:

ਡੀ.ਟੀ.ਐੱਫ. ਦਾ ਵਫ਼ਦ ਅਧਿਆਪਕਾਂ ਦੇ ਮਸਲਿਆਂ ਸੰਬੰਧੀ ਬੀ. ਪੀ. ਈ.ਓ. ਨੂੰ ਮਿਲਿਆ

0

ਡੀ.ਟੀ.ਐੱਫ. ਦਾ ਵਫ਼ਦ ਅਧਿਆਪਕਾਂ ਦੇ ਮਸਲਿਆਂ ਸੰਬੰਧੀ ਬੀ. ਪੀ. ਈ.ਓ. ਨੂੰ ਮਿਲਿਆ


ਬਰਨਾਲਾ 


ਮਹਿਲ ਕਲਾਂ :ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਲਾਕ ਮਹਿਲ ਕਲਾਂ ਦਾ ਵਫ਼ਦ ਬਲਾਕ ਪ੍ਰਧਾਨ ਮਾਲਵਿੰਦਰ ਸਿੰਘ ਤੇ ਬਲਾਕ ਸਕੱਤਰ ਰਘਬੀਰ ਕਰਮਗੜ੍ਹ ਦੀ ਅਗਵਾਈ ਹੇਠ ਅਧਿਆਪਕਾਂ ਦੇ ਮਸਲਿਆਂ ਸੰਬੰਧੀ ਬੀ. ਪੀ. ਈ. ਓ. ਮਹਿਲ ਕਲਾਂ ਸ੍ਰ: ਗੁਰਦੀਪ ਸਿੰਘ ਨੂੰ ਮਿਲਿਆ। ਆਗੂਆਂ ਨੇ ਲੰਮੇ ਸਮੇਂ ਤੋਂ ਅਧਿਆਪਕਾਂ ਦੇ ਡੀ. ਏ. ਦੇ ਬਕਾਏ,ਜੀ.ਪੀ.ਐੱਫ.ਆਨਲਾਈਨ ਕਰਨ ਸਬੰਧੀ, ਅਧਿਆਪਕਾਂ ਦੇ ਏ. ਸੀ. ਪੀ. ਦੇ ਬਕਾਇਆ ਸਬੰਧੀ, ਪੇ-ਕਮਿਸ਼ਨ ਦੇ ਬਕਾਇਆ ਸਬੰਧੀ ਅਤੇ ਟਾਇਮ ਵਾਰ ਹੋ ਚੁੱਕੇ ਬਿੱਲਾਂ ਨੂੰ ਮਨਜ਼ੂਰੀ ਲਈ ਭੇਜਣ ਸਬੰਧੀ ਮਸਲੇ ਸਾਂਝੇ ਕੀਤੇ, ਜਿਸ ਸਬੰਧੀ ਬੀ. ਪੀ. ਈ. ਓ. ਗੁਰਦੀਪ ਸਿੰਘ ਜੀ ਨੇ  ਸਾਰੇ ਤਰ੍ਹਾਂ ਦੇ ਬਕਾਏ ਜਲਦੀ ਹੀ ਅਧਿਆਪਕਾਂ ਦੇ ਖਾਤਿਆਂ ਚ' ਪਾਉਣ ਦਾ ਵਿਸ਼ਵਾਸ ਦਿਵਾਇਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਐੱਲ. ਕੇ. ਜੀ. ਦੇ ਬੱਚਿਆਂ ਨੂੰ ਮਿੱਡ-ਡੇ ਮੀਲ ਦੇਣ ਸਬੰਧੀ ਸਪਸ਼ਟ ਹੁਕਮ ਜਾਰੀ ਕਰਨ ਲਈ ਕਿਹਾ, ਜਿਸ ਸਬੰਧੀ ਉਹਨਾਂ ਵੱਲੋਂ ਜਿਲੵੇ ਵੱਲੋਂ ਗਾਇਡਲਾਇਨਜ਼ ਜਾਰੀ ਕਰਵਾਉਣ ਸਬੰਧੀ ਕਿਹਾ ਗਿਆ। ਇਸ ਮੌਕੇ ਸਪ੍ਰਸ ਧਨੇਰ ਵਿੱਚ ਅਧਿਆਪਕਾਂ ਦੀ ਘਾਟ ਬਾਰੇ ਵੀ ਮਸਲਾ ਧਿਆਨ ਚ' ਲਿਆਂਦਾ ਗਿਆ, ਜਿਸ ਸਬੰਧੀ ਘਾਟ ਪੂਰੀ ਕਰਨ ਲਈ ਸਾਕਾਰਾਤਮਕ ਭਰੋਸਾ ਮਿਲਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨਿਰਮਲ ਚੁਹਾਣਕੇ, ਬਲਜਿੰਦਰ ਪ੍ਰਭੂ, ਲਖਵੀਰ ਠੁੱਲੀਵਾਲ, ਪ੍ਰਦੀਪ ਬਖਤਗੜ੍ਹ, ਸੁਖਪ੍ਰੀਤ ਬੜੀ, ਭੁਪਿੰਦਰ ਮਾਂਗੇਵਾਲ,ਸੁਰਿੰਦਰ ਬਾਹਮਣੀਆਂ, ਅਸੋਕ ਕੁਮਾਰ ਤੇ ਪਲਵਿੰਦਰ ਠੀਕਰੀਵਾਲਾ ਹਾਜ਼ਰ ਸਨ।