Punjab big breaking- ਜੀਵਨ ਸਾਥੀ ਨੂੰ ਵਿਆਉਣ ਚੱਲੇ ਮੁੰਡੇ ਨੂੰ ਮੌਤ ਵਿਆਹ ਕੇ ਲੈ ਗਈ
- Repoter 11
- 05 Nov, 2023 22:18
Punjab big breaking- ਜੀਵਨ ਸਾਥੀ ਨੂੰ ਵਿਆਉਣ ਚੱਲੇ ਮੁੰਡੇ ਨੂੰ ਮੌਤ ਵਿਆਹ ਕੇ ਲੈ ਗਈ
ਪੰਜਾਬ ਬਰੇਕਿੰਗ
ਆਪਣੀ ਜੀਵਨ ਸਾਥਣ ਨੂੰ ਵਿਆਉਣ ਚੱਲੇ ਇਕ ਮੁੰਡੇ ਨੂੰ ਮੌਤ ਵਿਆਹ ਕੇ ਲੈ ਗਈ। ਵਿਆਹ ਵਾਲੇ ਦਿਨ ਹੀ ਮੁੰਡੇ ਸਮੇਤ ਤਿੰਨ ਲੋਕਾਂ ਦੀ ਮੋਗਾ ਵਿੱਚ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਦਰਦਨਾਕ ਘਟਨਾ ਐਤਵਾਰ ਨੂੰ ਸਵੇਰੇ ਵਾਪਰੀ।
ਮੋਗਾ ਦੇ ਅਜੀਤਵਾਲ ‘ਚ ਵੱਡਾ ਹਾਦਸਾ ਵਾਪਰਿਆ ਹੈ। ਫਾਜ਼ਲਿਕਾ ਦੇ ਪਿੰਡ ਓਹਜਾ ਵਾਲੀ ਤੋਂ ਲੁਧਿਆਣਾ ਦੇ ਬੱਦੋਵਾਲ ਜਾ ਰਹੀ ਬਰਾਤੀਆਂ ਦੀ ਕਾਰ ਖੜ੍ਹੇ ਟਰਾਲੇ ਨਾਲ ਟਕਰਾ ਗਈ।
ਹਾਦਸੇ ਵਿੱਚ ਲਾੜੇ ਸਮੇਤ 3 ਦੀ ਮੌਤ ਹੋ ਗਈ। 4 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਜ਼ਖ਼ਮੀਆਂ ਨੂੰ ਜਗਰਾਉਂ ਦੇ ਹਸਪਤਾਲ ਲਿਜਾਇਆ ਗਿਆ ਹੈ। ਹਾਦਸੇ ਵਿਚ ਫੁੱਲਾਂ ਵਾਲੀ ਕਾਰ ਚਕਨਾਚੂਰ ਹੋ ਗਈ। ਲਾੜੇ ਸਮੇਤ ਤਿੰਨ ਦੀ ਮੌਕੇ ਉਤੇ ਹੀ ਮੌਤ ਹੋ ਗਈ। ਫਾਜ਼ਿਲਕਾ ਤੋਂ ਲੁਧਿਆਣਾ ਇਹ ਬਰਾਤ ਜਾ ਰਹੀ ਸੀ।
-update
ਸੜਕ ਹਾਦਸੇ ਵਿੱਚ ਮਾਰੇ ਗਏ ਦੁਲਹੇ ਦਾ ਨਾਉ ਸੁਖਵਿੰਦਰ ਸਿੰਘ ਹੈ। ਇਸ ਹਾਦਸੇ ਵਿੱਚ ਇੱਕ ਤਿੰਨ ਸਾਲ ਦੀ ਕੁੜੀ ਦੀ ਵੀ ਮੌਤ ਹੋ ਗਈ ਹੈ। ਸਾਰੀਆਂ ਲਾਸ਼ਾਂ ਨੂੰ ਪੁਲਿਸ ਨੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਜਿੱਥੇ ਪੋਸਟਮਾਰਟਮ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।