:

ਨੇੜਲੇ ਪਿੰਡ ਢਿੱਲਵਾਂ ਨੂੰ ਚਿੱਟਾ ਮੁਕਤ ਕਰਨ ਵਿੱਢੀ ਮੁਹਿੰਮ ਦਿਨੋ ਦਿਨ ਵਿਸ਼ਾਲ ਹੁੰਦੀ ਜਾ ਰਹੀ ਹੈ।


ਚਿੱਟਾ ਮੁਕਤ ਢਿੱਲਵਾਂ, ਡਾਕਟਰਾਂ ਤੇ ਮੈਡੀਕਲ ਸਟੋਰਾਂ ਵਾਲਿਆਂ ਨੇ ਵੀ ਅਹਿਦ ਲਿਆ
ਤਪਾ ਮੰਡੀ,19 ਜੁਲਾਈ(ਸ਼ਾਮ,ਗਰਗ)-ਨੇੜਲੇ ਪਿੰਡ ਢਿੱਲਵਾਂ ਨੂੰ ਚਿੱਟਾ ਮੁਕਤ ਕਰਨ ਵਿੱਢੀ
ਮੁਹਿੰਮ ਦਿਨੋ ਦਿਨ ਵਿਸ਼ਾਲ ਹੁੰਦੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਪਿੰਡ ਦੇ ਗੁਰਦੁਆਰਾ
ਸਾਹਿਬ ਵਿਖੇ ਚਿੱਟੇ ਦੇ ਨਸ਼ੇ ਦੇ ਖਿਲਾਫ ਹੋਏ ਇਕੱਠ ਅਤੇ ਗਠਿਤ ਕੀਤੀ ਕਮੇਟੀ ਦੀਆਂ
ਅਪੀਲਾਂ ਮਗਰੋ ਕੁਝ ਤਸਕਰਾਂ ਨੇ ਖੁਦ ਪਹੁੰਚ ਕਰਕੇ ਤੌਬਾ ਕੀਤੀ ਅਤੇ ਭਵਿੱਖ ਵਿੱਚ
ਸੁਧਾਰ ਕਰਨ ਦਾ ਸਮਾਂ ਮੰਗਿਆ।
ਚਿੱਟੇ ਦੀ ਸਪਲਾਈ ਤੋੜਨ ਲਈ ਕਮੇਟੀ ਵੱਲੋ ਪਿੰਡ ਵਿੱਚ ਸਿਹਤ ਸੇਵਾਵਾਂ ਦੇਣ ਵਾਲੇ ਆਰ
ਐਮ ਪੀ ਡਾਕਟਰਾਂ ਅਤੇ ਮੈਡੀਕਲ ਸਟੋਰਾਂ ਵਾਲਿਆਂ ਕੋਲੋ ਅਹਿਦ ਲੈਣ ਦਾ ਫੈਸਲਾ ਕੀਤਾ ਗਿਆ
ਸੀ। ਇਸਤੇ ਚੱਲਦਿਆਂ ਅੱਜ ਪਿੰਡ ਦੇ ਡਾਕਟਰਾਂ ਅਤੇ ਮੈਡੀਕਲ ਸਟੋਰਾਂ ਵਾਲਿਆਂ ਦਾ ਇਕੱਠ
ਗੁਰਦੁਆਰਾ ਸਾਹਿਬ ਵਿਖੇ ਰੱਖਿਆ ਗਿਆ। ਜਿਸ ਵਿੱਚ ਪਿੰਡ ਨੂੰ ਚਿੱਟਾ ਅਤੇ ਨਸ਼ਾ ਮੁਕਤ
ਕਰਨ ਲਈ ਸਹਿਯੋਗ ਮੰਗਿਆ ਗਿਆ।
  ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਡਾਕਟਰਾਂ ਅਤੇ ਮੈਡੀਕਲ ਸਟੋਰਾਂ ਵਾਲਿਆਂ ਵੱਲੋ ਆਪਣੇ ਅਹਿਦਨਾਮੇ ਵਿੱਚ ਲਿਖਤੀ ਤੌਰ
ਉੱਤੇ ਭਰੋਸਾ ਦਿੱਤਾ ਗਿਆ ਹੈ ਕਿ ਉਹ ਚਿੱਟੇ ਖਿਲਾਫ ਮੁਹਿੰਮ ਵਿੱਚ ਹਰ ਤਰਾਂ ਦਾ
ਸਹਿਯੋਗ ਕਰਨਗੇ।ਉਹਨਾਂ ਨੇ ਕਿਹਾ ਕਿ ਚਿੱਟੇ ਦੀ ਮਨਸ਼ਾ ਨਾਲ ਮੰਗ ਕਰਨ ਵਾਲੇ ਕਿਸੇ ਵੀ
ਨਸ਼ੇੜੀ ਨੂੰ ਸਰਿੰਜਾਂ ਨਹੀਂ ਦੇਣਗੇ ਅਤੇ ਨਾ ਵਰਤੀਆਂ ਸਰਿੰਜਾਂ ਨੂੰ ਨਸ਼ਟ ਕਰਕੇ ਹੀ
ਸੁੱਟਣਗੇ ਤਾਂ ਕਿ ਕੋਈ ਨਸ਼ੇੜੀ ਮੁੜ ਵਰਤੋ ਨਾ ਕਰ ਸਕੇ।ਡਾਕਟਰ ਦਰਸ਼ਨ ਕੁਮਾਰ ਨੇ ਸੁਝਾਅ
ਦਿੱਤਾ ਕਿ ਪਿੰਡ ਦੀਆਂ ਵਿੱਦਿਅਕ ਸੰਸਥਾਵਾਂ ਅਤੇ ਹੋਰਨਾਂ ਅਦਾਰਿਆਂ ਤੱਕ ਵੀ ਪਹੁੰਚ
ਕੀਤੀ ਜਾਵੇ।
     ਇਸ ਮੌਕੇ ਮੈਡੀਕਲ ਸਟੋਰਾਂ ਵਾਲਿਆਂ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਜੇਕਰ ਕੋਈ ਚਿੱਟਾ ਵੇਚਣ ਜਿਹੇ ਕਾਰਜ ਵਿੱਚ ਸ਼ਾਮਿਲ ਹੋਇਆ ਤਾਂ
ਕਮੇਟੀ ਖੁਦ ਮੀਡੀਏ ਦੀ ਮੱਦਦ ਨਾਲ ਫੜ੍ਹ ਕੇ ਪ੍ਰਸ਼ਾਸ਼ਨ ਕੋਲੋਂ ਕਰਵਾਈ ਕਰਵਾਏਗੀ।ਉਹਨਾਂ
ਕਿਹਾ ਕਿ ਪ੍ਰਸ਼ਾਸ਼ਨ ਖੁਦ ਸਨਾਖ਼ਤ ਕਰਕੇ ਤਸਕਰਾਂ ਖ਼ਿਲਾਫ਼ ਕਰਵਾਈ ਕਰੇ।
    ਇਸ ਮੌਕੇ ਵੱਖ ਵੱਖ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨਛੱਤਰ ਸਿੰਘ,ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ
ਜ਼ਿਲ੍ਹਾ ਪ੍ਰਧਾਨ ਬਲੌਰ ਸਿੰਘ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਸਵੀਰ ਸਿੰਘ,
ਭਾਰਤੀ ਕਿਸਾਨ ਯੂਨੀਅਨ ਏਕਤਾ ਰਾਜੇਵਾਲ ਦੇ ਗੋਰਾ ਸਿੰਘ  ਆਦਿ ਨੇ ਕਿਹਾ ਕਿ ਸਰਕਾਰ ਅਤੇ
ਪ੍ਰਸ਼ਾਸਨ ਜੇਕਰ ਤਸਕਰਾਂ ਖ਼ਿਲਾਫ਼ ਨਾ ਜਾਗਿਆ ਤਾਂ ਚਿੱਟਾ ਮੁਕਤ ਢਿੱਲਵਾਂ ਕਮੇਟੀ ਦੀ
ਅਗਵਾਈ ਵਿੱਚ  15 ਅਗਸਤ ਨੂੰ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਆਰੰਭ ਕਰਨ ਦੀ
ਵਿਉਂਤਬੰਦੀ ਕੀਤੀ ਜਾਵੇਗੀ।
   ਇਸ ਮੌਕੇ ਡਾਕਟਰ ਮੇਜਰ ਸਿੰਘ,ਡਾਕਟਰ ਗੁਰਮੇਲ ਸਿੰਘ ਬਾਜ਼,ਡਾਕਟਰ ਮਹਿੰਦਰ ਸਿੰਘ,ਡਾਕਟਰ ਭੋਲਾ ਸਿੰਘ,ਡਾਕਟਰ ਕਰਨੈਲ ਸਿੰਘ,ਡਾਕਟਰ ਸੋਹਣ
ਸਿੰਘ,ਡਾਕਟਰ ਹਰਦੀਪ ਸਿੰਘ,ਜਗਦੀਪ ਸਿੰਘ ਨੀਟੂ ਮੈਡੀਕਲ ਸਟੋਰ,ਨਿਰਮਲ ਸਿੰਘ ਚੰਡੀਗੜ੍ਹ
ਲੈਬੋਰੇਟਰੀ,ਡਾਕਟਰ ਆਕਾਸ਼ਦੀਪ ਸਿੰਘ,ਡਾਕਟਰ ਸੰਦੀਪ ਸਿੰਘ ਢਿੱਲੋਂ,ਡਾਕਟਰ ਰਣਦੀਪ
ਸਿੰਘ,ਡਾਕਟਰ ਬਲਵਿੰਦਰ ਸਿੰਘ,ਡਾਕਟਰ ਗੁਰਬਚਨ ਸਿੰਘ,ਸ਼ਿਵ ਮੈਡੀਕਲ ਹਾਲ ਢਿੱਲਵਾਂ,ਡਾਕਟਰ
ਬਲਜਿੰਦਰ ਸਿੰਘ ਸੱਮਾ,ਡਾਕਟਰ ਰਣਜੀਤ ਸਿੰਘ ਆਦਿ ਹਾਜ਼ਰ ਸਨ।
19ਬੀਏਆਰਸ਼ਾਮ05 ਪਿੰਡ ਢਿਲਵਾਂ ਦੇ ਗੁਰਦੁਆਰਾ ਸਾਹਿਬ ‘ਚ ਡਾਕਟਰਾਂ ਨੇ ਚਿੱਟੇ ਦੇ ਖਿਲਾਫ ਇੱਕ ਜੁੱਟ
ਹੋਕੇ ਵਿਸਵਾਸ ਦਿਵਾਉਂਦੇ ਹੋਏ