:

ਸੁਯੰਕਤ ਕਿਸਾਨ ਮੋਰਚਾ ਜ਼ਿਲ੍ਹਾ ਬਰਨਾਲਾ ਦੀ ਇਕੱਤਰਤਾ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ


  ਸੁਯੰਕਤ ਕਿਸਾਨ ਮੋਰਚਾ ਜ਼ਿਲ੍ਹਾ ਬਰਨਾਲਾ ਦੀ ਇਕੱਤਰਤਾ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ 

  ਬਰਨਾਲਾ 2 ਅਂਕਤੂਬਰ

 
  ਸੁਯੰਕਤ ਕਿਸਾਨ ਮੋਰਚਾ ਜ਼ਿਲ੍ਹਾ ਬਰਨਾਲਾ ਦੀ ਇਕੱਤਰਤਾ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ  ਜਿਸਦੀ ਪ੍ਰਧਾਨਗੀ ਮਾਸਟਰ ਮਨੋਹਰ ਲਾਲ ਜੀ ਨੇ ਕੀਤੀ ਜਿਸ ਵਿੱਚ ਡਾਕਟਰ ਐਸ ਸਵਾਮੀਨਾਥ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਤਕਰੀਬਨ ਦੋ ਸਾਲ ਪਹਿਲਾਂ ਜਦੋਂ ਲਖੀਮਪੁਰ ਖੀਰੀ ਵਿੱਚ ਮੋਦੀ ਸਰਕਾਰ ਦੇ ਮੰਤਰੀ ਅਜੇ ਮਿਸ਼ਰਾ ਦੀ ਸ਼ਹਿ ਉੱਤੇ ਇਸ ਲੜਕੇ ਅਸ਼ੀਸ਼ ਮਿਸ਼ਰਾ ਨੇ  ਰੋਸ਼ ਪ੍ਰਦਰਸਨ ਕਰਦੇ ਹੋਏ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ  ਨੂੰ ਆਪਣੀਆਂ ਗੱਡੀਆਂ ਦੇ  ਥੱਲੇ ਦਰੜ੍ਹ ਕੇ ਸ਼ਹੀਦ ਕਰ ਦਿੱਤਾ ਸੀ ਪਰ ਅਜੇ ਤੱਕ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ। ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਨਹੀਂ ਕੀਤਾ ਮੋਦੀ ਸਰਕਾਰ ਕਾਤਲਾਂ ਦਾ ਪੂਰੀ ਤਰ੍ਹਾਂ ਪੱਖ ਪੂਰ ਰਹੀ ਹੈ ਦੂਜੇ ਬੇਕਸੂਰ ਕਿਸਾਨਾਂ ਉੱਤੇ ਕੀਤੇ ਪਰਚੇ  ਸਰਕਾਰ ਰੱਦ ਨਹੀਂ ਕਰ ਰਹੀ। ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ 3ਅਕਤੂਬਰ ਮੋਦੀ ਸਰਕਾਰ ਅਤੇ ਅਜੇ ਮਿਸ਼ਰਾ ਅਤੇ ਅਸ਼ੀਸ਼ ਮਿਸ਼ਰਾ ਦੇ ਡਿਪਟੀ ਕਮਿਸ਼ਨਰ ਬਰਨਾਲਾ ਦਫ਼ਤਰ ਅੱਗੇ ਪੁਤਲੇ ਫੂਕੇ ਜਾਣਗੇ , ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਇਸ ਮੌਕੇ ਗੁਰਨਾਮ ਸਿੰਘ ਕਨਵੀਨਰ, ਦਰਸ਼ਨ ਸਿੰਘ ਮਹਿਤਾ ਜ਼ਿਲ੍ਹਾ ਮੀਤ ਪ੍ਰਧਾਨ ਬੀ ਕੇ ਯੂ ਡਕੌਂਦਾ, ਜੱਗਾ ਸਿੰਘ ਬਦਰਾ ਪੰਜਾਬ ਕਿਸਾਨ ਯੂਨੀਅਨ ,ਮਨਜੀਤ ਰਾਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ,ਸਿੰਗਾਰਾ ਸਿੰਘ ਮੀਤ ਪ੍ਰਧਾਨ ਕਿਸਾਨ ਯੂਨੀਅਨ ਲੱਖੋਵਾਲ, ਗੁਰਮੇਲ ਸ਼ਰਮਾ,  ਇੰਦਰਪਾਲ ਸਿੰਘ ਸੂਬਾ ਆਗੂ ਡਕੌਂਦਾ,ਗੁਰਚਰਨ ਸਿੰਘ ਬੀ ਕੇ ਯੂ ਕਾਦੀਆ, ਬੂਟਾ ਸਿੰਘ ਠੀਕਰੀਵਾਲਾ, ਕਰਮਜੀਤ ਸਿੰਘ ਜੈ ਕਿਸਾਨ ਅੰਦੋਲਨ, ਤਰਸੇਮ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। 3ਅਕਤੂਬਰ ਨੂੰ ਅਰਥੀ ਫੂਕ ਮੁਜਾਹਰਾ ਕਰਕੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ।