ਪਿੰਡ ਪੰਡੋਰੀ ਵਿਖੇ ਕਰਵਾਈਆਂ ਗਈਆਂ ਮਾਤਾਵਾਂ ਭੈਣਾਂ ਦੀਆਂ ਪੇਂਡੂ ਖੇਡਾਂ
- Repoter 11
- 06 Oct, 2023 05:44
ਪਿੰਡ ਪੰਡੋਰੀ ਵਿਖੇ ਕਰਵਾਈਆਂ ਗਈਆਂ ਮਾਤਾਵਾਂ ਭੈਣਾਂ ਦੀਆਂ ਪੇਂਡੂ ਖੇਡਾਂ
ਬਰਨਾਲਾ 6 ਅਕਤੂਬਰ
ਪਿੰਡ ਪੰਡੋਰੀ ਵਿਖੇ ਕਰਵਾਈਆਂ ਗਈਆਂ ਮਾਤਾਵਾਂ ਭੈਣਾਂ ਦੀਆਂ ਪੇਂਡੂ ਖੇਡਾਂ , ਭਾਈ ਘਨ੍ਹਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਵੱਲੋਂ ਨਗਰ ਦੀਆਂ ਮਾਤਾਵਾਂ ਭੈਣਾਂ ਨੂੰ ਸਰੀਰਕ ਤੌਰ ਤੇ ਫਿੱਟ ਅਤੇ ਨਿਰੋਗ ਰੱਖਣ ਦੇ ਮੰਤਵ ਨੂੰ ਪੂਰਾ ਕਰਨ ਦੇ ਮਕਸਦ ਲਈ ਇੱਕ ਰੋਜ਼ਾ ਪੇਂਡੂ ਖੇਡਾਂ ਕਰਵਾਈਆਂ ਗਈਆਂ। ਜਿਸ ਵਿੱਚ ਨਿੰਬੂ ਦੌੜ ਮੁਕਾਬਲੇ, 100 ਮੀਟਰ ਦੌੜ, ਘੜਾ ਰੇਸ ਮੁਕਾਬਲੇ, ਮਿਊਜ਼ਿਕ ਚੇਅਰ ਮੁਕਾਬਲੇ ਅਤੇ ਬਹੁਤ ਸਾਰੀਆਂ ਮੰਨੋਰੰਜਨ ਭਰਪੂਰ ਖੇਡਾਂ ਕਰਵਾਈਆਂ ਗਈਆਂ। ਉਮਰ ਦੇ ਹਿਸਾਬ ਨਾਲ ਕਰਵਾਏ ਗਏ ਵੱਖ ਵੱਖ ਮੁਕਾਬਲਿਆਂ ਵਿੱਚੋਂ ਕਮਲਜੀਤ ਕੌਰ ਜੌਹਲ, ਸੁਖਦੀਪ ਕੌਰ, ਹਰਦੀਪ ਕੌਰ ਸਿੱਧੂ, ਪਰਮਜੀਤ ਕੌਰ ਜੌਹਲ,ਮਨਜੀਤ ਕੌਰ ਜੌਹਲ, ਅਮਨਦੀਪ ਕੌਰ ਬੋਪਾਰਾਏ, ਬਲਜੀਤ ਕੌਰ , ਪਰਮਿੰਦਰ ਕੌਰ ਸਿੱਧੂ, ਕਰਮਤੇ ,ਸੁਖਜੀਤ ਕੌਰ ਬਾਠ , ਰਮਨਦੀਪ ਕੌਰ,ਪ੍ਰਨੀਤ ਕੌਰ,ਸੁਖਮਨਪ੍ਰੀਤ ਕੌਰ,ਨਿਮਰਤ ਕੌਰ ਗਰੇਵਾਲ,ਪ੍ਰਿਆ ਰਾਣੀ , ਪਵਨਦੀਪ ਕੌਰ,ਅਰਮਾਨ ਭਾਗੀ ,ਓਜਸਵੀ ਵਰਮਾ, ਕੁਲਵਿੰਦਰ ਕੌਰ ਨੇ ਕ੍ਰਮਵਾਰ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਮਨਸੀਰਤ ਕੌਰ , ਸੁਨੈਨਾ, ਜੈਸਮੀਨ ਕੌਰ ਚਹਿਲ, ਸੁਖਪ੍ਰੀਤ ਕੌਰ,ਸੁਹਾਨਾ , ਖੁਸਨੂਰ ਕੌਰ,ਏਕਮਜੋਤ ਕੌਰ, ਰਾਜਦੀਪ ਕੌਰ, ਜਸ਼ਨਦੀਪ ਕੌਰ, ਕੁਲਦੀਪ ਕੌਰ ਬੋਪਾਰਾਏ, ਹਰਜਿੰਦਰ ਕੌਰ, ਸੁਖਜੀਤ ਕੌਰ ਬਾਠ, ਚਰਨਜੀਤ ਕੌਰ, ਪਰਮਜੀਤ ਕੌਰ, ਕਰਮਤੇ, ਮਨਦੀਪ ਕੌਰ ਜਗਰਾਓਂ, ਸਰਬਜੀਤ ਕੌਰ ਬੋਪਾਰਾਏ , ਹਰਦੀਪ ਕੌਰ ਸਿੱਧੂ, ਬਲਜੀਤ ਕੌਰ ਬਾਠ, ਨਿਸ਼ਾ ਰਾਣੀ ਨੇ ਕ੍ਰਮਵਾਰ ਦੂਜਾ ਸਥਾਨ ਹਾਸਲ ਕੀਤਾ,ਜਦਕਿ ਤੀਜੀ ਪੁਜੀਸ਼ਨ ਹਾਸਲ ਕਰਨ ਵਿੱਚ ਕਾਮਯਾਬ ਰਹੀਆਂ ਪਵਨਦੀਪ ਕੌਰ ਗੋਪੀ , ਗੁਰਵਿੰਦਰ ਕੌਰ ਬੋਪਾਰਾਏ, ਹਰਜਿੰਦਰ ਕੌਰ,ਦਲਜੀਤ ਕੌਰ ਬਾਠ, ਅਮਰਜੀਤ ਕੌਰ, ਮਨਜੀਤ ਕੌਰ, ਗਗਨਦੀਪ ਗੱਗੂ, ਵੀਰਪਾਲ ਕੌਰ, ਰਾਜਦੀਪ ਕੌਰ ਬੋਪਾਰਾਏ, ਤਰਨਦੀਪ ਕੌਰ ਬੋਪਾਰਾਏ,ਸੁਨੈਨਾ , ਕਿਰਨਜੀਤ ਕੌਰ, ਨਿਸ਼ਾ ਰਾਣੀ, ਰਮਨਦੀਪ ਕੌਰ, ਗੁਰਪ੍ਰੀਤ ਕੌਰ,ਕੋਮਲਜੋਤ ਕੌਰ ਗਰੇਵਾਲ,ਸਹਿਜਦੀਪ ਕੌਰ ਨੰਨ੍ਹੀ ਪਰੀ, ਮਨਵੀਰ ਕੌਰ ਜੇਤੂ ਰਹੀਆਂ।
ਸਾਰਾ ਦਿਨ ਚੱਲੇ ਇਸ ਖੇਡ ਮੇਲੇ ਦੌਰਾਨ ਸੁਖਦੀਪ ਕੌਰ ਪੰਡੋਰੀ ਅਤੇ ਹਰਦੀਪ ਕੌਰ ਸਿੱਧੂ ਨੂੰ ਓਵਰਆਲ ਚੈਂਪੀਅਨ ਐਲਾਨਿਆ ਗਿਆ।
ਇਨਾਮਾਂ ਦੀ ਵੰਡ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ, ਸਕੱਤਰ ਜਸਕਰਨ ਸਿੰਘ ਬਾਠ ਅਤੇ ਸਲਾਹਕਾਰ ਖੁਸ਼ੀ ਸਿੰਘ ਸਿੱਧੂ ਵੱਲੋਂ ਕੀਤੀ ਗਈ। ਇਸ ਮੌਕੇ ਕਲੱਬ ਮੈਂਬਰਾਂ ਵੱਲੋਂ NRI ਵੀਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿੰਨਾਂ ਕਰਕੇ ਹਰ ਮਹੀਨੇ ਸੇਵਾਦਾਰ ਗਰੁੱਪ ਪੰਡੋਰੀ ਵੱਲੋਂ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ।