿੰਗ ਉਪਰੰਤ ਪ੍ਰੈਸ ਦੇ ਨਾਂਅ ਜਾਰੀ ਬਿਆਨ ਕਰਦਿਆਂ ਕਿਹਾ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੋਚ 'ਤੇ ਚੱਲਣ ਵਾਲੀ ਵਿਦਿਆਰਥੀ ਜਥੇਬੰਦੀ ਸੱਥ ਦੀ ਉਮੀਦਵਾਰ ਰਨਮੀਕਜੋਤ ਕੌਰ ਨੇ ਜਿੱਤ ਦਰਜ ਕਰਕੇ ਮੀਤ ਪ੍ਰਧਾਨ ਚੁਣੇ ਜਾਣ ਦਾ ਮਾਣ ਹਾਸਲ ਕੀਤਾ ਹੈ | ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਨੂੰ  ਵਿਦਿਆਰਥੀ ਆਗੂ ਰਨਮੀਕਜੋਤ ਕੌਰ ਅਤੇ ਟੀਮ 'ਤੇ ਪੂਰਾ ਮਾਣ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀ ਜਥੇਬੰਦੀ ਸੱਥ ਹੁਣ ਹੋਰ ਵੀ ਵੱਧ ਮਜਬੂਤ ਇਰਾਦੇ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰੇਗੀ | ਵਿਦਿਆਰਥੀਆਂ, ਅਧਿਆਪਕਾਂ ਅਤੇ ਸਿੱਖਿਆ ਦੇ ਸਿਧਾਂਤਕ ਅਧਿਕਾਰਾਂ 'ਤੇ ਹਮੇਸ਼ਾ ਡੱਟ ਕੇ ਪਹਿਰਾ ਦੇਵੇਗੀ | ਸ. ਸੰਧੂ ਨੇ ਕਿਹਾ ਕਿ ਅਸੀਂ ਸੰਘਰਸ਼ਾਂ ਰਾਹੀਂ ਹੀ ਕਾਮਯਾਬ ਹੁੰਦੇ ਹਾਂ | ਸੱਥ ਨੇ ਵਿਦਿਆਰਥੀ ਵਰਗ ਦਾ ਦਿਲ ਜਿੱਤ ਕੇ ਚੋਣਾਂ ਵਿੱਚ ਲਾਮਿਸਾਲ ਜਿੱਤ ਦਰਜ ਕੀਤੀ ਹੈ | ਸੱਥ ਦੀ ਕਾਮਯਾਬੀ ਨਾਲ ਸਿੱਖ ਕੌਮ ਦਾ ਸਿਰ ਵੀ ਫੱਕਰ ਨਾ ਉੱਚਾ ਹੋਇਆ ਹੈ | ਖੁਸ਼ੀ ਦੀ ਗੱਲ ਹੈ ਕਿ ਵਿਦਿਆਰਥੀ ਵਰਗ ਵੀ ਜਾਗਰੂਕ ਹੋ ਰਿਹਾ ਹੈ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਜਥੇਬੰਦੀਆਂ ਦੇ ਉਮੀਦਵਾਰਾਂ ਨੂੰ  ਜਿਤਾ ਕੇ ਅੱਗੇ ਲਿਆ ਰਿਹਾ ਹੈ | ਇੱਥੇ ਵਰਨਣਯੋਗ ਹੈ ਕਿ ਮੀਤ ਪ੍ਰਧਾਨ ਦੇ ਅਹੁਦੇ 'ਤੇ ਸੱਥ ਵੱਲੋਂ ਉਮੀਦਵਾਰ ਰਨਮੀਕਜੋਤ ਕੌਰ ਨੇ 4084 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ |