:

ਮਿੱਡ ਡੇ ਮੀਲ ਵਰਕਰ ਯੂਨੀਅਨ ਪੰਜਾਬ ਸੀਟੂ ਨੂੰ ਦਿੱਤਾ ਮੰਗ ਪੱਤਰ

0

ਮਿੱਡ ਡੇ ਮੀਲ ਵਰਕਰ ਯੂਨੀਅਨ ਪੰਜਾਬ ਸੀਟੂ ਨੂੰ ਦਿੱਤਾ ਮੰਗ ਪੱਤਰ 


ਬਰਨਾਲਾ 

  ਮਿੱਡ ਡੇ ਮੀਲ ਵਰਕਰ ਯੂਨੀਅਨ ਪੰਜਾਬ (ਸੀਟੂ) ਅੱਜ ਮਿੱਡ ਡੇ ਮੀਲ ਵਰਕਰਾਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਦਫ਼ਤਰ ਰਵਿੰਦਰ ਕੁਮਾਰ ਸੁਪਰਡੈਂਟ ਨੂੰ ਦਿੱਤਾ ਮੰਗ ਪੱਤਰ।ਮੰਗ ਪੱਤਰ ਰਾਹੀਂ ਵਰਕਰਾਂ ਨੇ ਮੰਗ ਕੀਤੀ ਕਿ ਸਕੂਲਾਂ ਵਿੱਚ ਚਾਰ ਪੰਜ ਬੱਚੇ ਘਟਣ ਕਾਰਨ ਸਰਕਾਰ ਵੱਲੋਂ ਨੋਟਿਸ ਭੇਜ ਕੇ ਇੱਕ ਵਰਕਰ ਨੂੰ ਹਟਾਉਣ ਲਈ ਕਿਹਾ ਗਿਆ ਹੈ ਜਿਹੜੇ ਵਰਕਰ ਦਸ ਬਾਰਾਂ ਸਾਲ ਤੋਂ ਸਕੂਲਾਂ ਵਿੱਚ ਕੰਮ ਕਰਦੇ ਹਨ ਉਹਨਾ ਵਿੱਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ ਜਦੋਂ ਕਿ ਵਰਕਰਾਂ ਨਾਲ਼ ਸਮਾਨ  ਭੱਤਾ ਦੁੱਗਣਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਸਮਾਨ  ਭੱਤਾ   ਦੁੱਗਣਾ ਕਰਨ ਦੀ ਗੱਲ ਤਾਂ ਦੂਰ ਰਹੀ ਉਹਨਾਂ ਨੂੰ ਆਪਣਾ ਰੁਜ਼ਗਾਰ ਬਚਾਉਣਾ ਵੀ ਮੁਸ਼ਕਿਲ ਹੋ ਗਿਆ ਹੈ ਸੂਬਾ ਪ੍ਰਧਾਨ ਹਰਪਾਲ ਕੌਰ ਬਰਨਾਲਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨ ਸਰਕਾਰ ਮਿੱਡ ਡੇ ਮੀਲ ਵਰਕਰਾਂ ਨਾਲ਼ ਕੀਤੇ ਵਾਅਦੇ ਪੂਰੇ ਕਰੇ ਗੁਆਂਢੀ ਸੂਬੇ ਹਰਿਆਣਾ ਦੇ ਬਰਾਬਰ 7500ਰੂਪੈ ਤਨਖਾਹ ਦੇਣਾ ਯਕੀਨੀ ਬਣਾਵੇ ਅਤੇ ਭਾਂਡਿਆਂ ਦੀ ਸਫਾਈ ਲਈ ਵੱਖਰੇ ਵਰਕਰ ਭਰਤੀ ਕੀਤੇ ਜਾਣ 25ਬੱਚਿਆ ਪਿਛੇ ਇਕ ਕੁੱਕ ਵਰਕਰ ਨਿਯੁਕਤ ਕੀਤਾ ਜਾਵੇ ਵਰਕਰਾਂ ਨੂੰ ਵਰਦੀ ਬੀਮਾਂ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣ ਕੰਮ ਤੋਂ ਹਟਾਏ ਗਏ ਵਰਕਰ ਬਹਾਲ ਕੀਤੇ ਜਾਣ । ਜੇਕਰ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਜਲਦੀ ਹੀ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਇਸ ਸਮੇਂ ਗੁਰਪ੍ਰੀਤ ਕੌਰ ਬਰਨਾਲਾ ਬਲਜੀਤ ਕੌਰ ਠੀਕਰੀਵਾਲਾ ਗੁਰਮੇਲ ਕੌਰ ਧਨੋਲਾ ਪ੍ਰਵੀਨ ਭੋਤਨਾ ਭੋਲੀ ਬੇਗਮ ਭੂਰੇ ਸੀਤੋ ਬੇਗਮ ਭੈਣੀ ਮਨਜੀਤ ਕੌਰ ਵਿਧਾਤਾ ਪਰਮਜੋਤ ਮੱਲੀਆਂ ਸ਼ਿੰਦਰ ਕੌਰ ਜਲੂਰ  ਰਾਜਵੀਰ ਕੌਰ ਨਾਈਵਾਲਾ ਰਾਜ ਕੌਰ ਕੋਰੇ ਰਮਨਦੀਪ ਕੌਰ ਤਲਵੰਡੀ ਜਸਵਿੰਦਰ ਕੌਰ ਗੁਮਟੀ ਲਾਭ ਕੌਰ ਤਪਾ ਹਰਪ੍ਰੀਤ ਕੌਰ ਹਮੀਦੀ ਨੇ ਆਪਣੀ ਅਵਾਜ਼ ਬੁਲੰਦ ਕੀਤੀ