:

- ਮ੍ਰਿਤਕ ਹੋਮ ਗਾਰਡ ਦੇ ਵਾਰਸਾਂ ਨੂੰ 50 ਲੱਖ ਦੀ ਰਾਸ਼ੀ ਦਾ ਚੈੱਕ ਸੌਂਪਿਆ

0

- ਮ੍ਰਿਤਕ ਹੋਮ ਗਾਰਡ ਦੇ ਵਾਰਸਾਂ ਨੂੰ 50 ਲੱਖ ਦੀ ਰਾਸ਼ੀ ਦਾ ਚੈੱਕ ਸੌਂਪਿਆ


- ਹੋਮ ਗਾਰਡ ਮੇਜਰ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਸੀ ਮੌਤ


ਬਰਨਾਲਾ, 12 ਸਤੰਬਰ
 
    ਕਮਾਂਡੈਟ ਪੰਜਾਬ ਹੋਮ ਗਾਰਡਜ਼ ਸੰਗਰੂਰ/ਬਰਨਾਲਾ ਸ਼੍ਰੀ ਜਰਨੈਲ ਸਿੰਘ ਦੀ ਅਗਵਾਈ ਵਿੱਚ ਮ੍ਰਿਤਕ ਹੋਮ ਗਾਰਡ ਦੇ ਵਾਰਸਾਂ ਨੂੰ 50 ਲੱਖ ਰੁਪਏ ਦੀ ਬੀਮਾ ਰਾਸ਼ੀ ਦਾ ਚੈਕ ਇੱਥੇ ਪੰਜਾਬ ਹੋਮ ਗਾਰਡਜ਼ ਦੇ ਦਫ਼ਤਰ ਵਿਖੇ ਦਿੱਤਾ ਗਿਆ। ਇਹ ਰਾਸ਼ੀ ਐਚਡੀਐਫਸੀ ਦੇ ਡਿਪਟੀ ਮੈਨੇਜਰ ਸ੍ਰੀ ਰੋਹਿਤ ਮਹਾਜਨ ਵਲੋਂ ਪਰਿਵਾਰਕ ਮੈਂਬਰ ਨੂੰ ਸੌਂਪੀ ਗਈ।
    ਦੱਸਣਯੋਗ ਹੈ ਕਿ ਹੋਮ ਗਾਰਡ ਮੇਜਰ ਸਿੰਘ ਪਿੰਡ ਮੋਜੋਵਾਲ (ਜ਼ਿਲ੍ਹਾ ਸੰਗਰੂਰ) ਜਿਸ ਦੀ ਮਿਤੀ 07-12-2022 ਨੂੰ ਸੜਕ ਦੁਰਘਟਨਾ ਕਾਰਣ ਮੌਤ ਹੋ ਗਈ ਸੀ। ਅੱਜ ਮੇਜਰ ਸਿੰਘ ਦੀ ਪਤਨੀ ਸ੍ਰੀਮਤੀ ਰਾਜਵਿੰਦਰ ਕੌਰ ਨੂੰ  50 ਲੱਖ ਰੁਪਏ ਦੀ ਬੀਮਾ ਰਾਸ਼ੀ ਦਾ ਚੈੱਕ ਸੌਂਪਿਆ ਗਿਆ। 
 ਇਸ ਮੌਕੇ ਕਮਾਂਡੈਟ ਜਰਨੈਲ ਸਿੰਘ ਨੇ ਦੱਸਿਆ ਕਿ ਵਿਭਾਗ ਮਾਣਯੋਗ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਸ੍ਰੀ ਸੰਜੀਵ ਕਾਲੜਾ ਦੀ ਯੋਗ ਅਗਵਾਈ ਵਿੱਚ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਹਮੇਸ਼ਾ ਤਤਪਰ ਹੈ। ਉਨ੍ਹਾਂ ਕਿਹਾ ਕਿ ਸਾਰਾ ਵਿਭਾਗ ਔਖੇ ਸਮੇਂ ਲੋੜਵੰਦ ਪਰਿਵਾਰਾਂ ਨਾਲ ਖੜ੍ਹਾ ਹੈ। ਇਸ ਮੌਕੇ ਇੰਸਪੈਕਟਰ ਅਮਰਿੰਦਰ ਸਿੰਘ ਅਤੇ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਦਾ ਸਟਾਫ ਵੀ ਹਾਜ਼ਰ ਸੀ।