:

ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਬਦਲੀਆਂ ਦੀ ਪਾਲਣਾ ਕਰਦੇ ਹੋਏ ਤਹਿਸੀਲਦਾਰ ਪਵਨ ਕੁਮਾਰ ਗੁਲਾਟੀ ਨੇ ਅਪਣਾ ਅਹੁਦਾ ਸੰਭਾਲਕੇ ਕੰਮਕਾਜ ਕਰਨਾ ਸ਼ੁਰੂ ਕਰ ਦਿੱਤਾ ਹੈ


ਪਵਨ ਕੁਮਾਰ ਗੁਲਾਟੀ ਨੇ ਬਤੋਰ ਤਹਿਸੀਲਦਾਰ ਅਹੁਦਾ ਸੰਭਾਲਿਆਂ
ਤਪਾ ਮੰਡੀ 19 ਜੁਲਾਈ(ਸ਼ਾਮ,ਗਰਗ)-ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਬਦਲੀਆਂ ਦੀ
ਪਾਲਣਾ ਕਰਦੇ ਹੋਏ ਤਹਿਸੀਲਦਾਰ ਪਵਨ ਕੁਮਾਰ ਗੁਲਾਟੀ ਨੇ ਅਪਣਾ ਅਹੁਦਾ ਸੰਭਾਲਕੇ ਕੰਮਕਾਜ
ਕਰਨਾ ਸ਼ੁਰੂ ਕਰ ਦਿੱਤਾ ਹੈ,ਉਹ ਬਾਘਾਪੁਰਾਣਾ ਤੋਂ ਬਦਲਕੇ ਇਥੇ ਆਏ ਹਨ।
  ਗੱਲਬਾਤ ਦੋਰਾਨ ਨਵਨਿਯੁਕਤ ਤਹਿਸੀਲਦਾਰ ਭਾਟੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਜਾਇਦਾਦ ਦੀਆਂ
ਰਜਿਸਟਰੀਆਂ ਤੇ ਹੋਰ ਦਸਤਾਂਵੇਜਾਂ ਸੰਬੰਧੀ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਣਗੀਆਂ ਅਤੇ
ਉਨ੍ਹਾਂ ਦੀ ਸੋਚ ਹੋਵੇਗੀ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਉਣ ਦਿੱਤੀ ਜਾਵੇ
ਅਤੇ ਹਰੇਕ ਵਰਗ ਦੇ ਲੋਕਾਂ ਨੂੰ ਮਾਣ ਸਤਿਕਾਰ ਦਿੱਤਾ ਜਾਵੇ।
    ਦੱਸਣਯੋਗ ਹੈ ਕਿ ਪਹਿਲਾਂ ਵਾਲੇ ਤਹਿਸੀਲਦਾਰ ਵਰਿੰਦਰ ਭਾਟੀਆ ਦਾ ਭਿੱਖੀਵਿੰਡ ਵਿਖੇ ਤਬਾਦਲਾ ਹੋ ਗਿਆ ਹੈ। ਇਸ ਮੌਕੇ
ਸਟੈਨੋਗ੍ਰਾਫਰ ਹਰਜਿੰਦਰ ਸਿੰਘ,ਜਸਵਿੰਦਰ ਕੌਰ,ਲਾਲੀ,ਜੱਸੀ ਸਿੰਘ,ਗੁਰਲਾਲ ਸਿੰਘ,ਨਨਪਾਲ
ਸਿੰਘ,ਸ਼ਿਵ ਕੁਮਾਰ, ਰਿੰਕੂ ਕੁਮਾਰ,ਕਿਰਪਾਲ ਸਿੰਘ,ਭਗਵਾਨ ਸਿੰਘ,ਮਨਪ੍ਰੀਤ ਸਿੰਘ,ਜਗਸੀਰ
ਸਿੰਘ ਆਦਿ ਸਟਾਫ ਹਾਜ਼ਰ ਸੀ।
19ਬੀਏਆਰਸ਼ਾਮ06 ਤਪਾ ਦੇ ਨਵਨਿਯੁਕਤ ਤਹਿਸੀਲਦਾਰ ਪਵਨ ਕੁਮਾਰ ਗੁਲਾਟੀ ਚਾਰਜ ਸੰਭਾਲਣ ਮੋਕੇ